ਅਨੁਸ਼ਕਾ ਸ਼ਰਮਾ ਨੇ ਦੱਸੀ ਡਿਲਿਵਰੀ ਤੋਂ ਬਾਅਦ ਦੀ ਯੋਜਨਾ, ਅਦਾਕਾਰੀ ਨੂੰ ਲੈ ਕੇ ਆਖ਼ੀ ਵੱਡੀ ਗੱਲ

Sunday, Nov 29, 2020 - 10:18 AM (IST)

ਅਨੁਸ਼ਕਾ ਸ਼ਰਮਾ ਨੇ ਦੱਸੀ ਡਿਲਿਵਰੀ ਤੋਂ ਬਾਅਦ ਦੀ ਯੋਜਨਾ, ਅਦਾਕਾਰੀ ਨੂੰ ਲੈ ਕੇ ਆਖ਼ੀ ਵੱਡੀ ਗੱਲ

ਨਵੀਂ ਦਿੱਲੀ : ਅਦਾਕਾਰਾ ਅਨੁਸ਼ਕਾ ਸ਼ਰਮਾ ਜਲਦ ਹੀ ਮਾਂ ਬਣਨ ਵਾਲੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਵੀ ਉਹ ਸ਼ੂਟਿੰਗ 'ਤੇ ਵਾਪਸੀ ਕਰੇਗੀ ਅਤੇ ਘਰ, ਬੱਚੇ ਅਤੇ ਪੇਸ਼ੇਵਰ ਜ਼ਿੰਦਗੀ ਵਿਚਾਲੇ ਬੈਲੇਂਸ ਬਰਕਰਾਰ ਰੱਖੇਗੀ। 

ਇਹ ਵੀ ਪੜ੍ਹੋ: ਕਿਸਾਨਾਂ ਦੇ ਹੱਕ 'ਚ ਆਏ ਹਰਭਜਨ ਸਿੰਘ, ਸਰਕਾਰ ਤੋਂ ਕੀਤੀ ਇਹ ਮੰਗ

PunjabKesari

ਅਨੁਸ਼ਕਾ ਨੇ ਦੱਸਿਆ ਕਿ ਮਾਂ ਬਣਨ ਨੂੰ ਲੈ ਕੇ ਜਿੰਨਾ ਉਤਸੁਕ ਹਾਂ ਓਨਾ ਹੀ ਉਤਸੁਕ ਉਹ ਕੰਮ 'ਤੇ ਵਾਪਸ ਪਰਤਣ ਨੂੰ ਲੈ ਕੇ ਵੀ ਹਨ। ਅਨੁਸ਼ਕਾ ਨੇ ਕਿਹਾ, 'ਸੈਟ 'ਤੇ ਰਹਿਣ ਨਾਲ ਮੈਨੂੰ ਕਾਫ਼ੀ ਖ਼ੁਸ਼ੀ ਮਿਲਦੀ ਹੈ ਅਤੇ ਅਗਲੇ ਕੁੱਝ ਦਿਨਾਂ ਤੱਕ ਮੈਂ ਸ਼ੂਟਿੰਗ ਜ਼ਾਰੀ ਰੱਖਾਂਗੀ। ਇਸ ਤੋਂ ਬਾਅਦ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੈਂ ਫਿਰ ਤੋਂ ਸੈਟ 'ਤੇ ਵਾਪਸੀ ਕਰਾਂਗੀ ਅਤੇ ਇਹ ਯਕੀਨੀ ਕਰਾਂਗੀ ਕਿ ਮੇਰੇ ਘਰ, ਬੱਚੇ ਅਤੇ ਪੇਸ਼ੇਵਰ ਜ਼ਿੰਦਗੀ ਵਿਚਾਲੇ ਬੈਲੇਂਸ ਬਣਾ ਸਕਾਂ। ਮੈਂ ਜਦੋਂ ਤੱਕ ਜਿਊਂਦੀ ਰਹਾਂਗੀ, ਕੰਮ ਕਰਦੀ ਰਹਾਂਗੀ, ਕਿਉਂਕਿ ਅਦਾਕਾਰੀ ਨਾਲ ਮੈਨੂੰ ਅਸਲ ਵਿਚ ਬੇਹੱਦ ਖ਼ੁਸ਼ੀ ਮਿਲਦੀ ਹੈ।'

ਇਹ ਵੀ ਪੜ੍ਹੋ: 26/11 ਹਮਲੇ ਦੇ ਮਾਸਟਰਮਾਈਂਡ ਦੀ ਜਾਣਕਾਰੀ ਦੇਣ ਵਾਲੇ ਨੂੰ ਅਮਰੀਕਾ ਦੇਵੇਗਾ 50 ਲੱਖ ਡਾਲਰ ਦਾ ਇਨਾਮ

ਦੱਸ ਦੇਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਨਵਰੀ ਵਿਚ ਮਾਤਾ-ਪਿਤਾ ਬਨਣ ਵਾਲੇ ਹਨ। ਵਿਰਾਟ ਅਤੇ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਜਨਵਰੀ 2021 ਵਿਚ ਉਹ 2 ਤੋਂ 3 ਹੋ ਜਾਣਗੇ।


author

cherry

Content Editor

Related News