ਵੱਡੀ ਖਬਰ; ਪੰਜਾਬੀ ਗਾਇਕ 'ਤੇ ਹਮਲਾ, ਚੱਲੀਆਂ ਗੋਲੀਆਂ

Wednesday, Mar 11, 2026 - 03:21 PM (IST)

ਵੱਡੀ ਖਬਰ; ਪੰਜਾਬੀ ਗਾਇਕ 'ਤੇ ਹਮਲਾ, ਚੱਲੀਆਂ ਗੋਲੀਆਂ

ਐਂਟਰਟੇਨਮੈਂਟ ਡੈਸਕ - ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਰ ਗਾਇਕ ਰਾਣਾ ਸਹੋਤਾ ਨਾਲ ਜੁੜੀ ਇੱਕ ਖ਼ਬਰ ਸਾਹਮਣੇ ਆਈ ਹੈ। ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਗਈ ਪੋਸਟ ਮੁਤਾਬਕ, 7 ਮਾਰਚ ਦੀ ਰਾਤ ਨੂੰ ਜਦੋਂ ਗਾਇਕ ਮੋਹਾਲੀ ਤੋਂ ਆਪਣੇ ਪਿੰਡ ਬੜਾ ਪਿੰਡ (ਗੋਰਾਇਆ) ਪਰਤ ਰਹੇ ਸਨ, ਤਾਂ ਬੰਗਾ-ਨਵਾਂਸ਼ਹਿਰ ਹਾਈਵੇਅ 'ਤੇ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਵੱਲੋਂ ਉਨ੍ਹਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਹੋਤਾ ਮੁਤਾਬਕ ਉਹ ਆਪਣੇ ਸਾਥੀ ਕਸ਼ਵਿੰਦਰ ਸੁਮਨ ਨਾਲ ਮੋਹਾਲੀ ਤੋਂ ਵਾਪਸ ਆ ਰਹੇ ਸਨ। ਰਾਤ ਕਰੀਬ 10:30 ਵਜੇ ਜਦੋਂ ਉਨ੍ਹਾਂ ਦੀ ਗੱਡੀ ਬੱਛਵਾਂ ਟੋਲ ਪਲਾਜ਼ਾ ਤੋਂ ਕਰੀਬ 3 ਕਿਲੋਮੀਟਰ ਅੱਗੇ ਨਿਕਲੀ, ਤਾਂ ਪਿੱਛੋਂ ਆ ਰਹੀ ਇੱਕ ਸ਼ੱਕੀ ਕਾਰ ਨੇ ਉਨ੍ਹਾਂ ਨੂੰ ਲਗਾਤਾਰ ਲਾਈਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਬਦਮਾਸ਼ਾਂ ਨੇ ਆਪਣੀ ਕਾਰ ਗਾਇਕ ਦੀ ਗੱਡੀ ਦੇ ਬਰਾਬਰ ਲਿਆ ਕੇ ਰੁਕਣ ਦਾ ਇਸ਼ਾਰਾ ਕੀਤਾ।

ਇਹ ਵੀ ਪੜ੍ਹੋ: 'ਹਰ 15 ਦਿਨ ਬਾਅਦ ਮੈਨੂੰ ਭੇਜਦੇ Gift..!' ਨਵਜੋਤ ਸਿੱਧੂ ਨਾਲ ਦੋਸਤੀ 'ਤੇ ਬਾਲੀਵੁੱਡ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ

PunjabKesari

ਹਵਾਈ ਫਾਇਰਿੰਗ ਕਰਕੇ ਫੈਲਾਈ ਦਹਿਸ਼ਤ

ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਸ਼ਵਿੰਦਰ ਨੇ ਗਾਇਕ ਨੂੰ ਗੱਡੀ ਨਾ ਰੋਕਣ ਦੀ ਸਲਾਹ ਦਿੱਤੀ। ਇਸੇ ਦੌਰਾਨ ਹਮਲਾਵਰਾਂ ਨੇ ਹਥਿਆਰ ਦਿਖਾਏ ਅਤੇ ਗੱਡੀ ਰੁਕਵਾਉਣ ਲਈ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰਾਣਾ ਸਹੋਤਾ ਨੇ ਹਿੰਮਤ ਦਿਖਾਉਂਦੇ ਹੋਏ ਗੱਡੀ ਦੀ ਰਫ਼ਤਾਰ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਾ ਦਿੱਤੀ ਅਤੇ ਬਦਮਾਸ਼ਾਂ ਤੋਂ ਪਿੱਛਾ ਛੁਡਾ ਕੇ ਸਿੱਧਾ ਥਾਣਾ ਬੰਗਾ ਪਹੁੰਚੇ। ਗਾਇਕ ਨੇ ਭਰੇ ਮਨ ਨਾਲ ਦੱਸਿਆ ਕਿ ਉਹ 2009 ਤੋਂ ਲਗਾਤਾਰ ਇੰਡੀਆ ਆ ਰਹੇ ਹਨ ਅਤੇ ਲੰਬਾ ਸਮਾਂ ਇੱਥੇ ਬਿਤਾਉਂਦੇ ਹਨ, ਪਰ ਅਜਿਹੀ ਖੌਫ਼ਨਾਕ ਘਟਨਾ ਉਨ੍ਹਾਂ ਨਾਲ ਪਹਿਲੀ ਵਾਰ ਵਾਪਰੀ ਹੈ। ਉਨ੍ਹਾਂ ਕਿਹਾ, "ਮੈਂ ਬਹੁਤ ਡਰਿਆ ਹੋਇਆ ਹਾਂ, ਇਹ ਕਿਸੇ ਸੁਪਨੇ ਵਰਗਾ ਸੀ। ਸ਼ੁਕਰ ਹੈ ਕਿ ਅਸੀਂ ਸੁਰੱਖਿਅਤ ਪੁਲਸ ਕੋਲ ਪਹੁੰਚ ਗਏ।"

ਇਹ ਵੀ ਪੜ੍ਹੋ: ਸਾਰਾ ਨਹੀਂ, ਇਸ ਅਦਾਕਾਰਾ ਨੂੰ ਡੇਟ ਕਰ ਰਿਹਾ ਸ਼ੁੱਭਮਨ ਗਿੱਲ ? ਮਸ਼ਹੂਰ Actress ਨੇ ਖ਼ੁਦ ਦੱਸੀ ਪੂਰੀ ਗੱਲ

PunjabKesari

ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਬੰਗਾ ਪੁਲਸ ਨੇ ਗਾਇਕ ਦੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਈਵੇਅ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਇਸ ਘਟਨਾ ਨੇ ਹਾਈਵੇਅ 'ਤੇ ਸੁਰੱਖਿਆ ਪ੍ਰਬੰਧਾਂ 'ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਗੋਵਿੰਦਾ-ਸੁਨੀਤਾ ਦਾ ਤਲਾਕ ? ਅਫਵਾਹਾਂ 'ਤੇ ਧੀ ਟੀਨਾ ਨੇ ਤੋੜੀ ਚੁੱਪੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News