‘ਬੱਬਰ’ ਫ਼ਿਲਮ ਦਾ ਗੀਤ ‘ਬੱਬਰ ਐਂਥਮ’ ਰਿਲੀਜ਼, ਮਿਲੀ ਹਰ ਕਿਰਦਾਰ ਦੀ ਜ਼ਬਰਦਸਤ ਝਲਕ

03/16/2022 6:18:26 PM

ਚੰਡੀਗੜ੍ਹ (ਬਿਊਰੋ)– 18 ਮਾਰਚ ਨੂੰ ਪੰਜਾਬੀ ਫ਼ਿਲਮ ‘ਬੱਬਰ’ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਅਮਰ ਹੁੰਦਲ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਅੰਮ੍ਰਿਤ ਮਾਨ ਤੇ ਯੋਗਰਾਜ ਸਿੰਘ ਫ਼ਿਲਮ ’ਚ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਹੁਣ ਤਕ ਤਿੰਨ ਗੀਤ ‘ਕਿੱਕਲੀ’, ‘ਟ੍ਰਬਲ ਮੇਕਰ’ ਤੇ ‘ਵੇਟ ਐਂਡ ਵਾਚ’ ਰਿਲੀਜ਼ ਹੋ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਦਿ ਕਸ਼ਮੀਰ ਫਾਈਲਜ਼’ ਦੀ ਟੀਮ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਅੱਜ ਫ਼ਿਲਮ ਦਾ ਚੌਥਾ ਗੀਤ ‘ਬੱਬਰ ਐਂਥਮ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਅੰਮ੍ਰਿਤ ਮਾਨ ਵਲੋਂ ਗਾਇਆ, ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ। ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ’ਚ ਫ਼ਿਲਮ ਦੇ ਹਰ ਕਿਰਦਾਰ ਦੀ ਜ਼ਬਰਦਸਤ ਝਲਕ ਦੇਖਣ ਨੂੰ ਮਿਲ ਰਹੀ ਹੈ।

ਇਸ ਗੀਤ ਨੇ ਫ਼ਿਲਮ ਪ੍ਰਤੀ ਲੋਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ। ਗੀਤ ਟਾਈਮਜ਼ ਮਿਊਜ਼ਿਕ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।

ਦੱਸ ਦੇਈਏ ਕਿ ਫ਼ਿਲਮ ਨੂੰ ਬੰਬ ਬੀਟਸ ਤੇ ਦੇਸੀ ਕਰਿਊ ਨੇ ਪ੍ਰੋਡਿਊਸ ਕੀਤਾ ਹੈ। ਇਸ ਦੇ ਕੋ-ਪ੍ਰੋਡਿਊਸਰਜ਼ ਜੋਬਨ ਸੰਧੂ, ਗੁਨਕਰਨ ਸਿੰਘ ਤੇ ਪਰਮਜੀਤ ਸਿੰਘ ਹਨ। ਫ਼ਿਲਮ ਦੇ ਡਾਇਲਾਗਸ ਰਿਆਨ ਖ਼ਾਨ ਨੇ ਲਿਖੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News