‘ਆਦਿਪੁਰਸ਼’ ਲਈ ਆਸ਼ੀਰਵਾਦ ਲੈਣ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਪੁੱਜੇ ਭੂਸ਼ਣ ਕੁਮਾਰ ਤੇ ਓਮ ਰਾਓਤ

03/29/2023 11:28:46 AM

ਮੁੰਬਈ (ਬਿਊਰੋ)– ‘ਆਦਿਪੁਰਸ਼’ ਲਈ ਆਸ਼ੀਰਵਾਦ ਲੈਣ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਪੁੱਜੇ ਭੂਸ਼ਣ ਕੁਮਾਰ ਤੇ ਓਮ ਰਾਓਤਮੁੰਬਈ (ਬਿਊਰੋ)– ਨਰਾਤਿਆਂ ਦੇ ਸ਼ੁਭ ਮੌਕੇ ’ਤੇ ਫ਼ਿਲਮ ਨਿਰਮਾਤਾ ਭੂਸ਼ਣ ਕੁਮਾਰ ਤੇ ਨਿਰਦੇਸ਼ਕ ਓਮ ਰਾਓਤ ਫ਼ਿਲਮ ‘ਆਦਿਪੁਰਸ਼’ ਦੀ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਮਾਤਾ ਵੈਸ਼ਣੋ ਦੇਵੀ ਦਾ ਆਸ਼ੀਰਵਾਦ ਲੈਣ ਪੁੱਜੇ।

ਫ਼ਿਲਮ ‘ਆਦਿਪੁਰਸ਼’ ਦੀ ਪ੍ਰਚਾਰ ਮੁਹਿੰਮ ਰਾਮ ਨੌਮੀ ਦੇ ਮੌਕੇ ’ਤੇ 30 ਮਾਰਚ ਤੋਂ ਸ਼ੁਰੂ ਹੋਵੇਗੀ। ਇਹ ਮੈਗਨਮ ਓਪਸ ਦੀਆਂ ਬਹੁਤ ਹੀ ਉਡੀਕੀਆਂ ਗਈਆਂ ਫ਼ਿਲਮਾਂ ’ਚੋਂ ਇਕ ਹੈ, ਜੋ 16 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਜਨਮਦਿਨ ਮੌਕੇ ਗਾਇਕ ਬੱਬੂ ਮਾਨ ਨੂੰ ਵੱਡਾ ਝਟਕਾ, ਟਵਿੱਟਰ ਅਕਾਊਂਟ ਹੋਇਆ ਬੰਦ

ਫ਼ਿਲਮ ਦੀ ਕਹਾਣੀ ਮੁੱਖ ਤੌਰ ’ਤੇ ਭਗਵਾਨ ਸ਼੍ਰੀ ਰਾਮ ਦੇ ਆਲੇ-ਦੁਆਲੇ ਘੁੰਮਦੀ ਹੈ ਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਮਨਾਉਂਦੀ ਹੈ। ਚੇਤਰ ਨਰਾਤੇ ਹਿੰਦੂ ਸੰਸਕ੍ਰਿਤੀ ’ਚ ਬਹੁਤ ਮਹੱਤਵ ਰੱਖਦੇ ਹਨ, ਮਾਂ ਦੁਰਗਾ ਵਲੋਂ ਬ੍ਰਹਿਮੰਡ ਦੇ ਨਿਰਮਾਣ ਤੇ ਸੰਸਾਰ ਦੀ ਸ਼ੁੱਧਤਾ ਦੀ ਯਾਦ ਦਿਵਾਉਂਦੇ ਹੈ।

ਇਸੇ ਵਿਸ਼ਵਾਸ ਤੇ ਮਾਂ ਵੈਸ਼ਣੋ ਦੇਵੀ ’ਚ ਗੁਲਸ਼ਨ ਕੁਮਾਰ ਦੀ ਅਥਾਹ ਸ਼ਰਧਾ ਨਾਲ ਨਿਰਮਾਤਾ ਮਾਤਾ ਰਾਣੀ ਦੇ ਦਰਬਾਰ ’ਚ ਪੁੱਜੇ। ਪ੍ਰਭਾਸ, ਕ੍ਰਿਤੀ ਸੈਨਨ, ਸੰਨੀ ਸਿੰਘ ਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 16 ਜੂਨ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News