ਚੋਪਾਲ ਮਗਰੋਂ ਹੁਣ ''ਅਰਹਾ ਪ੍ਰੋਡਕਸ਼ਨ'' ਦੇ ਯੂਟਿਊਬ ਚੈਨਲ ''ਤੇ ਰਿਲੀਜ਼ ਹੋਵੇਗੀ ''ਨੂਰੀ ਰਿਟਰਨਜ਼''

Thursday, Jul 18, 2024 - 01:00 PM (IST)

ਜਲੰਧਰ (ਬਿਊਰੋ) - ਨੂਰੀ ਫ਼ਿਲਮ ਦੀ ਅਪਾਰ ਸਫ਼ਲਤਾ ਤੋਂ ਬਾਅਦ ਨਿਰਮਾਤਾ ਪਰਮਜੀਤ ਖਨੇਜਾ ਨੇ ਆਪਣੀ ਅਗਲੀ ਫ਼ਿਲਮ 'ਨੂਰੀ ਰਿਟਰਨਸ' ਦੇ ਟਾਈਟਲ ਹੇਠ ਬਣੀ ਫ਼ਿਲਮ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਹੁਣ 'ਨੂਰੀ ਰਿਟਰਨਸ' ਦੇ ਫੈਨਜ਼ ਲਈ ਖ਼ੁਸ਼ਖਬਰੀ ਹੈ, ਜੋ ਤੁਹਾਨੂੰ ਖ਼ੁਸ਼ੀ 'ਚ ਨੱਚਣ ਲਾ ਦੇਵੇਗੀ। ਦਰਅਸਲ, ਇਹ ਫ਼ਿਲਮ 26 ਜੂਨ ਨੂੰ ਚੋਪਾਲ 'ਤੇ ਰਿਲੀਜ਼ ਹੋਈ ਸੀ। ਹੁਣ ਇਹ ਫ਼ਿਲਮ 'ਅਰਹਾ ਪ੍ਰੋਡਕਸ਼ਨ'  ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 27 ਜੁਲਾਈ ਨੂੰ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ, ਜਿਸ ਦਾ ਆਨੰਦ ਤੁਸੀਂ ਮਾਣ ਸਕਦੇ ਹੋ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਸੋਸ਼ਲ ਮੀਡੀਆ Influencer ਦੀ ਦਰਦਨਾਕ ਮੌਤ, ਰੀਲ ਬਣਾਉਂਦੇ ਸਮੇਂ 300 ਫੁੱਟ ਡੂੰਘੀ ਖੱਡ 'ਚ ਡਿੱਗੀ

ਦੱਸ ਦਈਏ ਕਿ ਇਸ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਫ਼ਿਲਮ ਦੇ ਟਰੇਲਰ 'ਚ ਸਟਾਰ ਕਾਸਟ ਵਲੋਂ ਕੀਤੀ ਗਈ ਮਿਹਨਤ ਸਾਫ਼ ਨਜ਼ਰ ਆਉਂਦੀ ਹੈ। ਇਸ ਫ਼ਿਲਮ ਨੂੰ ਖੁਸ਼ਬੂ ਸ਼ਰਮਾ ਨੇ ਡਾਇਰੈਕਟ ਕੀਤਾ ਹੈ, ਜਿਸ ਦੇ ਸਕ੍ਰੀਨਪਲੇਅ ਤੇ ਡਾਈਲਾਗਸ ਵੀ ਉਸ ਨੇ ਖ਼ੁਦ ਲਿਖੇ ਹਨ। ਫ਼ਿਲਮ ਦੀ ਕਹਾਣੀ ਅਮਰਜੀਤ ਕੇ ਖਨੇਜਾ ਨੇ ਲਿਖੀ ਹੈ। 

ਇਹ ਖ਼ਬਰ ਵੀ ਪੜ੍ਹੋ -  ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

ਪਰਮਜੀਤ ਖਨੇਜਾ, ਸੀਮਾ ਕੌਸ਼ਲ, ਰਾਜ ਧਾਲੀਵਾਲ, ਸਿਮਰਨ ਜੁਨੇਜਾ, ਸੰਜੂ ਸੋਲੰਕੀ,  ਨਗਿੰਦਰ ਗਾਖਰ ਤੇ ਸਾਜਨ ਕਪੂਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹੈ। 'ਅਰਹਾ ਪ੍ਰੋਡਕਸ਼ਨ' 'ਤੇ ਇਹ ਫ਼ਿਲਮ 27 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ, ਜਿਸ ਦਾ ਆਨੰਦ ਤੁਸੀਂ ਮਾਣ ਸਕਦੇ ਹੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News