CRPF ਤੇ ਪੁਲਸ ਜਵਾਨਾਂ ਦੀ ਮੌਜੂਦਗੀ ’ਚ ਲਾਂਚ ਹੋਵੇਗਾ ‘ਬਸਤਰ : ਦਿ ਨਕਸਲ ਸਟੋਰੀ’ ਦਾ ਪਹਿਲਾ ਗਾਣਾ

Monday, Mar 11, 2024 - 12:00 PM (IST)

CRPF ਤੇ ਪੁਲਸ ਜਵਾਨਾਂ ਦੀ ਮੌਜੂਦਗੀ ’ਚ ਲਾਂਚ ਹੋਵੇਗਾ ‘ਬਸਤਰ : ਦਿ ਨਕਸਲ ਸਟੋਰੀ’ ਦਾ ਪਹਿਲਾ ਗਾਣਾ

ਮੁੰਬਈ (ਬਿਊਰੋ) - ਜਦੋਂ ਤੋਂ ‘ਬਸਤਰ : ਦਿ ਨਕਸਲ ਸਟੋਰੀ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਲੋਕਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ‘ਬਸਤਰ : ਦਿ ਨਕਸਲ ਸਟੋਰੀ’ ਦੇ ਨਿਰਮਾਤਾਵਾਂ ਨੇ ਦੱਸਿਆ ਕਿ ਉਹ 11 ਮਾਰਚ ਨੂੰ ਫਿਲਮ ਦਾ ਪਹਿਲਾ ਗਾਣਾ ‘ਵੰਦੇ ਵੀਰਮ’ ਰਿਲੀਜ਼ ਕਰਨ ਜਾ ਰਹੇ ਹਨ। ਲਾਂਚ ਈਵੈਂਟ ਮੁੰਬਈ ’ਚ ਸੀ. ਆਰ. ਪੀ. ਐੱਫ. ਤੇ ਪੁਲਸ ਕਰਮਚਾਰੀਆਂ ਨਾਲ ਪਲਾਨ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮਾਤਾ ਚਰਨ ਕੌਰ ਹਸਪਤਾਲ 'ਚ ਦਾਖਲ ! ਮੂਸੇਵਾਲਾ ਦੀ ਹਵੇਲੀ 'ਚ ਗੂੰਜਣ ਵਾਲੀਆਂ ਕਿਲਕਾਰੀਆਂ

ਇਸ ਸਮਾਗਮ ’ਚ ਨਾ ਸਿਰਫ ਗਾਣਾ ਲਾਂਚ ਕੀਤਾ ਜਾਵੇਗਾ, ਸਗੋਂ ਵਿਪੁਲ ਅੰਮ੍ਰਿਤਲਾਲ ਸ਼ਾਹ, ਸੁਦੀਪਤੋ ਸੇਨ ਤੇ ਅਦਾ ਸ਼ਰਮਾ ਸਣੇ ਬਾਕੀ ਕਲਾਕਾਰ ਤੇ ਕ੍ਰਿਊ ਮਿਲ ਕੇ ਜਵਾਨਾਂ ਦਾ ਸਨਮਾਨ ਕਰਨਗੇ। ਫਿਲਮ ਮੇਕਰਸ ਦੀ ਇਹ ਅਪਰੋਚ ਸ਼ਲਾਘਾਯੋਗ ਹੈ, ਕਿਉਂਕਿ ਉਹ ਸੀ.ਆਰ.ਪੀ.ਐੱਫ. ਤੇ ਪੁਲਸ ਮੁਲਾਜ਼ਮਾਂ ਨਾਲ ਇਸ ਨੂੰ ਸ਼ੁਰੂ ਕਰਨ ਲਈ ਕਦਮ ਚੁੱਕ ਰਹੇ ਹਨ। ਜਵਾਨਾਂ ਦੀ ਬਹਾਦਰੀ ਦਾ ਜਸ਼ਨ ਮਨਾਉਣ ਵਾਲੀ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦੇ ਥੀਮ ਤੇ ਮੁੱਦੇ ਨਾਲ ਸਹੀ ਢੰਗ ਨਾਲ ਚੱਲਣ ਵਾਲੇ ਗਾਣੇ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ :  ਸ਼ਰਮਨਾਕ! ਐਲਵਿਸ਼ ਯਾਦਵ ਨੇ ਗੈਂਗ ਨਾਲ ਮਿਲ ਕੇ ਇਸ ਯੂਟਿਊਬਰ ਦੀ ਕੀਤੀ ਕੁੱਟਮਾਰ, ਐੱਫ. ਆਈ. ਆਰ. ਹੋਈ ਦਰਜ

ਫਿਲਮ ਵਿਪੁਲ ਅੰਮ੍ਰਿਤਲਾਲ ਸ਼ਾਹ ਦੀ ਸਨਸ਼ਾਈਨ ਪਿਕਚਰਜ਼ ਦੁਆਰਾ ਨਿਰਮਿਤ ਤੇ ਆਸ਼ਿਨ ਏ. ਸ਼ਾਹ ਦੁਆਰਾ ਸਹਿ-ਨਿਰਮਾਣ ਕੀਤੀ ਗਈ ਹੈ। ‘ਬਸਤਰ : ਦਿ ਨਕਸਲ ਸਟੋਰੀ’ ਦਾ ਨਿਰਦੇਸ਼ਨ ਸੁਦੀਪਤੋ ਸੇਨ ਦੁਆਰਾ ਕੀਤਾ ਗਿਆ ਹੈ ਤੇ ਇਸ ’ਚ ਅਦਾ ਸ਼ਰਮਾ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਇਹ ਫਿਲਮ 15 ਮਾਰਚ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News