ਬਿਗ ਬੌਸ ਸਟਾਰ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਜੁਆਇਨ ਕੀਤੀ BJP

Friday, Dec 24, 2021 - 05:56 PM (IST)

ਬਿਗ ਬੌਸ ਸਟਾਰ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਜੁਆਇਨ ਕੀਤੀ BJP

ਮੁੰਬਈ- ਪੰਜਾਬੀ ਅਦਾਕਾਰਾ ਅਤੇ ਬਿਗ ਬੌਸ 13 ਦੀ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁਖ ਭਾਜਪਾ 'ਚ ਸ਼ਾਮਲ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਜਗ ਬਾਣੀ ਨਾਲ ਗੱਲਬਾਤ ਦੌਰਾਨ ਦਿੱਤੀ। ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਮੇਰੇ ਦਿਲ ਦੀ ਖੁਆਇਸ ਸੀ ਕਿ ਮੈਂ ਮੋਦੀ ਜੀ ਦੇ ਅੰਡਰ ਕੰਮ ਕਰਾਂ। 

ਤੁਹਾਨੂੰ ਦੱਸ ਦੇਈਏ ਕਿ ਸੰਤੋਖ ਸਿੰਘ ਨੇ 2012 'ਚ ਵਿਧਾਨ ਸਭਾ ਚੋਣਾਂ ਲੜੀਆਂ ਸਨ। ਫਿਰ 2019 'ਚ ਹਿੰਦੁਸਤਾਨ ਸ਼ਕਤੀ ਸੈਨਾ ਪਾਰਟੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜੀ ਸੀ।  ਉਨ੍ਹਾਂ ਨੇ ਧੀ ਸ਼ਹਿਨਾਜ਼ ਦੇ ਬਿਗ ਬੌਸ 13 'ਚ ਰਹਿੰਦੇ ਹੋਏ ਕਾਫੀ ਨਾਂ ਕਮਾਇਆ ਸੀ। ਹੁਣ ਸੰਤੋਖ ਸਿੰਘ ਸੁਖ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ। 

ਕੀ ਸ਼ਹਿਨਾਜ਼ ਗਿੱਲ ਵੀ ਭਾਜਪਾ 'ਚ ਹੋਵੇਗੀ ਸ਼ਾਮਲ?

ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੂੰ ਬਾਲੀਵੁੱਡ ਇੰਡਸਟਰੀ 'ਚ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਹ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਇਕ ਚਹੇਤਾ ਚਿਹਰਾ ਰਹੀ ਹੈ। ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਸੁਖ ਜੋ ਕਿ ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਸ ਤੋਂ ਬਾਅਦ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕੀ ਸ਼ਹਿਨਾਜ਼ ਗਿੱਲ ਵੀ ਭਾਜਪਾ 'ਚ ਸ਼ਾਮਲ ਹੋਵੇਗੀ, ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼ਹਿਨਾਜ਼ ਪਾਲੀਟੀਕਸ 'ਚ ਜ਼ਿਆਦਾ ਦਿਲਚਸਪੀ ਨਹੀਂ ਰੱਖਦੀ ਪਰ ਉਹ ਹਰ ਪੱਖੋਂ ਮੇਰੀ ਮਦਦ ਕਰਦੀ ਆਈ ਹੈ ਅਤੇ ਅੱਗੇ ਵੀ ਮੈਂ ਉਸ ਤੋਂ ਮਦਦ ਦੀ ਉਮੀਦ ਰੱਖਦਾ ਹਾਂ।

ਇਹ ਵੀ ਖ਼ਬਰ ਪੜ੍ਹੋ -https://jagbani.punjabkesari.in/entertainment/news/aamir-khan-and-fatima-sana-sheikh-got-married--know-truth-viral-picture-1332991

ਪਿਤਾ 'ਤੇ ਲੱਗ ਚੁੱਕਾ ਹੈ ਜਿਨਸੀ ਸ਼ੋਸ਼ਣ ਦਾ ਦੋਸ਼

ਪਿਛਲੇ ਸਾਲ ਸੰਤੋਖ ਸਿੰਘ ਉਦੋਂ ਮੁਸ਼ਕਿਲ 'ਚ ਫਸ ਗਏ ਸਨ, ਜਦੋਂ ਉਨ੍ਹਾਂ 'ਤੇ ਇਕ ਮਹਿਲਾ ਨੇ ਦੋਸ਼ ਲਗਾਇਆ ਸੀ। ਉਸ ਸਮੇਂ ਪੁਲਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਸੀ, ਹਾਲਾਂਕਿ ਸ਼ਹਿਨਾਜ਼ ਦੇ ਭਰਾ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਸੀ। 

ਇਹ ਵੀ ਖ਼ਬਰ ਪੜ੍ਹੋ -https://jagbani.punjabkesari.in/entertainment/news/aishwarya-rai-shared-the-first-post-questioned-in-panama-papers-case-1332912


author

Aarti dhillon

Content Editor

Related News