ਬਲਾਕਬਸਟਰ ਫ਼ਿਲਮ ''ਅਪਨੇ 2'' ਬਾਰੇ ਵੱਡੀ ਅਪਡੇਟ, ਇਸ ਅਦਾਕਾਰ ਦੀ ਹੋਵੇਗੀ ਐਂਟਰੀ

06/24/2021 9:58:52 AM

ਮੁੰਬਈ- ਪਿਛਲੇ ਕੁਝ ਸਮੇਂ ਤੋਂ ਦਿਓਲ ਪਰਿਵਾਰ ਦੀ ਬਲਾਕਬਸਟਰ ਫ਼ਿਲਮ 'ਅਪਨੇ' ਦੇ ਅਗਲੇ ਪਾਰਟ ਬਾਰੇ ਲਗਾਤਾਰ ਚਰਚਾ ਚਲ ਰਹੀ ਹੈ ਪਰ ਫ਼ਿਲਮ ਨਾਲ ਜੁੜੀ ਜਿਹੜੀ ਅਪਡੇਟ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਕਾਫ਼ੀ ਸ਼ਾਨਦਾਰ ਹੈ। ਇਸ ਫ਼ਿਲਮ ਦਾ ਮਿਉਜ਼ਿਕ ਇਸ ਵਾਰ ਵੀ ਬਹੁਤ ਜ਼ਬਰਦਸਤ ਹੋਣ ਵਾਲਾ ਹੈ। ਦਰਅਸਲ ਮਸ਼ਹੂਰ ਕੰਪੋਜ਼ਰ ਅਤੇ ਗਾਇਕ ਹਿਮੇਸ਼ ਰੇਸ਼ਮੀਆ ਦੀ ਇਸ ਫ਼ਿਲਮ 'ਚ ਐਂਟਰੀ ਹੋ ਚੁੱਕੀ ਹੈ। ਰਿਪੋਰਟਸ ਮੁਤਾਬਕ ਇਸ ਫ਼ਿਲਮ ਦੇ ਮਿਉਜ਼ਿਕ ਲਈ ਹਿਮੇਸ਼ ਰੇਸ਼ਮੀਆ ਦੀ ਸਲੈਕਸ਼ਨ ਹੋ ਚੁਕੀ ਹੈ ਪਰ ਇਸ ਬਾਰੇ ਫਿਲਹਾਲ ਆਫੀਸ਼ੀਅਲ ਅਨਾਊਸਮੈਂਟ ਹੋਣੀ ਬਾਕੀ ਹੈ। 
ਹਿਮੇਸ਼ ਰੇਸ਼ਮੀਆ ਲਗਾਤਾਰ ਚਰਚਾ 'ਚ ਰਹਿ ਰਹੇ ਹਨ ਅਤੇ ਹਾਲ ਹੀ 'ਚ ਉਹ ਆਪਣੀ ਐਲਬਮ 'ਸੁਰੂਰ 2021' ਦੇ ਲਈ ਸੁਰਖੀਆਂ 'ਚ ਆਏ ਸਨ। 'ਅਪਨੇ 2' ਬਾਰੇ ਗੱਲ ਕਰੀਏ ਤਾਂ ਇਸ ਦੇ ਕਈ ਅਪਡੇਟਸ ਸਾਹਮਣੇ ਆਉਂਦੇ ਰਹਿੰਦੇ ਹਨ ਜੋ ਦਰਸ਼ਕਾਂ ਨੂੰ ਇਸ ਫ਼ਿਲਮ ਲਈ ਕਾਫ਼ੀ ਉਤਸ਼ਾਹਿਤ ਕਰਦੇ ਹਨ। 
ਸੁਪਰਹਿੱਟ ਫ਼ਿਲਮ 'ਅਪਨੇ' ਦਾ ਮਿਉਜ਼ਿਕ ਪਹਿਲਾਂ ਵੀ ਹਿਮੇਸ਼ ਰੇਸ਼ਮੀਆ ਨੇ ਤਿਆਰ ਕੀਤਾ ਸੀ। ਇਸ ਫ਼ਿਲਮ ਦੇ ਨਾਲ-ਨਾਲ ਫ਼ਿਲਮ ਦੇ ਸਾਰੇ ਗਾਣੇ ਵੀ ਸੁਪਰਹਿੱਟ ਹੋਏ ਸਨ ਜਿਨ੍ਹਾਂ ਨੂੰ ਅੱਜ ਵੀ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਸੇ ਵਿਚ ਮੁੜ ਹਿਮੇਸ਼ ਦਾ ਇਸ ਫ਼ਿਲਮ ਦੇ ਸੈਕਿੰਡ ਪਾਰਟ ਲਈ ਜੁੜਨਾ ਫੈਨਜ਼ ਅਤੇ ਫ਼ਿਲਮ ਲਈ ਵੱਡੀ ਖੁਸ਼ਖਬਰੀ ਹੈ। 


Aarti dhillon

Content Editor

Related News