ਅਜੇ ਦੇਵਗਨ ਤੇ ਤੱਬੂ ਦੀ ਫ਼ਿਲਮ ‘ਭੋਲਾ’ ਦਾ ਐਕਸ਼ਨ ਭਰਪੂਰ ਟਰੇਲਰ ਰਿਲੀਜ਼ (ਵੀਡੀਓ)

03/06/2023 4:01:31 PM

ਮੁੰਬਈ (ਬਿਊਰੋ)– ਅਜੇ ਦੇਵਗਨ ਤੇ ਤੱਬੂ ਦੀ ਫ਼ਿਲਮ ‘ਭੋਲਾ’ ਦਾ ਐਕਸ਼ਨ ਭਰਪੂਰ ਟਰੇਲਰ ਰਿਲੀਜ਼ ਹੋ ਗਿਆ ਹੈ। ਅਜੇ ਦੇਵਗਨ ਫ਼ਿਲਮਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਏ ਇਸ ਟਰੇਲਰ ਨੂੰ ਖ਼ਬਰ ਲਿਖੇ ਜਾਣ ਤਕ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।

ਇਹ ਖ਼ਬਰ ਵੀ ਪੜ੍ਹੋ : ਮਾਂ ਚਰਨ ਕੌਰ ਨੇ ਪੁੱਤ ਸਿੱਧੂ ਮੂਸੇ ਵਾਲਾ ਲਈ ਲਿਖੀ ਭਾਵੁਕ ਪੋਸਟ, ਪੜ੍ਹ ਤੁਹਾਡੀਆਂ ਵੀ ਭਰ ਆਉਣਗੀਆਂ ਅੱਖਾਂ

‘ਭੋਲਾ’ ਦੇ ਟਰੇਲਰ ’ਚ ਐਕਸ਼ਨ, ਡਰਾਮਾ ਤੇ ਜ਼ਬਰਦਸਤ ਡਾਇਲਾਗਸ ਦੇਖਣ ਤੇ ਸੁਣਨ ਨੂੰ ਮਿਲ ਰਹੇ ਹਨ। ‘ਭੋਲਾ’ ਸਾਊਥ ਦੀ ਫ਼ਿਲਮ ‘ਕੈਥੀ’ ਦੀ ਹਿੰਦੀ ਰੀਮੇਕ ਹੈ, ਜੋ 30 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।

ਇਸ ਮਹੀਨੇ ਪਹਿਲਾਂ ਹੀ 2 ਰੀਮੇਕ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ‘ਸ਼ਹਿਜ਼ਾਦਾ’ ਤੇ ‘ਸੈਲਫੀ’ ਸ਼ਾਮਲ ਹਨ। ਇਨ੍ਹਾਂ ਦੋਵਾਂ ਨੂੰ ਫ਼ਿਲਮਾਂ ਨੂੰ ਦਰਸ਼ਕਾਂ ਵਲੋਂ ਨਕਾਰ ਦਿੱਤਾ ਗਿਆ ਸੀ।

ਰੀਮੇਕ ਦੇ ਇਸ ਦੌਰ ’ਚ ਅਜੇ ਦੇਵਗਨ ਕੀ ਕਮਾਲ ਕਰਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਂਝ ‘ਭੋਲਾ’ ਦੇ ਪਹਿਲਾਂ ਰਿਲੀਜ਼ ਹੋਏ ਦੋ ਟੀਜ਼ਰਸ ਤੇ ਇਕ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।

ਨੋਟ– ਤੁਹਾਨੂੰ ‘ਭੋਲਾ’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News