ਅਰਜਨ ਢਿੱਲੋਂ ਨੇ ‘ਹੋਮੀ ਕਾਲ’ ਗੀਤ ਡਿਲੀਟ ਕਰਨ ਦੀ ਦੱਸੀ ਅਸਲ ਵਜ੍ਹਾ
Tuesday, Nov 15, 2022 - 10:37 AM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਅਰਜਨ ਢਿੱਲੋਂ ਦਾ ਕੁਝ ਦਿਨ ਪਹਿਲਾਂ ਗੀਤ ‘ਹੋਮੀ ਕਾਲ’ ਰਿਲੀਜ਼ ਹੋਇਆ ਸੀ। ਇਸ ਗੀਤ ’ਚ ਲਾਵਾਂ ਲੈਣ ਵੇਲੇ ਦਾ ਇਕ ਸੀਨ ਹੈ, ਜਿਸ ’ਤੇ ਸਿੱਖ ਭਾਈਚਾਰੇ ਨੇ ਇਤਰਾਜ਼ ਜਤਾਇਆ ਸੀ।
ਇਤਰਾਜ਼ ਤੋਂ ਬਾਅਦ ਅਰਜਨ ਢਿੱਲੋਂ ਵਲੋਂ ਗੀਤ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਹੁਣ ਅਰਜਨ ਢਿੱਲੋਂ ਨੇ ਇਕ ਇੰਸਟਾਗ੍ਰਾਮ ਸਟੋਰੀ ’ਤੇ ਗੀਤ ਦੇ ਮੁੜ ਰਿਲੀਜ਼ ਹੋਣ ਦਾ ਜ਼ਿਕਰ ਕੀਤਾ ਹੈ। ਅਰਜਨ ਢਿੱਲੋਂ ਕੋਲੋਂ ਇਕ ਪ੍ਰਸ਼ੰਸਕ ਨੇ ‘ਹੋਮੀ ਕਾਲ’ ਗੀਤ ਡਿਲੀਟ ਕਰਨ ਦੀ ਵਜ੍ਹਾ ਪੁੱਛੀ ਸੀ।
ਇਹ ਖ਼ਬਰ ਵੀ ਪੜ੍ਹੋ : ਪਿਛਲੇ ਢਾਈ ਹਫ਼ਤਿਆਂ ਤੋਂ ਬੀਮਾਰੀਆਂ ਨਾਲ ਜੂਝ ਰਹੇ ਸਨ ਹਰਭਜਨ ਮਾਨ, ਪੋਸਟ ਸਾਂਝੀ ਕਰ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ
ਇਸ ਦੇ ਜਵਾਬ ’ਚ ਅਰਜਨ ਨੇ ਲਿਖਿਆ, ‘‘ਉਹ ਇਤਰਾਜ਼ਯੋਗ ਲੱਗੀ ਵੀਡੀਓ ਲੋਕਾਂ ਨੂੰ। ਸ਼ਾਇਦ ਅਸੀਂ ਉਸ ਪਾਸੇ ਸੋਚਿਆ ਨਹੀਂ ਸੀ ਸ਼ੂਟ ਕਰਨ ਵੇਲੇ। ਆਪਣੇ ਲੋਕਾਂ ਅੱਗੇ ਆਪਣੇ ਧਰਮ, ਕੌਮ ਦੀ ਗੱਲ ’ਚ ਕੀ ਈਗੋ ਰੱਖਣੀ, ਜੇ ਨਹੀਂ ਵਧੀਆ ਲੱਗਾ ਡਿਲੀਟ ਕਰ ਦਿੱਤਾ। ਰੀ-ਐਡਿਟ ਕੀਤੀ ਵੀਡੀਓ ‘ਹਜ਼ੂਰ’ ਤੋਂ ਬਾਅਦ ਕਰਦੇ ਅਪਲੋਡ।’’
ਦੱਸ ਦੇਈਏ ਕਿ ਅਰਜਨ ਢਿੱਲੋਂ ਦੇ ਇਸ ਗੀਤ ਦੇ ਬੋਲ ‘ਯਾਰਾਂ ਦੀ ਹਾਕ ਪਈ ’ਤੇ, ਲਾਵਾਂ ਤੋਂ ਉੱਠ ਖੜ੍ਹਦੇ ਹਾਂ’ ਹਨ। ਇਨ੍ਹਾਂ ਬੋਲਾਂ ਨੂੰ ਹੀ ਗੀਤ ’ਚ ਵੀਡੀਓ ਰਾਹੀਂ ਗੁਰਦੁਆਰਾ ਸਾਹਿਬ ਵਿਖੇ ਦਿਖਾਇਆ ਗਿਆ ਸੀ, ਜਿਸ ਕਾਰਨ ਸਿੱਖ ਭਾਈਚਾਰੇ ਵਲੋਂ ਗੀਤ ’ਤੇ ਇਤਰਾਜ਼ ਪ੍ਰਗਟਾਇਆ ਗਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।