ਭਾਰਤੀ ਸਿੰਘ ਨੇ ਲਾਈ ਅਫਵਾਹਾਂ ’ਤੇ ਰੋਕ, ਡਰੱਗਸ ਮਾਮਲੇ ਤੋਂ ਬਾਅਦ ਕੀਤੀ ਕਪਿਲ ਸ਼ਰਮਾ ਸ਼ੋਅ ’ਚ ਵਾਪਸੀ

Monday, Dec 14, 2020 - 07:31 PM (IST)

ਭਾਰਤੀ ਸਿੰਘ ਨੇ ਲਾਈ ਅਫਵਾਹਾਂ ’ਤੇ ਰੋਕ, ਡਰੱਗਸ ਮਾਮਲੇ ਤੋਂ ਬਾਅਦ ਕੀਤੀ ਕਪਿਲ ਸ਼ਰਮਾ ਸ਼ੋਅ ’ਚ ਵਾਪਸੀ

ਮੁੰਬਈ (ਬਿਊਰੋ)– ਕਾਮੇਡੀਅਨ ਭਾਰਤੀ ਸਿੰਘ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਹੈ। ਹਾਲ ਹੀ ’ਚ ਭਾਰਤੀ ਸਿੰਘ ਡਾਂਸਰ ਪੁਨੀਤ ਪਾਠਕ ਦੇ ਵਿਆਹ ’ਚ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਮਸਤੀ ਕਰਦੀ ਦਿਖਾਈ ਦਿੱਤੀ। ਮਹਿੰਦੀ ਤੇ ਪੁਨੀਤ ਪਾਠਕ ਦੇ ਵਿਆਹ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈਆਂ ਸਨ, ਜਿਨ੍ਹਾਂ ’ਚ ਭਾਰਤੀ ਸਿੰਘ ਡਾਂਸ ਕਰਦੀ ਦਿਖਾਈ ਦਿੱਤੀ ਸੀ।

ਹਾਲ ਹੀ ’ਚ ਭਾਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ ਤੇ ਇਸ ਦੇ ਨਾਲ ਉਹ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੰਦੀ ਦਿਖਾਈ ਦਿੱਤੀ ਹੈ। ਤਸਵੀਰ ’ਚ ਭਾਰਤੀ ਸਿੰਘ ਲਾਲ ਰੰਗ ਦਾ ਸੂਟ ਪਹਿਨੀ ਨਜ਼ਰ ਆ ਰਹੀ ਹੈ। ਇਸ ਪੰਜਾਬੀ ਲੁੱਕ ’ਚ ਭਾਰਤੀ ਸਿੰਘ ਬਹੁਤ ਖੂਬਸੂਰਤ ਲੱਗ ਰਹੀ ਹੈ। ਉਸ ਨੇ ਬਹੁਤ ਜ਼ਿਆਦਾ ਠਹਿਰਾਅ ਵੀ ਪਾਇਆ ਹੋਇਆ ਹੈ।

 
 
 
 
 
 
 
 
 
 
 
 
 
 
 
 

A post shared by Bharti Singh (@bharti.laughterqueen)

ਭਾਰਤੀ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘ਲਾਲ ਰੰਗ ਦੋ ਦਿਲਾਂ ਦਾ ਬੰਧਨ ਹੈ। ਕਪਿਲ ਸ਼ਰਮਾ ਸ਼ੋਅ ਹਰ ਸ਼ਨੀਵਾਰ ਤੇ ਐਤਵਾਰ ਸਾਢੇ 9 ਵਜੇ।’ ਇਸ ਦੇ ਨਾਲ ਭਾਰਤੀ ਸਿੰਘ ਨੇ ਉਨ੍ਹਾਂ ਸਾਰੀਆਂ ਖ਼ਬਰਾਂ ’ਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ’ਚ ਇਹ ਕਿਹਾ ਜਾ ਰਿਹਾ ਸੀ ਕਿ ਉਹ ‘ਦਿ ਕਪਿਲ ਸ਼ਰਮਾ ਸ਼ੋਅ’ ਛੱਡ ਰਹੀ ਹੈ।

ਇਸ ਖ਼ਬਰ ਨਾਲ ਭਾਰਤੀ ਦੇ ਪ੍ਰਸ਼ੰਸਕ ਬੇਹੱਦ ਖੁਸ਼ ਹੋਣਗੇ। ਇਸ ਤੋਂ ਪਹਿਲਾਂ ਕ੍ਰਿਸ਼ਨ ਅਭਿਸ਼ੇਕ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ, ‘ਕਪਿਲ ਸ਼ਰਮਾ ਤੇ ਮੈਂ ਹਮੇਸ਼ਾ ਭਾਰਤੀ ਸਿੰਘ ਲਈ ਕਿਸੇ ਕਿਸਮ ਦੀ ਮਦਦ ਲਈ ਖੜ੍ਹੇ ਹਾਂ। ਕੋਈ ਗੱਲ ਨਹੀਂ ਕੀ ਹੁੰਦਾ। ਮੈਂ ਹਮੇਸ਼ਾ ਭਾਰਤੀ ਦਾ ਸਮਰਥਨ ਕੀਤਾ ਹੈ।’

ਨੋਟ– ਕਪਿਲ ਸ਼ਰਮਾ ਦੇ ਸ਼ੋਅ ’ਚ ਭਾਰਤੀ ਦੀ ਵਾਪਸੀ ’ਤੇ ਤੁਸੀਂ ਕੀ ਕਹਿਣਾ ਚਾਹੋਗੇ?


author

Rahul Singh

Content Editor

Related News