ਵਾਤਾਵਰਣ ਦੀ ਸੁਰੱਖਿਆ ਲਈ ਵਚਨਬੱਧ ਭੂਮੀ ਪੇਡਨੇਕਰ
Saturday, Apr 22, 2023 - 11:06 AM (IST)

ਮੁੰਬਈ (ਬਿਊਰੋ)– ਕਲਾਈਮੇਟ ਵਾਰੀਅਰ ਤੇ ਯੂਥ ਆਈਕਨ ਭੂਮੀ ਪੇਡਨੇਕਰ ਹਿਮਾਲਿਆ ਨੂੰ ਸਾਫ਼ ਕਰਨ ਲਈ ਇਕ ਵੱਡੇ ਮਿਸ਼ਨ ਦੀ ਤਿਆਰ ਕਰ ਰਹੀ ਹੈ। ਭੂਮੀ ਇਕ ਗੈਰ ਲਾਭਕਾਰੀ ਸੰਸਥਾ ਨਾਲ ਜੁੜੀ ਹੋਈ ਹੈ, ਜੋ ਹਿਮਾਲੀਅਨ ਪਰਬਤ ਸੀਰੀਜ਼ ’ਚ ਵਾਤਾਵਰਣ ਸੰਭਾਲ ਲਈ ਵਿਆਪਕ ਤੇ ਮਿਸਾਲੀ ਕੰਮ ਕਰ ਰਹੀ ਹੈ।
ਭੂਮੀ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ. ਐੱਨ. ਡੀ. ਪੀ.) ਦੀ ਰਾਜਦੂਤ ਹੈ ਤੇ ਹੁਣ ਉਹ ਹੀਲਿੰਗ ਹਿਮਾਲਿਆ ਦੀ ਗੁੱਡਵਿਲ ਅੰਬੈਸਡਰ ਬਣਨ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕਾ ਰੁਪਿੰਦਰ ਹਾਂਡਾ ਦੀ ਸਿਹਤ 'ਚ ਸੁਧਾਰ, ਸਾਹਮਣੇ ਆਈ ਇਹ ਤਸਵੀਰ
ਹੀਲਿੰਗ ਹਿਮਾਲਿਆਜ਼ ਫਾਊਂਡੇਸ਼ਨ ਨੇ ਖ਼ੂਬਸੂਰਤ ਹਿਮਾਲਿਆ ਪਹਾੜਾਂ ਤੋਂ ਕੂੜੇ ਨੂੰ ਸਾਫ਼ ਕਰਨ ਦਾ ਕੰਮ ਆਪਣੇ ਹੱਥਾਂ ’ਚ ਲਿਆ ਹੈ। ਭੂਮੀ ਪੇਡਨੇਕਰ ਕਹਿੰਦੀ ਹੈ, “ਹੀਲਿੰਗ ਹਿਮਾਲਿਆ ਦਾ ਆਦਰਸ਼ ਵਾਕ ਹੈ, ‘ਤਬਦੀਲੀ ਦਾ ਇੰਤਜ਼ਾਰ ਨਾ ਕਰੋ, ਪਰਿਵਰਤਨ ਬਣੋ’ ਜੋ ਬਿਲਕੁਲ ਮੇਰੇ ਵਿਚਾਰਾਂ ਦੀ ਪ੍ਰਤੀਨਿਧਤਾ ਕਰਦਾ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਧਰਤੀ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।