ਲੜਾਈ ਦਾ ਮੈਦਾਨ ਬਣਿਆ ''ਬਿੱਗ ਬੌਸ'' ਦਾ ਘਰ, ਗੁੱਸੇ ''ਚ ਬੇਕਾਬੂ ਹੋਈ ਪਵਿੱਤਰਾ ਨੇ ਇਸ ਮੁਕਾਬਲੇਬਾਜ਼ ''ਤੇ ਚੁੱਕਿਆ ਹੱਥ

11/6/2020 9:55:16 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਇਨ੍ਹੀਂ ਦਿਨੀਂ ਕਾਫ਼ੀ ਰੋਮਾਂਚਕ ਹੁੰਦਾ ਜਾ ਰਿਹਾ ਹੈ। ਹਰ ਪਾਸੇ ਸਿਰਫ਼ ਟਵਿੱਸਟ ਵੇਖਣ ਨੂੰ ਮਿਲ ਰਹੇ ਹਨ। ਦੱਸ ਦਈਏ ਕਿ ਆਖ਼ਰੀ ਐਪੀਸੋਡ 'ਚ ਜਿੱਥੇ ਐਲੀ ਗੋਨੀ ਨੇ ਧਮਾਕੇਦਾਰ ਐਂਟਰੀ ਲਈ ਉੱਥੇ ਹੀ ਏਜਾਜ਼ ਖ਼ਾਨ ਅਤੇ ਪਵਿੱਤਰਾ 'ਚ ਕਾਫ਼ੀ ਬਹਿਸ ਹੋਈ। ਪਵਿੱਤਰਾ ਹਾਲ ਹੀ 'ਚ ਨੌਮੀਨੇਸ਼ਨ ਕਰਕੇ ਏਜਾਜ਼ ਦੇ ਇਲਾਜ ਤੋਂ ਨਾਖੁਸ਼ ਹੈ। ਉਧਰ ਪਵਿੱਤਰਾ ਬਿੱਗ ਬੌਸ ਦੇ ਘਰ ਦੇ ਕੰਮ ਆਪਣੀ ਮਰਜ਼ੀ ਨਾਲ ਕਰਦੀ ਹੈ। ਜਦੋਂ ਏਜਾਜ਼ ਕਹਿੰਦਾ ਹੈ ਕਿ ਤੁਸੀਂ ਜਦੋਂ ਕਪਤਾਨ ਬਣ ਜਾਵੇਗੀ ਤਾਂ ਇਹ ਸਭ ਕਰਨਾ। ਇਸ 'ਤੇ ਪਵਿੱਤਰਾ ਉਸ 'ਤੇ ਭੜਕਦੀ ਹੈ ਅਤੇ ਕਹਿੰਦੀ ਹੈ ਕਿ ਤੂੰ ਮੈਨੂੰ ਕੁਝ ਨਾ ਬੋਲ। ਉਹ ਏਜਾਜ਼ ਨੂੰ ਫਰਾਮੋਸ਼ ਅਤੇ ਗਿਰਗਿਟ ਕਹਿੰਦੀ ਹੈ। ਉਹ ਏਜਾਜ਼ 'ਤੇ ਬਹੁਤ ਨਾਰਾਜ਼ ਹੈ, ਗੁੱਸੇ 'ਚ ਰੋਂਦੀ ਹੈ ਅਤੇ ਆਪਣਾ ਕਾਬੂ ਗੁਆ ਲੈਂਦੀ ਹੈ, ਜਿਸ ਮਗਰੋਂ ਪਵਿੱਤਰਾ ਏਜਾਜ਼ ਖ਼ਾਨ ਨੂੰ ਆਪਣੀ ਕੂਹਣੀ ਨਾਲ ਮਾਰਦੀ ਹੈ।

 
 
 
 
 
 
 
 
 
 
 
 
 
 

@eijazkhan se naraaz huyi @pavitrapunia_ aur bahar nikal aaye unke toote dil ke emotions! Kya wapas jud payegi inke dil ki dor? Watch tonight 10:30 PM only on #Colors. Catch #BiggBoss before TV on @vootselect. #BiggBoss2020 #BiggBoss14 @beingsalmankhan

A post shared by Colors TV (@colorstv) on Nov 4, 2020 at 12:11am PST

ਕੁਝ ਸਮੇਂ ਬਾਅਦ ਘਰ 'ਚ ਮੁਕਾਬਲੇਬਾਜ਼ਾਂ ਨੂੰ ਅਚਾਨਕ ਘਰ 'ਚ ਇਕ ਫੋਨ ਮਿਲਦਾ ਹੈ, ਜਿਸ ਨੂੰ ਵੇਖ ਕੇ ਸਾਰੇ ਘਰ ਵਾਲੇ ਸੋਚੀ ਪੈ ਜਾਂਦੇ ਹਨ। ਫਿਰ ਉਸ ਤੋਂ ਬਾਅਦ ਫੋਨ ਦੀ ਘੰਟੀ ਵੱਜਦੀ ਹੈ ਅਤੇ ਅਲੀ ਗੋਨੀ ਆਉਂਦੇ ਹਨ। ਅਲੀ ਨੂੰ ਵੇਖ ਕੇ ਜੈਸਮੀਨ ਭਾਵੁਕ ਹੋ ਜਾਂਦੀ ਹੈ। ਟਵਿੱਸਟ ਉਦੋਂ ਆਉਂਦਾ ਹੈ ਜਦੋਂ ਬਿੱਗ ਬੌਸ ਕਹਿੰਦਾ ਹੈ ਕਿ ਅਲੀ ਘਰ ਦਾ ਨਵਾਂ ਮੈਂਬਰ ਹੈ ਕਿਉਂਕਿ ਇਹ ਫ਼ੈਸਲਾ ਜਲਦਬਾਜ਼ੀ 'ਚ ਲਿਆ ਗਿਆ ਸੀ, ਉਹ ਕੁਝ ਦਿਨਾਂ ਲਈ ਘਰ ਦੇ ਕਿਸੇ ਹੋਰ ਹਿੱਸੇ 'ਚ ਰਹਿਣਗੇ। ਫੋਨ 'ਤੇ ਐਲੀ ਜੈਸਮੀਨ ਦੇ ਹੌਂਸਲੇ ਨੂੰ ਵਧਾਉਂਦੇ ਹਨ। 'ਬਿੱਗ ਬੌਸ' ਇਹ ਵੀ ਦੱਸਦੇ ਹਨ ਕਿ ਜੈਸਮੀਨ ਅੱਜ ਦੇ ਸਾਰੇ ਕੰਮ ਅਤੇ ਫੈਸਲਿਆਂ ਨੂੰ ਅਲੀ ਦੇ ਮੁਤਾਬਕ ਕਰੇਗੀ।

 
 
 
 
 
 
 
 
 
 
 
 
 
 

Ghar mein aaye naye sadasya @alygoni aur badhaya @jasminbhasin2806 ka hausla! Are you excited to see their friendship in the #BB14 house? Watch tonight 10:30 PM only on #Colors. Catch #BiggBoss before TV on @vootselect. #BiggBoss2020 #BiggBoss14 @beingsalmankhan

A post shared by Colors TV (@colorstv) on Nov 3, 2020 at 10:30pm PST


sunita

Content Editor sunita