ਭਾਰਤੀ ਸਿੰਘ ਅਤੇ ਪੁੱਤਰ ਗੋਲਾ ਗਣੇਸ਼ ਨੂੰ ਪ੍ਰਾਰਥਨਾ ਕਰਦੇ ਹੋਏ ਆਏ ਨਜ਼ਰ, ਮਾਂ-ਪੁੱਤਰ ਦੀ ਜੋੜੀ ਨੇ ਲਾਈਆ ਰੌਣਕਾਂ

09/01/2022 12:56:51 PM

ਬਾਲੀਵੁੱਡ ਡੈਸਕ- ਗਣੇਸ਼ ਚਤੁਰਥੀ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟੀ.ਵੀ ਸਿਤਾਰਿਆਂ ਨੇ ਗਣੇਸ਼ ਭਗਵਾਨ ਦਾ ਸਵਾਗਤ ਕੀਤਾ ਹੈ। ਕਾਮੇਡੀਅਨ ਭਾਰਤੀ ਸਿੰਘ ਨੇ ਵੀ ਬੱਪਾ ਦੇ ਘਰ ਆਉਂਣ ’ਤੇ ਸਵਾਗਤ ਕੀਤਾ। ਭਾਰਤੀ ਦੀਆਂ ਪੁੱਤਰ ਲਕਸ਼ ਨਾਲ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸ ’ਚ ਭਾਰਤੀ ਨੂੰ ਆਪਣੇ ਪੁੱਤਰ ਲਕਸ਼ ਦੇ ਨਾਲ ਉਸ ਨੂੰ ਪ੍ਰਾਰਥਨਾ ਕਰਦੇ ਦੇਖਿਆ ਗਿਆ।

PunjabKesari

ਤਸਵੀਰਾਂ ਬੇਹੱਦ ਹੀ ਖੂਬਸੂਰਤ ਹਨ। ਇਕ ਤਸਵੀਰ ’ਚ ਭਾਰਤੀ ਕਾਮੇਡੀਅਨ ਭਗਵਾਨ ਗਣੇਸ਼ ਨੂੰ ਪ੍ਰਾਰਥਨਾ ਕਰਦੀ ਦਿਖਾਈ ਦੇ ਰਹੀ ਹੈ। ਜਦਕਿ ਦੂਜੀ ਤਸਵੀਰ ਨੂੰ ਗੋਲਾ ਨੂੰ ਭਗਵਾਨ ਅੱਗੇ ਹੱਥ ਜੋੜਦੀ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਗੋਲਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ ਅਤੇ ਮਾਂ ਨਾਲ ਪ੍ਰਾਰਥਨਾ ਕਰਦਾ ਨਜ਼ਰ ਆ ਰਿਹਾ ਹੈ।

PunjabKesari

ਇਹ ਵੀ ਪੜ੍ਹੋ : ਦੂਜੀ ਵਾਰ ਮਾਂ ਬਣਨਾ ਚਾਹੁੰਦੀ ਹੈ ਭਾਰਤੀ ਸਿੰਘ, ‘C-ਸੈਕਸ਼ਨ’ ਡਿਲਿਵਰੀ ਕਾਰਨ ਕਰਨਾ ਪੈ ਰਿਹਾ ਇੰਤਜ਼ਾਰ

ਭਾਰਤੀ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ’ਚ ਵੀਡੀਓ ਨੂੰ ਐਡੀਟ ਕੀਤਾ ਗਿਆ ਹੈ। ਭਾਰਤੀ ਦਾ ਪੁੱਤਰ ਗੋਲਾ ਵੀਡੀਓ ’ਚ ਗਣੇਸ਼ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ। 

PunjabKesari

ਦੱਸ ਦੇਈਏ ਕਿ ਭਾਰਤੀ ਸਿੰਘ ਦਾ 2017 ’ਚ ਹਰਸ਼ ਲਿੰਬਾਚੀਆ ਨਾਲ ਵਿਆਹ ਹੋਇਆ ਸੀ। ਜੋੜਾ 3 ਅਪ੍ਰੈਲ 2022 ਨੂੰ ਪਹਿਲੀਂ ਵਾਰ ਮਾਤਾ-ਪਿਤਾ ਬਣੇ। ਉਨ੍ਹਾਂ ਨੇ ਆਪਣੇ ਘਰ ਪਿਆਰੇ ਪੁੱਤਰ ਦਾ ਸਵਾਗਤ ਕੀਤੀ ਜਿਸ ਦਾ ਨਾਂ ਲਕਸ਼ ਰੱਖਿਆ ਹੈ। ਹਾਲਾਂਕਿ ਦੋਵੇਂ ਆਪਣੇ ਪੁੱਤਰ ਨੂੰ ਗੋਲਾ ਕਹਿ ਕੇ ਬੁਲਾਉਂਦੇ ਹਨ।

ਇਹ ਵੀ ਪੜ੍ਹੋ : ਗਣੇਸ਼ ਪੂਜਾ ਲਈ ਸਲਮਾਨ ਦੀ ਭੈਣ ਅਰਪਿਤਾ ਦੇ ਘਰ ਪਹੁੰਚੇ ਕੈਟਰੀਨਾ-ਵਿੱਕੀ, ਪਤੀ ਦਾ ਹੱਥ ਫੜ ਕੇ ਦਿੱਤੇ ਪੋਜ਼

ਇਸ ਦੇ ਨਾਲ ਹੀ ਦੋਵੇਂ ਆਪਣੇ ਪੁੱਤਰ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।  ਭਾਰਤੀ ਸਿੰਘ ਆਪਣੇ ਕੰਮ ’ਚ ਰੁੱਝੀ ਹੋਣ ਕਾਰਨ ਆਪਣੇ ਬੱਚੇ ਲਕਸ਼ ਦੀ ਦੇਖਭਾਲ ਵੀ ਕਰ ਰਹੀ ਹੈ। ਕਾਮੇਡੀਅਨ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਹੀ ਕੰਮ ’ਤੇ ਵਾਪਸ ਆਈ, ਹਾਲਾਂਕਿ ਉਹ ਆਪਣੇ ਪਿਆਰੇ ਨਾਲ ਸਮਾਂ ਬਿਤਾਉਣ ਦਾ ਕੋਈ ਮੌਕਾ ਨਹੀਂ ਛੱਡਦੀ।

PunjabKesari


 


Shivani Bassan

Content Editor

Related News