ਦੇਵੋਲੀਨਾ ਭੱਟਾਚਾਰਜੀ ਨੇ ਖੋਲ੍ਹਿਆ ਤੇਜਸਵੀ ਦਾ ਇਹ ਰਾਜ਼, ਸੁਣ ਕਰਨ ਕੁੰਦਰਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

Monday, Jan 03, 2022 - 03:50 PM (IST)

ਦੇਵੋਲੀਨਾ ਭੱਟਾਚਾਰਜੀ ਨੇ ਖੋਲ੍ਹਿਆ ਤੇਜਸਵੀ ਦਾ ਇਹ ਰਾਜ਼, ਸੁਣ ਕਰਨ ਕੁੰਦਰਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 15' 'ਚ ਜਿੱਥੇ ਮੈਂਬਰ ਇਕ-ਦੂਜੇ ਨਾਲ ਜ਼ਬਰਦਸਤ ਝਗੜਾ ਕਰਦੇ ਨਜ਼ਰ ਆ ਰਹੇ ਹਨ। ਉੱਥੇ ਹੀ ਦੂਜੇ ਪਾਸੇ ਉਹ ਇਕ-ਦੂਜੇ ਨੂੰ ਲੈ ਕੇ ਕਈ ਹੈਰਾਨਕੁੰਨ ਖ਼ੁਲਾਸੇ ਵੀ ਕਰ ਰਹੇ ਹਨ। ਹੁਣ ਦੇਵੋਲੀਨਾ ਭੱਟਾਚਾਰਜੀ ਨੇ ਤੇਜਸਵੀ ਪ੍ਰਕਾਸ਼ ਬਾਰੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ, ਜਿਸ ਬਾਰੇ ਪਤਾ ਲੱਗਣ ਤੋਂ ਬਾਅਦ ਕਰਨ ਕੁੰਦਰਾ ਵੀ ਹੈਰਾਨ ਹੋ ਗਏ ਹਨ। ਉਸ ਨੇ ਖ਼ੁਲਾਸਾ ਕੀਤਾ ਕਿ 'ਬਿੱਗ ਬੌਸ' ਦੇ ਘਰ ਦੇ ਬਾਹਰ ਤੇਜਸਵੀ ਪ੍ਰਕਾਸ਼ ਦਾ ਪ੍ਰੇਮੀ ਹੈ।

PunjabKesari

ਦਰਅਸਲ ਹਾਲ 'ਚ ਹੀ ਰਾਖੀ ਸਾਵੰਤ ਤੇਜਸਵੀ ਨੂੰ ਉਸ ਦੀ ਤਾਰੀਫ਼ 'ਚ ਕਹਿੰਦੀ ਹੈ ਕਿ ਉਹ ਕਰਨ ਕੁੰਦਰਾ ਨਾਲ ਆਪਣੀਆਂ ਹੱਦਾਂ ਪਾਰ ਨਹੀਂ ਕਰਦੀ ਹੈ। ਇਸ ਜਵਾਬ 'ਚ ਤੇਜਸਵੀ ਪ੍ਰਕਾਸ਼ ਕਹਿੰਦੀ ਹੈ ਕਿ ਉਹ ਕਾਫ਼ੀ ਜ਼ਿੰਮੇਦਾਰ ਇਨਸਾਨ ਹੈ ਅਤੇ ਉਸ ਨੂੰ ਪਤਾ ਹੈ ਕਿ ਉਸ ਦਾ ਪਰਿਵਾਰ ਵੀ ਇਹ ਸ਼ੋਅ ਦੇਖ ਰਿਹਾ ਹੈ। ਉਹ ਦੇਵੋਲੀਨਾ ਭੱਟਾਚਾਰਜੀ ਬਾਰੇ ਗੱਲ ਕਰਦੀ ਹੋਈ ਕਹਿੰਦੀ ਹੈ ਕਿ ਦੇਵੋਲੀਨਾ ਤੇ ਪ੍ਰਤੀਕ ਸਹਿਜਪਾਲ ਸਾਡੇ ਦੋਵਾਂ ਤੋਂ ਜ਼ਿਆਦਾ ਕੋਜ਼ੀ ਹਨ, ਜਦਕਿ ਉਹ ਦੋਵੇਂ ਕਪਲ ਵੀ ਨਹੀਂ ਹਨ। ਇਹ ਗੱਲ ਸੁਣ ਦੇਵੋਲੀਨਾ ਰਾਖੀ ਸਾਵੰਤ ਕਹਿੰਦੀ ਹੈ ਕਿ ਤੇਜਸਵੀ ਦਾ ਬਾਹਰ ਪ੍ਰੇਮੀ ਹੈ। ਇਹ ਗੱਲ ਰਾਖੀ ਸਾਵੰਤ ਕਰਨ ਕੁੰਦਰਾ ਨੂੰ ਦੱਸ ਦਿੰਦੀ ਹੈ, ਜਿਸ ਨੂੰ ਸੁਣਕੇ ਕਰਨ ਕੁੰਦਰਾ ਬਹੁਤ ਹੈਰਾਨ ਹੁੰਦਾ ਹੈ।

PunjabKesari

ਇਸ ਤੋਂ ਬਾਅਦ ਕਰਨ ਤੇਜਸਵੀ ਕੋਲ ਜਾ ਕੇ ਉਸ ਨੂੰ ਇਹ ਪੁੱਛਦੇ ਹਨ ਕਿ ਇਹ ਉਹੀ ਇਨਸਾਨ ਹੈ, ਜਿਸ ਬਾਰੇ ਸਾਡੀ ਪਹਿਲਾਂ ਵੀ ਗੱਲ ਹੋ ਚੁੱਕੀ ਹੈ। ਤੇਜਸਵੀ ਕਹਿੰਦੀ ਹੈ ਕਿ ਇਹ ਉਹੀ ਭਿਆਨਕ ਰਿਸ਼ਤਾ ਹੈ, ਜਿਸ 'ਚ ਉਹ ਪਹਿਲਾਂ ਸੀ। ਕਰਨ ਕੁੰਦਰਾ ਉਸ ਨੂੰ ਸਮਝਦੇ ਹੋਏ ਕਹਿੰਦੇ ਹਨ ਕਿ ਜੇ ਅਸੀਂ ਇਸ ਬਾਰੇ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਤਾਂ ਸਾਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇੰਨਾਂ ਹੀ ਨਹੀਂ ਤੇਜਸਵੀ ਨੂੰ ਜਦੋਂ ਪਤਾ ਲੱਗਾ ਕਿ ਦੇਵੋਲੀਨਾ ਕਹਿ ਰਹੀ ਹੈ ਕਿ ਉਸ ਦੇ ਬਾਹਰ ਪ੍ਰੇਮੀ ਹੋਣ ਦੀਆਂ ਖ਼ਬਰਾਂ ਪੂਰੇ ਮੀਡੀਆ 'ਚ ਹਨ ਤਾਂ ਉਹ ਭੜਕ ਕੇ ਪੁੱਛਦੀ ਹੈ ਕਿ ਇਹ ਕੌਣ ਹੈ? ਕਦੋਂ ਪੈਦਾ ਹੋਇਆ? ਮੈਨੂੰ ਪਰਵਾਹ ਨਹੀਂ। ਇਸ ਤੋਂ ਇਲਾਵਾ ਤੇਜਸਵੀ ਪ੍ਰਕਾਸ਼ ਦੇ ਪ੍ਰੇਮੀ ਨੂੰ ਲੈ ਕੇ 'ਬਿੱਗ ਬੌਸ' ਦੇ ਘਰ 'ਚ ਹੋਰ ਵੀ ਕਾਫ਼ੀ ਚਰਚਾ ਹੋਈ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News