ਕਾਮੇਡੀਅਨ ਭਾਰਤੀ ਸਿੰਘ ਨੂੰ ਮਿਲੀ ਹਸਪਤਾਲ ਤੋਂ ਛੁੱਟੀ
Wednesday, Dec 24, 2025 - 03:56 PM (IST)
ਮੁੰਬਈ (ਏਜੰਸੀ) - ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੂੰ ਦੂਜੇ ਬੱਚੇ ਦੇ ਜਨਮ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਬੁੱਧਵਾਰ, 24 ਦਸੰਬਰ ਨੂੰ ਭਾਰਤੀ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੂੰ ਮੁੰਬਈ ਦੇ ਹਸਪਤਾਲ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਦੇਖਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਭਾਰਤੀ ਸਿੰਘ ਨੇ ਸਾਰਿਆਂ ਦੀਆਂ ਦੁਆਵਾਂ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਿਹਤਮੰਦ ਹੈ ਅਤੇ ਅਸੀਂ ਉਸ ਨੂੰ ਘਰ ਲੈ ਕੇ ਜਾ ਰਹੇ ਹਾਂ। ਹਰਸ਼ ਲਿੰਬਾਚੀਆ ਨੇ ਵੀ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਆਪਣੇ ਬੇਟੇ ਨੂੰ ਸਾਰਿਆਂ ਨਾਲ ਮਿਲਾਉਣਗੇ।
ਘਰ ਵਿੱਚ ਹੋਇਆ ਸੀ 'ਵਾਟਰ ਬ੍ਰੇਕ'
ਪਹਿਲਾਂ ਅਜਿਹੀਆਂ ਅਫਵਾਹਾਂ ਸਨ ਕਿ ਭਾਰਤੀ ਨੂੰ 'ਲਾਫਟਰ ਸ਼ੈਫਸ ਸੀਜ਼ਨ 3' ਦੀ ਸ਼ੂਟਿੰਗ ਦੌਰਾਨ ਹਸਪਤਾਲ ਲਿਜਾਇਆ ਗਿਆ ਸੀ। ਪਰ ਭਾਰਤੀ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਸ਼ਾਮ 6 ਵਜੇ ਉਸਦਾ 'ਵਾਟਰ ਬ੍ਰੇਕ' ਹੋਇਆ, ਤਾਂ ਉਹ ਆਪਣੇ ਮੁੰਬਈ ਸਥਿਤ ਘਰ ਵਿੱਚ ਸੀ। ਇਸ ਤੋਂ ਬਾਅਦ ਉਹ ਆਪਣੇ ਪਤੀ ਹਰਸ਼ ਲਿੰਬਾਚੀਆ, ਪਰਿਵਾਰ ਦੇ ਮੈਂਬਰਾਂ ਅਤੇ ਬੇਟੇ ਲਕਸ਼ (ਗੋਲਾ) ਦੇ ਨਾਲ ਡਿਲੀਵਰੀ ਲਈ ਬ੍ਰੀਚ ਕੈਂਡੀ ਹਸਪਤਾਲ ਗਈ।
ਜ਼ਿਕਰਯੋਗ ਹੈ ਕਿ ਇਸ ਜੋੜੇ ਨੇ ਆਪਣੀ ਦੂਜੀ ਪ੍ਰੈਗਨੈਂਸੀ ਦਾ ਖੁਲਾਸਾ ਸਵਿਟਜ਼ਰਲੈਂਡ ਵਿੱਚ ਪਰਿਵਾਰਕ ਛੁੱਟੀਆਂ ਦੌਰਾਨ ਕੀਤਾ ਸੀ। ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੀ ਜੋੜੀ ਭਾਰਤੀ ਟੈਲੀਵਿਜ਼ਨ ਦੀਆਂ ਸਭ ਤੋਂ ਪ੍ਰਸਿੱਧ ਜੋੜੀਆਂ ਵਿੱਚੋਂ ਇੱਕ ਹੈ। ਭਾਰਤੀ ਨੇ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਰਾਹੀਂ ਘਰ-ਘਰ ਵਿੱਚ ਆਪਣੀ ਪਛਾਣ ਬਣਾਈ, ਜਦੋਂ ਕਿ ਹਰਸ਼ ਇੱਕ ਸਫਲ ਲੇਖਕ ਅਤੇ ਨਿਰਮਾਤਾ ਹਨ, ਜਿਨ੍ਹਾਂ ਨੇ ਕਈ ਹਿੱਟ ਸ਼ੋਅ ਦਿੱਤੇ ਹਨ। ਇਸ ਜੋੜੀ ਦਾ ਵਿਆਹ 2017 ਵਿੱਚ ਹੋਇਆ ਸੀ। ਉਨ੍ਹਾਂ ਦਾ ਪਹਿਲਾ ਬੇਟਾ ਲਕਸ਼ (ਗੋਲਾ) 3 ਅਪ੍ਰੈਲ 2022 ਨੂੰ ਪੈਦਾ ਹੋਇਆ ਸੀ। ਹੁਣ 2 ਸਾਲਾਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਦੂਜੇ ਬੇਟੇ ਦਾ ਜਨਮ ਹੋਇਆ ਹੈ।
