‘ਚੱਕਦਾ ਐਕਸਪ੍ਰੈੱਸ’ ਲਈ 4 ਬਿਹਤਰੀਨ ਕ੍ਰਿਕਟ ਸਟੇਡੀਅਮਾਂ ’ਚ ਸ਼ੂਟਿੰਗ ਕਰੇਗੀ ਅਨੁਸ਼ਕਾ!

Monday, Apr 11, 2022 - 11:12 AM (IST)

‘ਚੱਕਦਾ ਐਕਸਪ੍ਰੈੱਸ’ ਲਈ 4 ਬਿਹਤਰੀਨ ਕ੍ਰਿਕਟ ਸਟੇਡੀਅਮਾਂ ’ਚ ਸ਼ੂਟਿੰਗ ਕਰੇਗੀ ਅਨੁਸ਼ਕਾ!

ਮੁੰਬਈ (ਬਿਊਰੋ)– ਅਦਾਕਾਰਾ ਅਨੁਸ਼ਕਾ ਸ਼ਰਮਾ, ਜੋ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਲਈ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਅ ਰਹੀ ਹੈ, ਦੁਨੀਆ ਦੇ ਚੋਟੀ ਦੇ 4 ਕ੍ਰਿਕਟ ਸਟੇਡੀਅਮਾਂ ’ਚ ਸ਼ੂਟਿੰਗ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਆਲੀਆ-ਰਣਬੀਰ ਦੇ ਵਿਆਹ ਦੀ ਖ਼ਬਰ ਨੇ ਤੋੜਿਆ ਮਸ਼ਹੂਰ ਯੂਟਿਊਬਰ ਦਾ ਦਿਲ, ਅਦਾਕਾਰਾ ਨੇ ਦਿੱਤੀ ਪ੍ਰਤੀਕਿਰਿਆ

ਸੂਤਰਾਂ ਦਾ ਕਹਿਣਾ ਹੈ ਕਿ ਅਨੁਸ਼ਕਾ ਲਾਰਡਸ ਸਟੇਡੀਅਮ ’ਚ ਜਾਵੇਗੀ। ਇਸ ਤੋਂ ਬਾਅਦ ਹੈਡਿੰਗਲੇ ਸਟੇਡੀਅਮ ’ਚ ਸ਼ੂਟਿੰਗ ਵੀ ਕਰ ਸਕਦੀ ਹੈ। ਅਨੁਸ਼ਕਾ ਭਾਰਤ ਦੇ ਇਕ ਚੋਟੀ ਦੇ ਸਟੇਡੀਅਮ ’ਚ ਸ਼ੂਟਿੰਗ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।

ਚੋਟੀ ਦੇ ਉਦਯੋਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਯੌਰਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ ਨੇ ਕਰਨੇਸ਼ ਸ਼ਰਮਾ ਦੀ ਕਲੀਨ ਸਲੇਟ ਫ਼ਿਲਮਜ਼ ਨਾਲ ਇਕ ਨਵੇਂ ਸਪਾਂਸਰਸ਼ਿਪ ਸੌਦੇ ਦਾ ਐਲਾਨ ਕੀਤਾ ਹੈ, ਜੋ ਹੈਡਿੰਗਲੇ ’ਚ 2022 ਸੀਜ਼ਨ ਲਈ ਮੁੱਖ ਸਪਾਂਸਰ ਵਜੋਂ ਕੰਮ ਕਰੇਗਾ।

ਇਸ ਤਰ੍ਹਾਂ ਇਹ ਤੈਅ ਹੈ ਕਿ ਅਨੁਸ਼ਕਾ ਇਸ ਆਈਕੋਨਿਕ ਸਟੇਡੀਅਮ ’ਚ ਸ਼ੂਟਿੰਗ ਕਰੇਗੀ। ‘ਚੱਕਦਾ ਐਕਸਪ੍ਰੈੱਸ’ ਝੂਲਨ ਗੋਸਵਾਮੀ ਦੀ ਪ੍ਰੇਰਨਾਦਾਇਕ ਯਾਤਰਾ ਨੂੰ ਦਰਸਾਉਂਦੀ ਹੈ, ਜਿਸ ਨੇ ਕ੍ਰਿਕਟ ਖੇਡਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਨਾਰੀ ਵਿਰੋਧੀ ਰਾਜਨੀਤੀ ਤੋਂ ਪੈਦਾ ਹੋਣ ਵਾਲੀਆਂ ਅਣਗਿਣਤ ਮੁਸ਼ਕਿਲਾਂ ਨੂੰ ਪਾਰ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News