ਅੰਤਰਰਾਸ਼ਟਰੀ ਡੀ. ਜੇ. ਦੇ ਗੀਤ ’ਚ ਨਜ਼ਰ ਆਵੇਗੀ ਕਾਮੇਡੀਅਨ ਭਾਰਤੀ ਸਿੰਘ

Wednesday, Mar 03, 2021 - 02:44 PM (IST)

ਅੰਤਰਰਾਸ਼ਟਰੀ ਡੀ. ਜੇ. ਦੇ ਗੀਤ ’ਚ ਨਜ਼ਰ ਆਵੇਗੀ ਕਾਮੇਡੀਅਨ ਭਾਰਤੀ ਸਿੰਘ

ਨਵੀਂ ਦਿੱਲੀ (ਬਿਊਰੋ)– ਭਾਰਤ ਦੇ ਪਸੰਦੀਦਾ ਬਾਲੀਵੁੱਡ ਮਿਊਜ਼ੀਕਲ ਜੋੜੀ ਸਚਿਨ-ਜਿਗਰ ਤੇ ਵਿਸ਼ਵ ਦੇ ਮਸ਼ਹੂਰ DJ Producer R3HAB ਦੇ ਨਾਲ ਮਿਲ ਕੇ ਆਪਣਾ ਨਵਾਂ ਗੀਤ ‘ਨਾ ਨਈ ਸੁਣਨਾ’ ਲੈ ਕੇ ਆਉਣਗੇ। ਇਸ ਗਾਣੇ ਦੇ ਮਿਊਜ਼ਿਕ ਵੀਡੀਓ ’ਚ ਹਰਮਨਪਿਆਰੀ ਅਦਾਕਾਰਾ Crystal D'Souza ਤੇ ਕਾਮੇਡੀ ਕੁਈਨ ਭਾਰਤੀ ਸਿੰਘ ਦੇ ਨਾਲ-ਨਾਲ ਜਿਗਰ ਸਰਈਆ ਵੱਖਰੇ ਅੰਦਾਜ਼ ’ਚ ਨਜ਼ਰ ਆਉਣਗੇ। ਇਹ ਦਰਸ਼ਕਾਂ ਨੂੰ ਇਕ ਅਲੱਗ ਦੁਨੀਆ ’ਚ ਲਿਜਾਣ ਦਾ ਵਾਅਦਾ ਕਰਦਾ ਹੈ।

ਜਿਗਰ ਸਰਈਆ ਦੁਆਰਾ ਤਿਆਰ ਕੀਤੇ ਗਏ ਇਸ ਗਾਣੇ ’ਚ ਨਿਕਿਤਾ ਗਾਂਧੀ ਫੀਚਰ ਕੀਤੀ ਗਈ ਹੈ। ਭਾਰਤੀ ਸਿੰਘ ਨੇ ਕਿਹਾ, ‘ਇਸ ਗਾਣੇ ’ਚ ਕੰਮ ਕਰਨ ਦਾ ਅਨੁਭਵ ਬਹੁਤ ਹੀ ਮਜ਼ੇਦਾਰ ਰਿਹਾ। ਮੈਂ ਇਸ ਤੋਂ ਪਹਿਲਾਂ ਕਦੇ ਵੀ ਅਜਿਹੇ ਦਿਲਚਸਪ ਕਰੈਕਟਰ ’ਚ ਨਜ਼ਰ ਨਹੀਂ ਆਈ ਹਾਂ। ਮੈਨੂੰ ਇਸ ਗੀਤ ਦੀ ਪ੍ਰਤੀਕਿਰਿਆ ਜਾਣਨ ਦੀ ਉਤਸੁਕਤਾ ਹੈ। ਸੀਚਨ-ਜਿਗਰ ਨੂੰ ਇੰਨਾ ਮਜ਼ੇਦਾਰ ਟਰੈਕ ਬਣਾਉਣ ਲਈ ਬਹੁਤ ਸਾਰਾ ਪਿਆਰ।’

ਸੋਨੀ ਮਿਊਜ਼ਿਕ ਇੰਡੀਆ ਦੁਆਰਾ ਰਿਲੀਜ਼ ਕੀਤੇ ਜਾਣ ਵਾਲੇ ਗਾਣੇ ‘ਨਾ ਨਈ ਸੁਣਨਾ’ 4 ਮਾਰਚ ਨੂੰ ਰਿਲੀਜ਼ ਹੋਵੇਗਾ। ਸਚਿਨ-ਜਿਗਰ ਤੇ R3HAB ਦੇ ਸਹਿਯੋਗ ਨਾਲ ਬਣੇ ਇਸ ਗਾਣੇ ਦੇ ਬੋਲ ਸ਼ਾਨਦਾਰ ਗੀਤਕਾਰ ਵਾਯੂ ਨੇ ਲਿਖੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਮਹਾਮਾਰੀ ਤੋਂ ਬਾਅਦ ਵਿਸ਼ਵ ਹੌਲੀ-ਹੌਲੀ ਕਈ ਚੁਣੌਤੀਆਂ ਪੂਰਨ ਕੋਸ਼ਿਸ਼ਾਂ ਤੋਂ ਬਾਅਦ ਪੂਰਾ ਖੁੱਲ੍ਹ ਰਿਹਾ ਹੈ, ਅਜਿਹੇ ’ਚ ‘ਨਾ ਨਈ ਸੁਣਨਾ’ ਇਹ ਗਾਣਾ ਸਹੀ ਰਾਹਤ ਪ੍ਰਦਾਨ ਕਰੇਗਾ ਤੇ ਸਾਨੂੰ ਸਾਰਿਆਂ ਨੂੰ ਯਾਦ ਆਵੇਗਾ ਕਿ ਸਾਨੂੰ ਸਭ ਕੁਝ ਭੁੱਲ ਕੇ ਜ਼ਿੰਦਗੀ ਦੇ ਆਨੰਦ ਲੈਣੇ ਚਾਹੀਦੇ ਹਨ।

ਸਚਿਨ-ਜਿਗਰ ਦਾ ਮੰਨਣਾ ਹੈ, ‘ਅਸੀਂ ਅਜਿਹਾ ਗਾਣਾ ਬਣਾਉਣਾ ਚਾਹੁੰਦੇ ਸੀ, ਜਿਸ ਨੂੰ ਸੁਣ ਕੇ ਮਜ਼ਾ ਆ ਜਾਵੇ। ‘ਨਾ ਨਈ ਸੁਣਨਾ’ ਦੇ ਨਾਲ ਸਾਨੂੰ ਕੁਝ ਅਨੋਖਾ ਪ੍ਰਯੋਗ ਕਰਨ ਦਾ ਮੌਕਾ ਮਿਲਿਆ ਹੈ।’

ਨੋਟ– ਇਸ ਗੀਤ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News