‘ਬੇਬੀ ਜਾਨ’ ’ਚ ਜੈਕੀ ਸ਼ਰਾਫ ਦੀ ਦਮਦਾਰ ਲੁੱਕ ਆਇਆ ਸਾਹਮਣੇ

Tuesday, Oct 15, 2024 - 05:36 PM (IST)

‘ਬੇਬੀ ਜਾਨ’ ’ਚ ਜੈਕੀ ਸ਼ਰਾਫ ਦੀ ਦਮਦਾਰ ਲੁੱਕ ਆਇਆ ਸਾਹਮਣੇ

ਮੁੰਬਈ (ਬਿਊਰੋ) - ਵਰੁਣ ਧਵਨ ਸਟਾਰਰ ਫਿਲਮ ‘ਬੇਬੀ ਜਾਨ’ ਨੂੰ ਇਸ ਕ੍ਰਿਸਮਸ ’ਚ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਐਕਸ਼ਨ ਐਂਟਰਟੇਨਰਾਂ ’ਚੋਂ ਇਕ ਮੰਨਿਆ ਜਾ ਰਿਹਾ ਹੈ। ਦੁਸਹਿਰੇ ਮੌਕੇ ਜੀਓ ਸਟੂਡੀਓਜ਼, ਐਟਲੀ ਅਤੇ ਮੁਰਾਦ ਖੇਤਾਨੀ ਨੇ ਹਰ ਸਮੇਂ ਦੇ ਪਸੰਦੀਦਾ ਅਦਾਕਾਰ ਜੈਕੀ ਸ਼ਰਾਫ ਦੀ ਸ਼ਾਨਦਾਰ ਲੁੱਕ ਸਾਹਮਣੇ ਲਿਆਂਦੀ ਹੈ। ਉਸਦਾ ਨਵਾਂ ਰੂਪ ਖ਼ਤਰਨਾਕ ਅਤੇ ਭਿਆਨਕ ਹੈ। 

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਅਦਾਕਾਰ ਇਸ ਸ਼ਕਤੀਸ਼ਾਲੀ ਐਕਸ਼ਨ ਫਿਲਮ ਵਿਚ ਇਕ ਬੇਰਹਿਮ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਪੋਸਟਰ ਵਿਚ ਜੈਕੀ ਨੂੰ ਲੰਬੇ ਭੂਰੇ ਵਾਲਾਂ, ਵਿੰਟੇਜ ਰਿੰਗਾਂ ਅਤੇ ਗਲੇ ਵਿਚ ਇਕ ਚੇਨ ਨਾਲ ਇਕ ਬਹੁਤ ਹੀ ਆਕਰਸ਼ਕ ਲੁੱਕ ’ਚ ਦਿਖਾਇਆ ਗਿਆ ਹੈ। ‘ਬੇਬੀ ਜਾਨ’ ਲਈ ਦਰਸ਼ਕਾਂ ਦਾ ਉਤਸ਼ਾਹ ਆਸਮਾਨ ’ਤੇ ਹੈ ਕਿਉਂਕਿ ਵਿਤਰਕਾਂ ਅਤੇ ਪ੍ਰਦਰਸ਼ਕਾਂ ਨੇ ਇਸ ਦੀ 5 ਮਿੰਟ ਦੀ ਵਿਸ਼ੇਸ਼ ਸਕ੍ਰੀਨਿੰਗ ਤੋਂ ਬਾਅਦ ਸ਼ਾਨਦਾਰ ਸਮੀਖਿਆਵਾਂ ਪ੍ਰਾਪਤ ਕੀਤੀਆਂ ਹਨ। ਇਹ ਪਹਿਲੀ ਵਾਰ ਹੈ ਜਦੋਂ ਵਰੁਣ ਧਵਨ ਇਕ ਸ਼ਾਨਦਾਰ ਐਕਸ਼ਨ ਐਂਟਰਟੇਨਰ ਅਤੇ ਐੱਸ. ਥਮਨ ਦੀ ਮਿਊਜ਼ੀਕਲ ਫਿਲਮ ’ਚ ਨਜ਼ਰ ਆਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News