Beauty Tips : ਰੁੱਖੀ ਚਮੜੀ ਤੋਂ ਨਿਜ਼ਾਤ ਦਿਵਾਏਗਾ ਗਾਜਰ ਨਾਲ ਬਣਿਆ ਫੇਸਪੈਕ, ਜਾਣੋ ਵਰਤੋਂ ਦੇ ਢੰਗ

Wednesday, Dec 01, 2021 - 12:33 PM (IST)

Beauty Tips : ਰੁੱਖੀ ਚਮੜੀ ਤੋਂ ਨਿਜ਼ਾਤ ਦਿਵਾਏਗਾ ਗਾਜਰ ਨਾਲ ਬਣਿਆ ਫੇਸਪੈਕ, ਜਾਣੋ ਵਰਤੋਂ ਦੇ ਢੰਗ

ਨਵੀਂ ਦਿੱਲੀ: ਸਰਦੀਆਂ ਦਾ ਮੌਸਮ ਆਉਂਦੇ ਹੀ ਠੰਡੀਆਂ ਹਵਾਵਾਂ ਸਾਡੀ ਚਮੜੀ ’ਤੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀਆਂ ਹੈ। ਇਹ ਚਮੜੀ ਨੂੰ ਸੁਕਾ ਕੇ ਬੇਜਾਨ ਬਣਾ ਦਿੰਦੀ ਹੈ ਪਰ ਇਸ ਮੌਸਮ ’ਚ ਵੀ ਤੁਸੀਂ ਗਾਜਰ ਦੀ ਮਦਦ ਨਾਲ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹੋ। ਸਰਦੀਆਂ ’ਚ ਗਾਜਰ ਖਾਣ ਦੇ ਫ਼ਾਇਦੇ ਤਾਂ ਤੁਸੀਂ ਜਾਣਦੇ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਗਾਜਰ ਦੇ ਫੇਸਪੈਕ ਤੋਂ ਮਿਲਣ ਵਾਲੇ ਫਾਇਦਿਆਂ ਦੇ ਬਾਰੇ ’ਚ ਦੱਸਣ ਜਾ ਰਹੇ ਹਾਂ।
ਇਸ ’ਚ ਵਿਟਾਮਿਨ ਏ ਤੋਂ ਇਲਾਵਾ ਹੋਰ ਵੀ ਕਈ ਸਾਰੇ ਦੂਜੇ ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ ਜੋ ਚਮੜੀ ਨੂੰ ਕਿਸੇ ਵੀ ਤਰ੍ਹਾਂ ਦੇ ਡੈਮੇਜ ਤੋਂ ਬਚਾਉਂਦੇ ਹਨ। ਇਹ ਸੂਰਜ ਦੀਆਂ ਕਿਰਨਾਂ ਤੋਂ ਪ੍ਰਭਾਵਿਤ ਹੋਈ ਚਮੜੀ ਨੂੰ ਠੀਕ ਕਰਨ ’ਚ ਮਦਦ ਕਰਦੀ ਹੈ। ਇਹ ਤੁਹਾਡੀ ਚਮੜੀ ਨੂੰ ਨਮੀ ਪ੍ਰਦਾਨ ਕਰਦੀ ਹੈ ਜਿਸ ਦੇ ਨਾਲ ਫਟੀ ਸਕਿਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਗਾਜਰ ਨਾਲ ਬਣਾਏ ਫੇਸਪੈਕ ਦੀ ਮਦਦ ਨਾਲ ਚਮੜੀ ’ਤੇ ਨਜ਼ਰ ਆਉਣ ਵਾਲੇ ਏਜਿੰਗ ਦੇ ਲੱਛਣਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਬਲੱਡ ਸਰਕੁਲੇਸ਼ਨ ਨੂੰ ਵਧਾ ਕੇ ਇਹ ਚਿਹਰੇ ਨੂੰ ਚਮਕਦਾਰ ਵੀ ਬਣਾਉਂਦਾ ਹੈ।

PunjabKesari
ਗਾਜਰ ਅਤੇ ਸ਼ਹਿਦ ਦਾ ਫੇਸਪੈਕ : ਇਸ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਦੋ ਚਮਚੇ ਗਾਜਰ ਦਾ ਜੂਸ ਲਓ ਅਤੇ ਉਸ ਨੂੰ ਇਕ ਚਮਚੇ ਸ਼ਹਿਦ ਦੇ ਨਾਲ ਮਿਲਾਓ। ਹੁਣ ਇਸ ਮਿਸ਼ਰਣ ਨੂੰ ਲਗਭਗ 20 ਮਿੰਟ ਲਈ ਆਪਣੇ ਚਿਹਰੇ ’ਤੇ ਲਗਾ ਕੇ ਰੱਖੋ। ਸਮਾਂ ਪੂਰਾ ਹੋ ਜਾਣ ’ਤੇ ਤੁਸੀਂ ਹਲਕੇ ਕੋਸੇ ਪਾਣੀ ਨਾਲ ਇਸ ਨੂੰ ਧੋ ਲਓ। ਇਸ ਫੇਸਪੈਕ ਦੀ ਵਰਤੋਂ ਹਫ਼ਤੇ ’ਚ ਇਕ ਵਾਰ ਕਰ ਸਕਦੇ ਹੋ।
ਗਾਜਰ, ਮਲਾਈ ਅਤੇ ਆਂਡੇ ਦਾ ਫੇਸਪੈਕ: ਤੁਸੀਂ ਗਾਜਰ ਘਸਾ ਲਓ ਅਤੇ ਇਕ ਚਮਚਾ ਗਾਜਰ ’ਚ ਇਕ ਚਮਚਾ ਮਲਾਈ ਅਤੇ ਆਂਡੇ ਦਾ ਸਫੇਦ ਹਿੱਸਾ ਪਾਓ। ਇਨ੍ਹਾਂ ਤਿੰਨਾਂ ਚੀਜਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਅਤੇ ਆਪਣੇ ਚਿਹਰੇ ’ਤੇ ਲਗਾਓ। 15 ਮਿੰਟ ਤੱਕ ਇਸ ਨੂੰ ਲੱਗਾ ਰਹਿਣ ਦਿਓ ਅਤੇ ਫਿਰ ਆਪਣਾ ਚਿਹਰਾ ਧੋ ਲਓ। ਇਹ ਫੇਸਪੈਕ ਰੁੱਖੀ ਚਮੜੀ ਵਾਲਿਆਂ ਲਈ ਬਿਹਤਰ ਹੈ।

PunjabKesari
ਗਾਜਰ, ਸੇਬ ਅਤੇ ਓਟਸ ਦਾ ਪੈਕ: ਤੁਸੀਂ ਇਕ ਚਮਚਾ ਗਾਜਰ ’ਚ ਇਕ ਚਮਚਾ ਓਟਸ ਅਤੇ ਇਕ ਚਮਚਾ ਕੱਦੂਕਸ ਕੀਤਾ ਹੋਇਆ ਸੇਬ ਮਿਲਾਓ। ਇਨ੍ਹਾਂ ਸਭ ਨੂੰ ਮਿਕਸ ਕਰਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ’ਤੇ ਲਗਾਓ ਅਤੇ 10 ਮਿੰਟ ਤੱਕ ਸੁੱਕਣ ਦਿਓ ਫਿਰ ਹਲਕੇ ਹੱਥਾਂ ਨਾਲ ਰਗੜ ਕੇ ਸਾਫ਼ ਕਰੋ। ਇਹ ਪੈਕ ਚਮਕਦਾਰ ਚਮੜੀ ਪਾਉਣ ’ਚ ਮਦਦ ਕਰੇਗਾ।
ਗਾਜਰ ਅਤੇ ਐਪਲ ਸਾਈਡਰ ਵਿਨੈਗਰ ਫੇਸਪੈਕ: ਇਹ ਫੇਸਪੈਕ ਆਇਲੀ ਚਮੜੀ ਲਈ ਬਹੁਤ ਲਾਭਦਾਇਕ ਹੈ। ਸਭ ਤੋਂ ਪਹਿਲਾਂ ਇਕ ਚਮਚਾ ਗਾਜਰ ਦਾ ਜੂਸ ਲਓ ਅਤੇ ਉਸ ’ਚ ਇਕ ਚਮਚਾ ਸੇਬ ਦਾ ਸਿਰਕਾ ਮਿਲਾਓ। ਇਸ ਮਿਸ਼ਰਣ ਨੂੰ ਰੂੰ ਦੀ ਮਦਦ ਨਾਲ ਆਪਣੇ ਚਿਹਰੇ ’ਤੇ ਲਗਾਓ। ਇਸ ਨੂੰ ਅਪਣੇ ਫੇਸ ’ਤੇ 10 ਮਿੰਟ ਤੱਕ ਲੱਗਾ ਰਹਿਣ ਦਿਓ ਅਤੇ ਫਿਰ ਚਿਹਰਾ ਧੋ ਲਓ। ਅਜਿਹਾ ਤੁਸੀਂ ਸਵੇਰੇ ਅਤੇ ਸ਼ਾਮ ਕਰ ਸਕਦੇ ਹੋ।


author

Aarti dhillon

Content Editor

Related News