ਮਾਂ ਨੂੰ ਯਾਦ ਕਰ ਭਾਵੁਕ ਹੋਏ ਮਹਾਨਾਇਕ ਅਮਿਤਾਭ ਬੱਚਨ, ਸੋਸ਼ਲ ਮੀਡੀਆ ’ਤੇ ਬਿਆਨ ਕੀਤਾ ਦਰਦ

12/22/2020 9:17:05 AM

ਮੁੰਬਈ (ਏਜੰਸੀ) : ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੀ ਮਾਂ ਤੇਜੀ ਬੱਚਨ ਨੂੰ ਉਨ੍ਹਾਂ ਦੀ ਬਰਸੀ ’ਤੇ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਦੇ ਪਲ ਹਮੇਸ਼ਾ ਉਨ੍ਹਾਂ ਦੇ ਦਿਮਾਗ਼ ’ਚ ਰਹਿਣਗੇ। ਮਰਹੂਮ ਕਵੀ ਹਰਿਵੰਸ਼ ਰਾਏ ਬੱਚਨ ਦੀ ਪਤਨੀ ਤੇਜੀ ਬੱਚਨ ਦਾ ਲੰਬੀ ਬਿਮਾਰੀ ਬਾਅਦ 21 ਸਤੰਬਰ 2007 ਨੂੰ ਦੇਹਾਂਤ ਹੋ ਗਿਆ ਸੀ। ਉਸ ਸਮੇਂ ਉਹ 93 ਵਰ੍ਹਿਆਂ ਦੇ ਸਨ। ਬਿੱਗ ਬੀ ਨੇ ਆਪਣੇ ਬਲਾਗ ’ਤੇ ਲਿਖਿਆ, ਦੇਹਾਂਤ ਦਾ ਦੁੱਖ ਇਕ ਨਿਰੰਤਰ ਰਹਿਣ ਵਾਲਾ ਦੁੱਖ ਹੈ। ਇਹ ਇਕ ਮੌਨ ਛੱਡ ਜਾਂਦਾ ਹੈ ਤੇ ਇਕ ਅਜਿਹੇ ਖ਼ਾਲੀਪਨ ਨਾਲ ਭਰ ਜਾਂਦਾ ਹੈ, ਜਿਹੜਾ ਲੱਗਦਾ ਹੈ ਕਿ ਕਦੇ ਨਹੀਂ ਭਰੇਗਾ। ਜਿਹੜੇ ਪਿੱਛੇ ਰਹਿ ਜਾਂਦੇ ਹਨ, ਉਨ੍ਹਾਂ ਲਈ ਬਰਦਾਸ਼ਤ ਕਰਨ ਯੋਗ ਨਹੀਂ ਹੁੰਦਾ ਤੇ ਇਸ ਨੂੰ ਸਮਝਣਾ ਬਹੁਤ ਮੁਸ਼ਕਲ ਹੁੰਦਾ ਹੈ।

ਉਨ੍ਹਾਂ ਲਿਖਿਆ, ਇਹ ਮਾਂ ਦੇ ਜਾਣ ਦੀ ਯਾਦ ਹੈ। ਉਹ ਸਾਨੂੰ ਛੱਡ ਕੇ ਚਲੇ ਗਏ। ਦੁਨੀਆ ’ਚ ਸਾਰੀਆਂ ਮਾਵਾਂ ਸਭ ਤੋਂ ਸੁੰਦਰ ਹਨ। ਇਹੀ ਕਾਰਨ ਹੈ ਕਿ ਉਹ ਮਾਂ ਹਨ। ਮੈਂ ਛੇਤੀ ਕੰਮ ਕਰਾਂਗਾ ਤੇ ਜਿਹੜਾ ਤੈਅ ਪ੍ਰੋਗਰਾਮ ਹੈ, ਉਸ ਨੂੰ ਪੂਰਾ ਕਰਾਂਗਾ। ਉਹ ਹੁੰਦੇ ਤਾਂ ਇਹੀ ਚਾਹੁੰਦੇ ਕਿ ਜਾਓ ਤੇ ਕੰਮ ਕਰੋ। ਮੈਨੂੰ ਦੁੱਖ ਨਾਲ ਨਹੀਂ ਖ਼ੁਸ਼ੀ ਨਾਲ ਯਾਦ ਕਰੋ।'

ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ ਅੱਗੇ ਲਿਖਿਆ ਕਿ 'ਉਨ੍ਹਾਂ ਦੇ ਦੇਹਾਂਤ ਦੇ ਉਹ ਪਲ ਹਮੇਸ਼ਾ ਬਣੇ ਰਹਿਣਗੇ, ਉਹ ਕਦੇ ਨਹੀਂ ਮਿਟਣਗੇ। ਉਨ੍ਹਾਂ ਹਰ ਸਥਿਤੀ ’ਚ ਸਾਡੇ ਲਈ ਹਾਸੇ-ਖ਼ੁਸ਼ੀ ਤੇ ਜ਼ਿੰਦਗੀ ਦਾ ਸਾਰ ਲਿਆ। ਸਭ ਤੋਂ ਬੁਰੇ ਹਾਲਾਤ ’ਚ ਵੀ ਉਹ ਤੁਹਾਡੇ ਕੋਲ ਬੈਠੇ ਸਨ।'
 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ?ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


sunita

Content Editor

Related News