''ਅਰਦਾਸ ਸਰਬੱਤ ਦੇ ਭਲੇ ਦੀ'' ਦੀ ਹਰ ਪਾਸੇ ਹੋਈ ਬੱਲੇ-ਬੱਲੇ
Friday, Oct 04, 2024 - 02:19 PM (IST)
ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ ਅਤੇ ਜੈਸਮੀਨ ਭਸੀਨ ਸਟਾਰਰ ਪੰਜਾਬੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੇ 3 ਅਕਤੂਬਰ ਨੂੰ ਆਪਣੇ ਰਿਲੀਜ਼ ਦੇ 20 ਦਿਨ ਪੂਰੇ ਕਰਨ ਲਏ ਹਨ। ਫ਼ਿਲਮ ਨੇ ਹੁਣ 21ਵੇਂ ਦਿਨ 'ਚ ਐਂਟਰੀ ਲੈ ਲਈ ਹੈ। ਫ਼ਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਵੱਲੋਂ ਹੀ ਕਾਫ਼ੀ ਪਿਆਰ ਮਿਲਿਆ ਹੈ। ਹੁਣ ਇੱਥੇ ਜਾਣਦੇ ਹਾਂ ਕਿ ਫ਼ਿਲਮ ਨੇ ਹੁਣ ਤੱਕ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!
13 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਇਸ ਫ਼ਿਲਮ ਨੇ ਪਹਿਲੇ ਦਿਨ 95 ਲੱਖ ਰੁਪਏ ਨਾਲ ਭਾਰਤੀ ਬਾਕਸ ਆਫਿਸ (ਸੈਕਨਲਿਕ ਦੀ ਰਿਪੋਰਟ ਅਨੁਸਾਰ) 'ਤੇ ਸ਼ੁਰੂਆਤ ਕੀਤੀ। ਦੂਜੇ ਦਿਨ 1.5 ਕਰੋੜ, ਤੀਜੇ ਦਿਨ 2.05 ਕਰੋੜ, ਚੌਥੇ ਦਿਨ 75 ਲੱਖ, ਪੰਜਵੇਂ ਦਿਨ 7 ਲੱਖ, ਛੇਵੇਂ ਦਿਨ 65 ਲੱਖ, ਸੱਤਵੇਂ ਦਿਨ 55 ਲੱਖ। ਇਸ ਤਰ੍ਹਾਂ ਫ਼ਿਲਮ ਨੇ ਪਹਿਲੇ ਹਫ਼ਤੇ ਭਾਰਤ 'ਚੋਂ 7.15 ਕਰੋੜ ਦੀ ਕਮਾਈ ਕੀਤੀ। ਦੂਜੇ ਹਫ਼ਤੇ ਫ਼ਿਲਮ 4.3 ਕਰੋੜ ਦੀ ਕਮਾਈ ਕੀਤੀ। ਹੁਣ ਫ਼ਿਲਮ ਦਾ ਭਾਰਤ 'ਚ ਸਾਰਾ ਕਲੈਕਸ਼ਨ 14 ਕਰੋੜ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਸੈਂਸਰ ਬੋਰਡ ਫਿਲਮ ’ਤੇ ਤੁਰੰਤ ਰੋਕ ਲਗਾਏ : ਪਵਨ ਗੁਪਤਾ
ਰਿਸ਼ਤਿਆਂ ਦੀਆਂ ਗੁੰਝਲਾਂ ਨੂੰ ਬਿਆਨ ਕਰਦੀ ਇਸ ਫ਼ਿਲਮ ਨੇ ਵਿਦੇਸ਼ਾਂ 'ਚੋਂ 24 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਹੈ। ਇਸ ਨਾਲ ਹੁਣ ਫ਼ਿਲਮ ਨੇ ਸਾਰਾ ਲਗਭਗ 40 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਮਜ਼ਬੂਤ ਅਧਿਆਤਮਿਕ ਅਤੇ ਭਾਵਨਾਤਮਕ ਵਿਸ਼ਿਆਂ ਨੂੰ ਦਰਸਾਉਂਦੀ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਨਾਲ ਕਾਫੀ ਜੁੜੀ ਹੋਈ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਤੇ ਲੇਖਣ ਖੁਦ ਫ਼ਿਲਮ ਦੇ ਮੁੱਖ ਕਿਰਦਾਰ ਗਿੱਪੀ ਗਰੇਵਾਲ ਨੇ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।