ਪ੍ਰਸ਼ੰਸਕਾਂ ਲਈ ਵੱਡਾ ਸਰਪ੍ਰਾਈਜ਼, Carry On Jatta 4 ਲਈ ਬੱਬੂ ਮਾਨ ਨੇ ਗਾਇਆ ਗਾਣਾ, ਜਲਦ ਹੋਵੇਗਾ ਰਿਲੀਜ਼

Tuesday, Jun 16, 2026 - 12:10 PM (IST)

ਪ੍ਰਸ਼ੰਸਕਾਂ ਲਈ ਵੱਡਾ ਸਰਪ੍ਰਾਈਜ਼, Carry On Jatta 4 ਲਈ ਬੱਬੂ ਮਾਨ ਨੇ ਗਾਇਆ ਗਾਣਾ, ਜਲਦ ਹੋਵੇਗਾ ਰਿਲੀਜ਼

ਐਂਟਰਟੇਨਮੈਂਟ ਡੈਸਕ - ਪੰਜਾਬੀ ਸਿਨੇਮਾ ਦੀ ਸਭ ਤੋਂ ਕਾਮਯਾਬ ਅਤੇ ਚਰਚਿਤ ਫ੍ਰੈਂਚਾਇਜ਼ੀ ਫਿਲਮ ‘ਕੈਰੀ ਆਨ ਜੱਟਾ’ ਇਕ ਵਾਰ ਫਿਰ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹੈ। ਫਿਲਮ ਦੇ ਚੌਥੇ ਭਾਗ ‘ਕੈਰੀ ਆਨ ਜੱਟਾ 4’ ਦੇ ਐਲਾਨ ਤੋਂ ਬਾਅਦ ਹੁਣ ਇਕ ਅਜਿਹੀ ਅਪਡੇਟ ਸਾਹਮਣੇ ਆਈ ਹੈ, ਜਿਸ ਨਾਲ ਪ੍ਰਸ਼ੰਸਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਉਤਸ਼ਾਹ ਹੋਰ ਵੱਧ ਗਿਆ ਹੈ। 

ਇਹ ਵੀ ਪੜ੍ਹੋ: ਸੰਚਿਤਾ ਖ਼ੁਦਕੁਸ਼ੀ ਮਾਮਲੇ ਦਾ ਸੁਸ਼ਾਂਤ ਰਾਜਪੂਤ ਨਾਲ ਕੀ ਹੈ ਕੁਨੈਕਸ਼ਨ ? ਅਦਾਕਾਰਾ ਦੇ ਭਰਾ ਨੇ ਕੀਤਾ ਵੱਡਾ ਦਾਅਵਾ

ਦਰਅਸਲ ਫਿਲਮ ਦੇ ਮੁੱਖ ਅਦਾਕਾਰ ਗਿੱਪੀ ਗਰੇਵਾਲ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਦੇ ਕਹਿਣ 'ਤੇ ‘ਕੈਰੀ ਆਨ ਜੱਟਾ 4’ ਫ਼ਿਲਮ ਵਿੱਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਇੱਕ ਗਾਣਾ ਗਾਇਆ ਹੈ। ਹਾਲਾਂਕਿ ਬੱਬੂ ਮਾਨ ਦੇ ਗਾਣੇ ਦੇ ਟਾਈਟਲ ਦਾ ਹਾਲੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਇਸ ਨੂੰ ਬਹੁਤ ਜਲਦ ਇੱਕ ਵੱਡੇ ਸਰਪ੍ਰਾਈਜ਼ ਵਜੋਂ ਰਿਲੀਜ਼ ਕੀਤਾ ਜਾਵੇਗਾ। ਪ੍ਰਸ਼ੰਸਕ ਹੁਣ ਬੇਸਬਰੀ ਨਾਲ ਬੱਬੂ ਮਾਨ ਦੇ ਇਸ ਖ਼ਾਸ ਗਾਣੇ ਦੇ ਅਧਿਕਾਰਤ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ।

ਇਹ ਵੀ ਪੜ੍ਹੋ: "ਕੁਮਕੁਮ ਭਾਗਿਆ" ਫੇਮ ਸੰਚਿਤਾ ਉਗਾਲੇ ਦੀ ਮੌਤ ਦਾ ਮਾਮਲਾ ; AICWA ਨੇ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

ਇਸ ਫਿਲਮ ਵਿਚ ਗਿੱਪੀ ਗਰੇਵਾਲ ਦੇ ਨਾਲ ਮੁੱਖ ਭੂਮਿਕਾ ਵਿਚ ਸਰਗੁਣ ਮਹਿਤਾ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦਿੱਗਜ ਕਲਾਕਾਰ ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਬੀ. ਐੱਨ. ਸ਼ਰਮਾ ਇਕ ਵਾਰ ਫਿਰ ਆਪਣੀ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਪ੍ਰਿੰਸ ਕੰਵਲਜੀਤ ਸਿੰਘ, ਸ਼ਿੰਦਾ ਗਰੇਵਾਲ, ਪੁਖਰਾਜ ਭੱਲਾ, ਜੈਸਮੀਨ ਬਾਜਵਾ, ਸੀਮਾ ਕੌਸ਼ਲ ਅਤੇ ਹਨੀ ਮੱਟੂ ਵਰਗੇ ਉੱਘੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿਚ ਦਿਖਾਈ ਦੇਣਗੇ।

ਇਹ ਵੀ ਪੜ੍ਹੋ: ਕੁਝ ਘੰਟੇ ਪਹਿਲਾਂ ਹੱਸਦੇ-ਖੇਡਦੇ ਪਾਈ ਸੀ ਇੰਸਟਾਗ੍ਰਾਮ ਪੋਸਟ ! ਫਿਰ ਅਚਾਨਕ ਅਦਾਕਾਰਾ ਨੇ ਕਰ ਲਈ ਖੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News