ਹਿਮਾਂਸ਼ੀ ਖੁਰਾਣਾ ਨੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਇੰਡਸਟਰੀ ''ਚ ਛਿੜੀ ਚਰਚਾ

Friday, Oct 29, 2021 - 04:31 PM (IST)

ਹਿਮਾਂਸ਼ੀ ਖੁਰਾਣਾ ਨੇ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਇੰਡਸਟਰੀ ''ਚ ਛਿੜੀ ਚਰਚਾ

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਹਾਲ ਹੀ ਵਿਚ ਇੱਕ ਇੰਟਰਵਿਊ ਵਿਚ ਆਪਣੇ ਭਵਿੱਖ ਦੇ ਪ੍ਰਾਜੈਕਟਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ। ਇਸ ਇੰਟਰਵਿਊ ਵਿਚ ਹਿਮਾਂਸ਼ੀ ਖੁਰਾਣਾ ਨੇ ਆਪਣੇ ਵਿਆਹ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ।

PunjabKesari

 ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਦਾ ਆਸਿਮ ਰਿਆਜ਼ ਨਾਲ ਹਾਲ ਹੀ ਵਿਚ ਇਕ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਵਿਚ ਦੋਹਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਇਸ ਇੰਟਰਵਿਊ ਵਿਚ ਹਿਮਾਂਸ਼ੀ ਖੁਰਾਣਾ ਨੇ ਆਸਿਮ ਰਿਆਜ਼ ਨੂੰ ਲੈ ਕੇ ਵੀ ਕਈ ਖੁਲਾਸੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਆਸਿਮ ਰਿਆਜ਼ ਬਹੁਤ ਹੀ ਸ਼ਰਾਰਤੀ ਹੈ। ਆਸਿਮ ਰਿਆਜ਼ ਹਮੇਸ਼ਾ ਉਸ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਉਹ ਭਾਵੇਂ ਕੰਮ 'ਤੇ ਹੋਏ ਜਾਂ ਖਾਲੀ ਸਮੇਂ ਵਿਚ ਹੋਵੇ। 

PunjabKesari

ਹਿਮਾਂਸ਼ੀ ਖੁਰਾਣਾ ਨੇ ਦੱਸਿਆ ਕਿ ਜਦੋਂ ਆਸਿਮ ਰਿਆਜ਼ ਉਸ ਨਾਲ ਸ਼ੂਟਿੰਗ 'ਤੇ ਹੁੰਦਾ ਹੈ ਤਾਂ ਉਸ ਦੀਆਂ ਅੱਧੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ। ਇਸ ਇੰਟਰਵਿਊ ਵਿਚ ਜਦੋਂ ਹਿਮਾਂਸ਼ੀ ਨੂੰ ਉਸ ਦੇ ਭਵਿੱਖ ਦੀਆਂ ਯੋਜਨਾਵਾਂ ਅਤੇ ਵਿਆਹ ਕਰਵਾਉਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ''ਮੈਂ ਇੰਡਸਟਰੀ ਵਿਚ ਸਾਲਾਂ ਤੋਂ ਕੰਮ ਕਰ ਰਹੀ ਹਾਂ ਪਰ ਆਸਿਮ ਰਿਆਜ਼ ਲਈ ਇਹ ਸਭ ਕੁਝ ਨਵਾਂ ਹੈ ਕਿਉਂਕਿ ਉਸ ਦਾ ਕਰੀਅਰ ਹੁਣੇ ਸ਼ੁਰੂ ਹੋਇਆ ਹੈ।

PunjabKesari

ਮੈਨੂੰ ਲੱਗਦਾ ਹੈ ਕਿ ਉਸ ਨੂੰ ਵਰਤਮਾਨ 'ਚ ਹਰ ਚੀਜ਼ ਨੂੰ ਸੰਭਾਲਣ ਲਈ ਕੁਝ ਸਮਾਂ ਦੇਣਾ ਚਾਹੀਦਾ ਹੈ। ਜਦੋਂ ਅਸੀਂ ਵਿਆਹ ਬਾਰੇ ਪਲਾਨ ਕਰਾਂਗੇ ਤਾਂ ਹਰ ਕੋਈ ਜਾਣ ਜਾਵੇਗਾ।" 

PunjabKesari

ਦੱਸਣਯੋਗ ਹੈ ਕਿ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੋਵਾਂ ਨੇ 'ਬਿੱਗ ਬੌਸ' ਦੇ ਸੀਜ਼ਨ 13 ਵਿਚ ਹਿੱਸਾ ਲਿਆ। ਇਹ ਦੌਰਾਨ ਦੋਵੇਂ ਇੱਕ-ਦੂਜੇ ਦੇ ਕਰੀਬ ਆਏ ਸਨ। ਦੋਹਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ।

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News