ਦਰਸ਼ਕਾਂ ਨੂੰ ਅਨੇਕਾਂ ਸਾਲ ਪੁਰਾਣੇ ਇਤਿਹਾਸ ’ਚ ਲੈ ਜਾਵੇਗੀ ਫਿਲਮ ‘ਬੀਬੀ ਰਜਨੀ’

Saturday, Aug 24, 2024 - 11:01 AM (IST)

ਦਰਸ਼ਕਾਂ ਨੂੰ ਅਨੇਕਾਂ ਸਾਲ ਪੁਰਾਣੇ ਇਤਿਹਾਸ ’ਚ ਲੈ ਜਾਵੇਗੀ ਫਿਲਮ ‘ਬੀਬੀ ਰਜਨੀ’

ਜਲੰਧਰ (ਬਿਊਰੋ) – 30 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਰੂਪੀ ਗਿੱਲ ਸਟਾਰਰ ਪੰਜਾਬੀ ਫਿਲਮ ‘ਬੀਬੀ ਰਜਨੀ’ ਅੱਜਕਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਦੀ ਕਹਾਣੀ ਸਿੱਖ ਇਤਿਹਾਸ ’ਚ ਖ਼ਾਸ ਮਹੱਤਤਾ ਰੱਖਦੀ ‘ਬੀਬੀ ਰਜਨੀ’ ਦੇ ਆਲੇ-ਦੁਆਲੇ ਘੁੰਮੇਗੀ। ਜ਼ੁਬਾਨੀ ਸੁਣੀਆਂ ਹੋਈਆਂ ਕਹਾਣੀਆਂ ਨੂੰ ਜਦੋਂ ਤੁਸੀਂ ਪਰਦੇ ’ਤੇ ਦੇਖੋਗੇ ਤਾਂ ਇਹ ਤੁਹਾਡੇ ਲਈ ਨਵਾਂ ਤਜਰਬਾ ਹੋਵੇਗਾ।
ਆਪਣੇ ਸ਼ਾਂਤ ਸੁਭਾਅ ਲਈ ਜਾਣੀ ਜਾਂਦੀ ਰੂਪੀ ਗਿੱਲ ਪਹਿਲੀ ਵਾਰ ਅਜਿਹੇ ਕਿਰਦਾਰ ’ਚ ਤੁਹਾਨੂੰ ਨਜ਼ਰ ਆਵੇਗੀ, ਜੋ ਕਿ ਫਿਲਮ ਦਾ ਇਕ ਖ਼ਾਸ ਪਹਿਲੂ ਹੈ। ਅਦਾਕਾਰਾ ਨੇ ਫਿਲਮ ਦੀ ਪ੍ਰਮੋਸ਼ਨ ਦੌਰਾਨ ਖ਼ੁਦ ਵੀ ਕਿਹਾ ਹੈ ਕਿ ਫਿਲਮ ਦੀ ਪੂਰੀ ਟੀਮ ਨੇ ਫਿਲਮ ਨੂੰ ਬਹੁਤ ਹੀ ਪਿਆਰ ਨਾਲ ਫਿਲਮਾਇਆ ਹੈ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ 4 ਸਾਲਾਂ ਬਾਅਦ ਨੇਹਾ ਕੱਕੜ ਨੇ ਫੈਨਜ਼ ਨੂੰ ਸੁਣਾਈ ਗੁੱਡ ਨਿਊਜ਼, ਲੱਗਾ ਵਧਾਈਆਂ ਦਾ ਤਾਂਤਾ

ਫਿਲਮ ’ਚ ਅਦਾਕਾਰਾ ਰੂਪੀ ਗਿੱਲ ਤੋਂ ਇਲਾਵਾ ਦਿੱਗਜ ਅਦਾਕਾਰ ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਪ੍ਰਦੀਪ ਚੀਮਾ, ਜਰਨੈਲ ਸਿੰਘ, ਧੀਰਜ ਕੁਮਾਰ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਬੀ. ਐੱਨ. ਸ਼ਰਮਾ, ਸੁਨੀਤਾ ਧੀਰ, ਰਾਣਾ ਜੰਗ ਬਹਾਦਰ, ਬਲਜਿੰਦਰ ਕੌਰ, ਰੰਗ ਦੇਵ ਤੇ ਵਿਕਰਮਜੀਤ ਖਹਿਰਾ ਵੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ

ਇਸ ਫਿਲਮ ਦਾ ਅੰਤਿਮ ਤੇ ਸ਼ਾਨਦਾਰ ਪਹਿਲੂ ਇਹ ਵੀ ਹੈ ਕਿ ਜੇਕਰ ਤੁਸੀਂ ਇਸ ਫਿਲਮ ਨੂੰ ਦੇਖੋਗੇ ਤਾਂ ਇਹ ਤੁਹਾਨੂੰ ਅਨੇਕਾਂ ਸਾਲ ਪੁਰਾਣੇ ਸਮੇਂ ’ਚ ਲੈ ਜਾਵੇਗੀ, ਜਦੋਂ ਮੋਬਾਈਲ ਫੋਨ ਅਤੇ ਮੌਜੂਦਾ ਸੁੱਖ-ਸਹੂਲਤਾਂ ਤੋਂ ਬਿਨਾਂ ਲੋਕ ਆਪਣਾ ਜੀਵਨ ਬਤੀਤ ਕਰਦੇ ਸਨ। ਇਸ ਦੇ ਨਾਲ ਹੀ ਫਿਲਮ ਦੇ ਮਨਮੋਹਕ ਦ੍ਰਿਸ਼ ਤੁਹਾਨੂੰ ਵੱਖਰੀ ਤਰ੍ਹਾਂ ਦਾ ਤਜਰਬਾ ਦੇਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News