ਸਲਮਾਨ ਖਾਨ ਦੇ ਵਿਵਾਦਿਤ ਸ਼ੋਅ ''ਬਿੱਗ ਬੌਸ 14'' ''ਚ ਰਾਧੇ ਮਾਂ ਦੀ ਐਂਟਰੀ ਨੂੰ ਲੈ ਕੇ ਛਿੜੀ ਚਰਚਾ

09/02/2020 6:01:05 PM

ਨਵੀਂ ਦਿੱਲੀ (ਬਿਊਰੋ) — ਰਾਧੇ ਮਾਂ ਨੂੰ 'ਬਿੱਗ ਬੌਸ 14' ਲਈ ਅਪ੍ਰੋਚ ਕੀਤਾ ਗਿਆ ਹੈ। ਸੁਖਵਿੰਦਰ ਕੌਰ ਜੋ ਕਿ ਰਾਧੇ ਮਾਂ ਦੇ ਰੂਪ 'ਚ ਲੋਕਪ੍ਰਿਯ ਹੈ, ਉਸ ਨੂੰ ਪਿਛਲੇ ਸੀਜ਼ਨ ਲਈ ਵੀ ਸੰਪਰਕ ਕੀਤਾ ਗਿਆ ਸੀ ਪਰ ਉਦੋਂ ਉਨ੍ਹਾਂ ਨੇ ਸ਼ੋਅ 'ਚ ਐਂਟਰੀ ਨਹੀਂ ਲਈ ਸੀ। ਹੁਣ ਖ਼ਬਰਾਂ ਹਨ ਕਿ ਉਹ ਇਸ ਸਾਲ ਸਲਮਾਨ ਖਾਨ ਵਲੋਂ ਹੋਸਟ ਕੀਤੇ ਜਾਣ ਵਾਲੇ ਰਿਐਲਿਟੀ ਸ਼ੋਅ 'ਬਿੱਗ ਬੌਸ 14' 'ਚ ਨਜ਼ਰ ਆ ਸਕਦੀ ਹੈ। ਹੁਣ ਜੇਕਰ ਉਹ ਸ਼ੋਅ 'ਚ ਆਈ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਟੀ. ਵੀ. ਅਦਾਕਾਰਾ ਨਾਲ ਕਿਸ ਤਰ੍ਹਾਂ ਨਾਲ ਸ਼ੋਅ 'ਚ ਖ਼ੁਦ ਨੂੰ ਐਡਜਸਟ ਕਰੇਗੀ।

ਦੱਸ ਦਈਏ ਕਿ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੋਰਾਂਗਲਾ ਪਿੰਡ 'ਚ ਜੰਮੀ ਸੁਖਵਿੰਦਰ ਕੌਰ ਯਾਨੀ ਰਾਧੇ ਮਾਂ ਨੇ ਘੱਟ ਉਮਰ 'ਚ ਜ਼ਿਆਦਾ ਰੂਹਾਨੀਅਤ ਦੀ ਰਾਹ ਫੜ੍ਹੀ। ਇਸ ਤੋਂ ਬਾਅਦ ਉਹ ਆਪਣੀ ਕਮਾਈ ਜ਼ਰੂਰਤਮੰਦ ਲੋਕਾਂ ਲਈ ਦਾਨ ਕਰਨ ਲੱਗੀ। ਉਸ ਦੀ ਕਾਫ਼ੀ ਵਧੀਆ ਫਾਲੋਇੰਗ ਹੈ। ਹੁਣ ਰਾਧੇ ਮਾਂ Shri Radhe Guru Maa Charitable Trust ਚਲਾਉਂਦੀ ਹੈ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਪੀ. ਐੱਮ. ਕੇਅਰ ਫੰਡ 'ਚ 15 ਲੱਖ ਡੋਨੇਟ ਕੀਤੇ ਸਨ।

'ਬਿੱਗ ਬੌਸ 14' ਨੂੰ ਲੈ ਕੇ ਜ਼ਬਰਦਸਤ ਬਜ ਬਣਿਆ ਹੋਇਆ ਹੈ। ਪਹਿਲੇ ਸ਼ੋਅ ਦੇ ਸਤੰਬਰ ਮਹੀਨੇ 'ਚ ਆਨਏਅਰ ਹੋਣ ਦੀਆਂ ਖ਼ਬਰਾਂ ਸਨ ਪਰ ਹੁਣ ਸ਼ੋਅ ਦੇ ਅਕਤੂਬਰ 'ਚ ਟੈਲੀਕਾਸਟ ਹੋਣ ਦੀ ਖ਼ਬਰ ਹੈ। ਹਾਲਾਂਕਿ ਹੁਣ ਤੱਕ ਇਸ ਨੂੰ ਲੈ ਕੇ ਕੋਈ ਆਧਿਕਾਰਕ ਘੋਸ਼ਣਾ ਨਹੀਂ ਹੋਈ ਹੈ। ਸ਼ੋਅ 'ਚ ਕਿਹੜੇ-ਕਿਹੜੇ ਲੋਕ ਨਜ਼ਰ ਆ ਸਕਦੇ ਹਨ, ਇਸ 'ਤੇ ਅੰਦਾਜ਼ੇ ਹੀ ਲਾਏ ਜਾ ਰਹੇ ਹਨ।


sunita

Content Editor

Related News