ਵੈਲੇਂਟਾਈਨ ਡੇਅ ’ਤੇ ਅਰਜੁਨ ਕਪੂਰ ਦਾ ਕੈਂਸਰ ਪੀੜਤਾਂ ਨੂੰ ਤੋਹਫ਼ਾ, ਚੁੱਕਣਗੇ 100 ਜੋੜਿਆਂ ਦੇ ਇਲਾਜ ਦਾ ਖ਼ਰਚ
Friday, Feb 12, 2021 - 05:56 PM (IST)
ਮੁੰਬਈ: 7 ਫਰਵਰੀ ਤੋਂ ਪਿਆਰ ਦੇ ਦੀਵਾਨਿਆਂ ਦਾ ਵੀਕ ਭਾਵ ਵੈਲੇਂਨਟਾਈਨ ਵੀਕ ਚੱਲ ਰਿਹਾ ਹੈ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਇਸ ਨੂੰ ਆਪਣੇ-ਆਪਣੇ ਅੰਦਾਜ਼ ’ਚ ਮਨ੍ਹਾ ਰਹੇ ਹਨ ਅਤੇ ਆਪਣੇ ਜੀਵਨਸਾਥੀ ਨੂੰ ਖੁਸ਼ ਕਰ ਰਹੇ ਹਨ। ਇਸ ਦੌਰਾਨ ਅਦਾਕਾਰ ਅਰਜੁਨ ਕਪੂਰ ਨੇ ਵੈਲੇਂਨਟਾਈਨ ਸਪੈਸ਼ਲ ’ਤੇ ਜੋੜਿਆਂ ਲਈ ਇਕ ਵੱਡਾ ਕਦਮ ਚੁੱਕਿਆ ਹੈ, ਜਿਸ ਦੀ ਹਰ ਪਾਸੇ ਵਾਹਾਵਾਹੀ ਹੋ ਰਹੀ ਹੈ। ਦੱਸ ਦੇਈਏ ਕਿ ਅਰਜੁਨ ਕਪੂਰ ਨੇ ਵੈਲੇਂਨਟਾਈਡ ਡੇਅ ਦੇ ਮੌਕੇ ’ਤੇ ਕਪਲਸ (ਜੋੜਿਆਂ) ਲਈ ਕੋਈ ਪਿਆਰ ਵਾਲਾ ਤੋਹਫ਼ਾ ਜਾਂ ਗਾਣਾ ਨਹੀਂ ਰਿਲੀਜ਼ ਕੀਤਾ ਸਗੋਂ ਉਨ੍ਹਾਂ ਨੇ ਕੈਂਸਰ ਨਾਲ ਪੀੜਤ ਜੋੜਿਆਂ ਦੀ ਮਦਦ ਕਰਨ ਦਾ ਫ਼ੈਸਲਾ ਲਿਆ ਹੈ।
ਅਰਜੁਨ ਆਪਣੀ ਮਾਂ ਦੇ ਬਹੁਤ ਕਰੀਬ ਸਨ ਜਿਨ੍ਹਾਂ ਦਾ ਦਿਹਾਂਤ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਹੋਇਆ। ਹੁਣ ਉਨ੍ਹਾਂ ਨੇ ਮਾਂ ਦੀ ਯਾਦ ’ਚ ਕੈਂਸਰ ਨਾਲ ਪੀੜਤ 100 ਜੋੜਿਆਂ ਦੀ ਮਦਦ ਕਰਨ ਦਾ ਫ਼ੈਸਲਾ ਲਿਆ ਹੈ। ਮਾਂ ਦੇ ਦਿਹਾਂਤ ਤੋਂ ਬਾਅਦ ਅਦਾਕਾਰ ਲਗਾਤਾਰ ਕੈਂਸਰ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਰ ਕਰਨ ਦਾ ਕੰਮ ਕਰ ਰਹੇ ਹਨ। ਉਹ ਕੈਂਸਰ ਪੈਸੇਂਟਸ ਐਡ ਐਸੋਸੀਏਸ਼ਨ (ਸੀ.ਪੀ.ਏ.ਏ.) ਦੇ ਨਾਲ ਮਿਲ ਕੇ ਇਹ ਕੰਮ ਕਰ ਰਹੇ ਹਨ।ਉੱਧਰ ਹੁਣ ਆਪਣੀ ਨਵੀਂ ਪਹਿਲ ਨੂੰ ਲੈ ਕੇ ਅਰਜੁਨ ਨੇ ਕਿਹਾ ਕਿ ਮਹਾਮਾਰੀ ਨੇ ਸਾਨੂੰ ਇਕ-ਦੂਜੇ ਦੀ ਮਦਦ ਅਤੇ ਪਿਆਰ ਕਰਨ ਦਾ ਮਹੱਤਵ ਸਿਖਾਇਆ ਹੈ। ਅਸੀਂ ਫਰਵਰੀ ’ਚ ਵੈਲੇਂਟਾਈਨ ਡੇਅ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਤਾਂ ਜੋ ਆਪਣੇ-ਆਪਣੇ ਪਿਆਰ ਨੂੰ ਖ਼ਾਸ ਮਹਿਸੂਸ ਕਰਵਾ ਸਕਣ ਪਰ ਇਸ ਵਾਰ ਮੈਂ ਕੁਝ ਵੱਖਰਾ ਕਰਨ ਦਾ ਫ਼ੈਸਲਾ ਲਿਆ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਕੈਂਸਰ ਪੈਸ਼ੇਂਟਸ ਐਡ ਐਸੋਸੀਏਸ਼ਨ ਦੇ ਨਾਲ ਮਿਲ ਕੇ 100 ਜੋੜਿਆਂ ਨੂੰ ਮੈਡੀਕਲ ਟ੍ਰੀਟਮੈਂਟ ਦੇ ਰਹੇ ਹਨ ਜਿਨ੍ਹਾਂ ’ਚੋਂ ਇਕ ਸਾਥੀ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਨਾਲ ਜੂਝ ਰਿਹਾ ਹੈ। ਅਰਜੁਨ ਦਾ ਮੰਨਣਾ ਹੈ ਕਿ ਇਹ ਅਜਿਹੇ ਜੋੜੇ ਹਨ ਜਿਨ੍ਹਾਂ ’ਚ ਇਕ ਸਾਥੀ ਇਸ ਭਿਆਨਕ ਬਿਮਾਰੀ ਨਾਲ ਲੜ ਰਿਹਾ ਹੈ ਜਦੋਂਕਿ ਦੂਜਾ ਇਸ ਲੜਾਈ ’ਚ ਉਸ ਦੀ ਹਰ ਕਦਮ ’ਤੇ ਸਪੋਰਟ ਕਰਦਾ ਹੈ। ਕੰਮ ਦੀ ਗੱਲ ਕਰੀਏ ਤਾਂ ਅਰਜੁਨ ਕਪੂਰ ਨੂੰ ਪਿਛਲੀ ਵਾਰ ਫ਼ਿਲਮ ‘ਪਾਣੀਪਤ’ ’ਚ ਦੇਖਿਆ ਗਿਆ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ ’ਤੇ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ। ਅਦਾਕਾਰ ਦੀ ਆਉਣ ਵਾਲੀ ਫ਼ਿਲਮ ‘ਸੰਦੀਪ ਅਤੇ ਪਿੰਕੀ ਫਰਾਰ’ ਹੈ। ਇਸ ਫ਼ਿਲਮ ’ਚ ਉਹ ਅਦਾਕਾਰਾ ਪਰਿਣੀਤੀ ਚੋਪੜਾ ਦੇ ਨਾਲ ਲੀਡ ਰੋਲ ’ਚ ਨਜ਼ਰ ਆਉਣਗੇ।