ਬਲਰਾਜ ਦਾ ਨਵਾਂ ਗੀਤ ''ਰਿਏਲਾਈਜ਼'' ਕਰ ਰਿਹੈ ਯੂਟਿਊਬ ''ਤੇ ਟਰੈਂਡ (ਵੀਡੀਓ)
Saturday, Jul 18, 2020 - 04:30 PM (IST)
ਜਲੰਧਰ (ਬਿਊਰੋ)— ਪੰਜਾਬੀ ਗਾਇਕ ਬਲਰਾਜ ਦਾ ਹਾਲ ਹੀ 'ਚ ਨਵਾਂ ਗੀਤ 'ਰਿਏਲਾਈਜ਼' ਰਿਲੀਜ਼ ਹੋਇਆ ਹੈ। ਬਲਰਾਜ ਦੀ ਸੁਰੀਲੀ ਆਵਾਜ਼ 'ਚ ਰਿਲੀਜ਼ ਹੋਇਆ ਇਹ ਇਕ ਰੋਮਾਂਟਿਕ ਗੀਤ ਹੈ, ਜੋ ਦਰਸ਼ਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਗੀਤ ਨੂੰ ਹੁਣ ਤਕ ਯੂਟਿਊਬ 'ਤੇ ਲਗਭਗ 1 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਹੀ ਨਹੀਂ ਯੂਟਿਊਬ ਦੀ ਟਰੈਂਡਿੰਗ ਲਿਸਟ 'ਚ ਇਹ ਗੀਤ ਖਬਰ ਲਿਖੇ ਜਾਣ ਤਕ 21ਵੇਂ ਨੰਬਰ 'ਤੇ ਟਰੈਂਡ ਕਰ ਰਿਹਾ ਸੀ।
ਗੀਤ ਦੇ ਬੋਲ ਦਲਜੀਤ ਚਿੱਟੀ ਨੇ ਲਿਖੇ ਹਨ। ਗੀਤ 'ਚ ਜੈਸ਼ ਪਰਤਾਪ ਤੇ ਮਹਿਕ ਗੁਪਤਾ ਫੀਚਰ ਕਰ ਰਹੇ ਹਨ, ਜਿਨ੍ਹਾਂ ਦੀ ਕੈਮਿਸਟਰੀ ਵੀ ਗੀਤ ਨੂੰ ਚਾਰ ਚੰਨ ਲਗਾ ਰਹੀ ਹੈ। 'ਰਿਏਲਾਈਜ਼' ਗੀਤ ਦਾ ਮਿਊਜ਼ਿਕ ਸਿਲਵਰ ਕੋਇਨ ਨੇ ਦਿੱਤਾ ਹੈ, ਜਦਕਿ ਵੀਡੀਓ ਸੰਦੀਪ ਸ਼ਰਮਾ ਵਲੋਂ ਬਣਾਈ ਗਈ ਹੈ। ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ ਇਹ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।
ਦੱਸਣਯੋਗ ਹੈ ਕਿ ਬਲਰਾਜ ਵਲੋਂ ਗਾਏ ਰੋਮਾਂਟਿਕ ਤੇ ਸੈਡ ਹਰ ਤਰ੍ਹਾਂ ਦੇ ਗੀਤ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਬਲਰਾਜ ਦੀ ਮਿੱਠੀ ਆਵਾਜ਼ ਨੂੰ ਪਸੰਦ ਕਰਨ ਵਾਲੇ ਸਰੋਤਿਆਂ ਦੀ ਗਿਣਤੀ ਵੀ ਲੱਖਾਂ 'ਚ ਹੈ, ਜਿਸ ਤਰ੍ਹਾਂ ਬਲਰਾਜ ਦੇ ਪਹਿਲਾਂ ਰਿਲੀਜ਼ ਹੋਏ ਗੀਤ ਦਰਸ਼ਕਾਂ ਵਲੋਂ ਕਬੂਲ ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਇਸ ਗੀਤ ਨੂੰ ਵੀ ਪਿਆਰ ਮਿਲ ਰਿਹਾ ਹੈ।