ਅਨੁਸ਼ਕਾ-ਵਿਰਾਟ ਦੇ ਬੱਚੇ ਦੇ ਜਨਮ ਤੋਂ ਬਾਅਦ ਕੀ ਤੈਮੂਰ ਦੀ ਤਵੱਜੋ ਹੋਵੇਗੀ ਘੱਟ, ਵੇਖੋ ਕੀ ਦਿੱਤਾ ਕਰੀਨਾ ਨੇ ਜਵਾਬ

Friday, Jan 01, 2021 - 10:50 AM (IST)

ਅਨੁਸ਼ਕਾ-ਵਿਰਾਟ ਦੇ ਬੱਚੇ ਦੇ ਜਨਮ ਤੋਂ ਬਾਅਦ ਕੀ ਤੈਮੂਰ ਦੀ ਤਵੱਜੋ ਹੋਵੇਗੀ ਘੱਟ, ਵੇਖੋ ਕੀ ਦਿੱਤਾ ਕਰੀਨਾ ਨੇ ਜਵਾਬ

ਮੁੰਬਈ (ਬਿਊਰੋ) : ਫ਼ਿਲਮ ਅਦਾਕਾਰਾ ਅਨੁਸ਼ਕਾ ਸ਼ਰਮਾ ਗਰਭਵਤੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ 'ਚ ਡਿਲਿਵਰੀ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਹਾਲ ਹੀ 'ਚ ਅਨੁਸ਼ਕਾ ਸ਼ਰਮਾ ਨੇ ਇਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਅਤੇ ਇੰਟਰਵਿਊ 'ਚ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਬੇਟੇ ਤੈਮੂਰ ਅਲੀ ਖ਼ਾਨ ਨਾਲ ਖ਼ੁਦ ਦੇ ਹੋਣ ਵਾਲੇ ਬੱਚੇ ਦੀ ਤੁਲਨਾ 'ਤੇ ਵੀ ਜਵਾਬ ਦਿੱਤਾ। ਅਨੁਸ਼ਕਾ ਸ਼ਰਮਾ ਨੇ ਦੱਸਿਆ ਕਿ, 'ਮੇਰਾ ਮੰਨਣਾ ਹੈ ਕਿ ਇਹ ਬੱਚੇ ਦਾ ਫ਼ੈਸਲਾ ਹੋਣਾ ਚਾਹੀਦਾ ਹੈ। ਭਾਵੇਂ ਉਹ ਸੋਸ਼ਲ ਮੀਡੀਆ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਜਾਂ ਨਹੀਂ। ਕਿਸੇ ਵੀ ਬੱਚੇ ਨੂੰ ਦੂਜਿਆਂ ਦੇ ਮੁਕਾਬਲੇ ਵਿਸ਼ੇਸ਼ ਨਹੀਂ ਬਣਾਇਆ ਜਾਣਾ ਚਾਹੀਦਾ। ਵੱਡੇ ਲੋਕਾਂ ਲਈ ਇਸ ਚੀਜ਼ ਨਾਲ ਨਜਿੱਠਣਾ ਮੁਸ਼ਕਿਲ ਹੈ। ਇਹ ਮੁਸ਼ਕਿਲ ਹੋਵੇਗਾ ਪਰ ਅਸੀਂ ਵੀ ਅਜਿਹਾ ਹੀ ਕਰਨ ਜਾ ਰਹੇ ਹਾਂ।' ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਉਹ ਬੱਚੇ ਨੂੰ ਸਾਰਿਆਂ ਦਾ ਆਦਰ ਕਰਨਾ ਸਿਖਾਏਗੀ। ਉਸ ਨੇ ਕਿਹਾ ਕਿ ਮੈਨੂੰ ਆਪਣੇ ਮਾਪਿਆਂ ਤੋਂ ਇਹੀ ਗੱਲ ਸਿੱਖਣ ਨੂੰ ਮਿਲੀ ਅਤੇ ਮੈਂ ਆਪਣੇ ਬੱਚੇ ਨੂੰ ਵੀ ਇਹੀ ਸਿੱਖਾਉਣਾ ਚਾਵਾਂਗੀ। ਅਨੁਸ਼ਕਾ ਸ਼ਰਮਾ ਨੇ ਕਿਹਾ ਕਿ ਮੈਂ ਅਤੇ ਵਿਰਾਟ ਕੋਹਲੀ ਨੇ ਫ਼ੈਸਲਾ ਲਿਆ ਹੈ ਕਿ ਅਸੀਂ ਬੱਚੇ ਨੂੰ ਵਿਗੜਣ ਨਹੀਂ ਦੇਵਾਂਗੇ।'
ਇਸ ਤੋਂ ਇਲਾਵਾ ਅਨੁਸ਼ਕਾ ਨੇ ਕਿਹਾ ਕਿ 'ਅਸੀਂ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ 'ਚ ਉਲਝਾਉਣਾ ਨਹੀਂ ਚਾਹੁੰਦੇ। ਮੈਨੂੰ ਲੱਗਦਾ ਹੈ ਕਿ ਇਹ ਫ਼ੈਸਲਾ ਖ਼ੁਦ ਬੱਚਿਆਂ ਨੂੰ ਲੈਣਾ ਚਾਹੀਦਾ ਹੈ, ਜਦੋਂ ਤਕ ਉਹ ਇਹ ਫ਼ੈਸਲਾ ਲੈਣ 'ਚ ਸਮਰੱਥ ਹੋ ਸਕਣ।

ਪਰਿਵਾਰ ਵਾਂਗ ਕਰਾਂਗੇ ਬੱਚੇ ਦੀ ਦੇਖਭਾਲ
ਅਨੁਸ਼ਕਾ ਨੇ ਕਿਹਾ ਕਿ ਇਹ ਕਾਫ਼ੀ ਔਖਾ ਹੋਣ ਜਾ ਰਿਹਾ ਹੈ ਪਰ ਅਸੀਂ ਇਰਾਦਾ ਕਰ ਲਿਆ ਹੈ ਕਿ ਇਸ ਦਾ ਪਾਲਣ ਇਕ ਪਰਿਵਾਰ ਵਾਂਗ ਕਰਾਂਗੇ। ਅਨੁਸ਼ਕਾ ਨੇ ਅੰਤ 'ਚ ਕਿਹਾ ਕਿ ਇਹ ਸੱਚ ਹੈ ਕਿ ਮੈਂ ਸ਼ੁਰੂ ਦੇ ਸਾਲਾਂ 'ਚ ਪ੍ਰਾਇਮਰੀ ਕੇਅਰ ਦੀ ਹੀ ਦੇਖਭਾਲ ਕਰਨੀ ਪਵੇਗੀ। ਮੈਂ ਸੈਲਫ ਇੰਪਲਾਈਡ ਹਾਂ, ਮੈਂ ਖ਼ੁਦ ਤੈਅ ਕਰ ਸਕਦੀ ਹਾਂ ਕਿ ਮੈਨੂੰ ਕਦੋਂ ਕੰਮ ਕਰਨਾ ਹੈ। ਨਾਲ ਹੀ ਵਿਰਾਟ ਕੋਹਲੀ ਬਾਰੇ ਅਨੁਸ਼ਕਾ ਨੇ ਕਿਹਾ ਕਿ ਉਹ ਪੂਰਾ ਸਾਲ ਖੇਡਦੇ ਹਨ ਪਰ ਮੈਂ ਸੋਚਿਆ ਹੈ, ਜਦੋਂ ਵੀ ਸਾਨੂੰ ਸਮਾਂ ਮਿਲੇਗਾ, ਅਸੀਂ ਇਕੱਠੇ ਟਾਈਮ ਜ਼ਰੂਰ ਬਿਤਾਵਾਂਗੇ।

ਸ਼ਰਮਿਲਾ ਟੈਗੌਰ ਬੋਲੀ ਸੀ, ਹੁਣ ਤੈਮੁਰ ਨੂੰ ਘੱਟ ਮਹੱਤਵ ਦੇਵੇਗਾ ਮੀਡੀਆ
ਦੱਸਣਯੋਗ ਹੈ ਕਿ ਫ਼ਿਲਮੀ ਮਿਰਚੀ ਦੇ ਸ਼ੋਅ 'ਵ੍ਹਾਈਟ ਵੁਮਨ ਵਾਂਟ' 'ਤੇ ਕਰੀਨਾ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੀ ਸੱਸ ਸ਼ਰਮਿਲਾ ਟੈਗੌਰ ਨੇ ਵਿਰਾਟ-ਅਨੁਸ਼ਕਾ ਦੇ ਬੱਚੇ ਅਤੇ ਤੈਮੁਰ ਬਾਰੇ ਗੱਲ ਕੀਤੀ ਸੀ। ਸ਼ਰਮਿਲਾ ਟੈਗੌਰ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਮੀਡੀਆ ਜੋ ਕਰਦਾ ਹੈ, ਉਹ ਹੀ ਤੁਹਾਨੂੰ ਬਣਾਉਂਦਾ ਹੈ ਅਤੇ ਅਚਾਨਕ ਮੀਡੀਆ ਹੀ ਡੰਪ ਕਰ ਦਿੰਦਾ ਹੈ। ਜਦੋਂ ਵਿਰਾਟ ਤੇ ਅਨੁਸ਼ਕਾ ਦਾ ਬੱਚਾ ਹੋਵੇਗਾ ਤਾਂ ਤੈਮੁਰ ਨੂੰ ਮੀਡੀਆ 'ਚ ਘੱਟ ਫੋਕਸ ਮਿਲੇਗਾ। ਇਸਦੇ ਜਵਾਬ 'ਚ ਕਰੀਨਾ ਨੇ ਕਿਹਾ ਕਿ 'ਹਾਂ ਮੈਨੂੰ ਲੱਗਦਾ ਹੈ ਕਿ ਅਜਿਹਾ ਹੋ ਸਕਦਾ ਹੈ।'


author

sunita

Content Editor

Related News