ਬੀ ਪ੍ਰਾਕ ਪਤਨੀ ਸਮੇਤ ਸ਼੍ਰੀਮਦ ਭਾਗਵਤ ਗੀਤਾ ਕਥਾ ‘ਚ ਹੋਏ ਸ਼ਾਮਲ, ਦੇਖੋ ਤਸਵੀਰਾਂ

Wednesday, Oct 09, 2024 - 02:32 PM (IST)

ਬੀ ਪ੍ਰਾਕ ਪਤਨੀ ਸਮੇਤ ਸ਼੍ਰੀਮਦ ਭਾਗਵਤ ਗੀਤਾ ਕਥਾ ‘ਚ ਹੋਏ ਸ਼ਾਮਲ, ਦੇਖੋ ਤਸਵੀਰਾਂ

ਜਲੰਧਰ- ਬੀ ਪ੍ਰਾਕ ਇਨ੍ਹੀਂ ਦਿਨੀਂ ਆਪਣੀ ਪਤਨੀ ਤੇ ਪਰਿਵਾਰ ਸਮੇਤ ਚੰਡੀਗੜ੍ਹ ‘ਚ ਹੋ ਰਹੀ ਸ਼੍ਰੀਮਦ ਭਾਗਵਤ ਕਥਾ ‘ਚ ਪਹੁੰਚੇ ਹੋਏ ਹਨ ।ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਆਪਣੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਕਥਾ ਦਾ ਲਾਭ ਉਠਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਬੀ ਪ੍ਰਾਕ ਵਰਿੰਦਾਵਨ ‘ਚ ਵੀ ਅਕਸਰ ਕਥਾ ਸੁਣਨ ਦੇ ਲਈ ਜਾਂਦੇ ਰਹਿੰਦੇ ਹਨ।

PunjabKesari

ਜਿਸ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਬੀਤੇ ਦਿਨੀਂ ਵੀ ਉਹ ਜੈਸਮੀਨ ਸੈਂਡਲਾਸ ਦੇ ਨਾਲ ਪ੍ਰੇਮਾਨੰਦ ਮਹਾਰਾਜ ਦੀ ਸ਼ਰਨ ‘ਚ ਪਹੁੰਚੇ ਸਨ। ਜਿੱਥੇ ਉਹ ਰਾਧਾ ਰਾਧਾ ਨਾਮ ਦਾ ਗੁਣਗਾਣ ਕਰਦੇ ਨਜ਼ਰ ਆਏ ਸਨ । 

PunjabKesari 


ਗਾਇਕ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਤੇ ਇੱਕ ਗਾਇਕ ਹੋਣ ਦੇ ਨਾਲ-ਨਾਲ ਉਹ ਚੋਟੀ ਦੇ ਮਿਊਜ਼ਿਕ ਡਾਇਰੈਕਟਰ ਵੀ ਹਨ ।

PunjabKesari

ਉਹ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਸੁਰਿੰਦਰ ਬੱਚਨ ਦੇ ਭਤੀਜੇ ਹਨ ।ਜਿਨ੍ਹਾਂ ਨੇ ਅਨੇਕਾਂ ਹੀ ਨਵੇਂ ਗਾਇਕਾਂ ਨੂੰ ਮਿਊਜ਼ਿਕ ਇੰਡਸਟਰੀ ‘ਚ ਲਿਆਂਦਾ ਸੀ।

PunjabKesari

ਬ੍ਰੀ ਪਰਾਕ ਨੇ ਜਿੱਥੇ ਪਾਲੀਵੁੱਡ ਫ਼ਿਲਮਾਂ ਦੇ ਲਈ ਗੀਤ ਗਾਏ । ਉੱਥੇ ਹੀ ਬਾਲੀਵੁੱਡ ਦੇ ਲਈ ਕਈ ਗੀਤ ਗਾਏ ਹਨ । ਜਿਸ ‘ਤੇ ‘ਤੇਰੀ ਮਿੱਟੀ’, ‘ਤੇਰਾ ਹੋ ਜਾਊਂ’ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।

PunjabKesari  

PunjabKesari

PunjabKesari

 


author

Priyanka

Content Editor

Related News