ਭੂਸ਼ਣ ਕੁਮਾਰ ਤੇ ਸੰਜੀਪ ਰੈੱਡੀ ਵਾਂਗਾ ਦੀ ਜੋੜੀ ਦਮਦਾਰ ਫ਼ਿਲਮਾਂ ਬਣਾਉਣ ਲਈ ਤਿਆਰ

Wednesday, Dec 20, 2023 - 12:06 PM (IST)

ਭੂਸ਼ਣ ਕੁਮਾਰ ਤੇ ਸੰਜੀਪ ਰੈੱਡੀ ਵਾਂਗਾ ਦੀ ਜੋੜੀ ਦਮਦਾਰ ਫ਼ਿਲਮਾਂ ਬਣਾਉਣ ਲਈ ਤਿਆਰ

ਮੁੰਬਈ (ਬਿਊਰੋ)– ਨਿਰਮਾਤਾ ਭੂਸ਼ਣ ਕੁਮਾਰ ਤੇ ਨਿਰਦੇਸ਼ਕ ਸੰਦੀਪ ਰੈੱਡੀ ਵਾਂਗਾ ਨੇ ਰਵਾਇਤੀ ਸਹਿਯੋਗ ਤੋਂ ਪਰੇ ਇਕ ਅਸਾਧਾਰਨ ਸਾਂਝੇਦਾਰੀ ਬਣਾਈ ਹੈ। ‘ਕਬੀਰ ਸਿੰਘ’ ਤੇ ‘ਐਨੀਮਲ’ ਵਰਗੀਆਂ ਫ਼ਿਲਮਾਂ ’ਚ ਇਨ੍ਹਾਂ ਦਾ ਸਫ਼ਲ ਸਹਿਯੋਗ ਸਾਫ਼ ਦੇਖਿਆ ਗਿਆ ਹੈ।

ਵਾਂਗਾ ਅਨੁਸਾਰ, ‘‘ਭੂਸ਼ਣ ਕੁਮਾਰ ਨਾਲ ਕੰਮ ਕਰਨਾ ਸਿਰਫ਼ ਇਕ ਪੇਸ਼ੇਵਰ ਸਹਿਯੋਗ ਨਹੀਂ ਹੈ, ਸਗੋਂ ਇਕ ਬੰਧਨ ਹੈ, ਜੋ ਆਮ ਸਾਂਝੇਦਾਰੀ ਤੋਂ ਪਰੇ ਹੈ।’’

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣ ਲੜੇਗੀ ਕੰਗਨਾ ਰਣੌਤ, ਪਿਤਾ ਨੇ ਕਿਹਾ– ‘ਭਾਜਪਾ ਜਿਥੋਂ ਟਿਕਟ ਦੇਵੇਗੀ, ਧੀ ਚੋਣ ਲੜਨ ਲਈ ਤਿਆਰ’

ਵਾਂਗਾ ਭੂਸ਼ਣ ਨੂੰ ਉਸ ਦੇ ਨਾਲ ਖੜ੍ਹੇ ਹੋਣ ਤੇ ਉਸ ਦੀ ਰਚਨਾਤਮਕ ਦ੍ਰਿਸ਼ਟੀ ’ਚ ਪੂਰਾ ਵਿਸ਼ਵਾਸ ਦਿਖਾਉਣ ਦਾ ਸਿਹਰਾ ਦਿੰਦਾ ਹੈ ਤੇ ਉਹ ਤਿੰਨ ਹੋਰ ਫ਼ਿਲਮਾਂ ਕਰ ਰਹੇ ਹਨ, ਜਿਸ ’ਚ ਪ੍ਰਭਾਸ ਨਾਲ ‘ਸਪਿਰਿਟ’, ‘ਐਨੀਮਲ ਪਾਰਕ’ ਤੇ ਅੱਲੂ ਅਰਜੁਨ ਨਾਲ ਇਕ ਅਨਟਾਈਟਲ ਫ਼ਿਲਮ ਸ਼ਾਮਲ ਹੈ।

ਦੱਸ ਦੇਈਏ ਕਿ ‘ਐਨੀਮਲ’ ਬਾਕਸ ਆਫਿਸ ’ਤੇ 800 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਲਦ ਹੀ ਇਹ ਫ਼ਿਲਮ 900 ਕਰੋੜ ਰੁਪਏ ਦੇ ਕਲੱਬ ’ਚ ਸ਼ਾਮਲ ਹੋ ਜਾਵੇਗੀ। ‘ਐਨੀਮਲ’ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫ਼ਿਲਮਾਂ ਦੀ ਲਿਸਟ ’ਚ ਤੀਜੇ ਨੰਬਰ ’ਤੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News