ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹੁੰਚੀ ਅਨੁਸ਼ਕਾ ਸ਼ਰਮਾ, ਬਲੈਕ ਡਰੈੱਸ ’ਚ ਦਿਖਾਈ ਬੋਲਡ ਲੁੱਕ

Thursday, May 26, 2022 - 05:57 PM (IST)

ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹੁੰਚੀ ਅਨੁਸ਼ਕਾ ਸ਼ਰਮਾ, ਬਲੈਕ ਡਰੈੱਸ ’ਚ ਦਿਖਾਈ ਬੋਲਡ ਲੁੱਕ

ਮੁੰਬਈ: ਫ਼ਿਲਮ ਨਿਰਮਾਤਾ ਕਰਨ ਜੌਹਰ ਦੇ 50ਵੇਂ ਜਨਮਦਿਨ ’ਤੇ ਬਾਲੀਵੁੱਡ ਸਟਾਰ ਸ਼ਾਮਲ ਹੋਏ ਸੀ। ਕਰਨ ਦੇ ਜਨਮਦਿਨ ’ਤੇ ਵਿੱਕੀ ਕੋਸ਼ਲ, ਕੈਟਰੀਨਾ ਕੈਫ਼ , ਰਿਤੀਕ ਰੋਸ਼ਨ, ਸਬਾ ਆਜ਼ਾਦ , ਸਲਮਾਨ ਖ਼ਾਨ, ਐਸ਼ਵਰਿਆ ਰਾਏ, ਅਭਿਸ਼ੇਕ ਬੱਚਨ ਅਤੇ ਮਲਾਇਕਾ ਅਰੌੜਾ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਵੀ ਪਹੁੰਚੀ।

PunjabKesari

ਇਹ ਵੀ ਪੜ੍ਹੋ: ਟਾਈਗਰ ਸ਼ਰਾਫ ਦੀ ਫ਼ਿਲਮ ‘ਹੀਰੋਪੰਤੀ 2’ ਸਿਨੇਮਾਘਰਾਂ ਤੋਂ ਬਾਅਦ OTT 'ਤੇ 27 ਮਈ ਨੂੰ ਰਿਲੀਜ਼ ਹੋਵੇਗੀ

ਇਸ ਦੌਰਾਨ  ਅਦਾਕਾਰਾ ਦਾ ਬੇਹੱਦ ਬੋਲਡ ਲੁੱਕ ਦੇਖਣ ਨੂੰ ਮਿਲਿਆ ਜਿਸ ਦੀਆਂ ਤਸਵੀਰਾਂ ਅਨੁਸ਼ਕਾ ਨੇ ਵੀ  ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਅਨੁਸ਼ਕਾ ਬਲੈਕ ਡਰੈੱਸ ’ਚ ਨਜ਼ਰ ਆ ਰਹੀ ਹੈ।

PunjabKesari

ਅਦਾਕਾਰਾ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਬੋਲਡ ਨਜ਼ਰ ਆ ਰਹੀ ਹੈ। ਅਦਾਕਾਰਾ ਕਲੀਵੇਜ ਬਲੈਕ ਡਰੈੱਸ ’ਚ ਨਜ਼ਰ ਆ ਰਹੀ ਹੈ।

PunjabKesari

ਅਨੁਸ਼ਕਾ ਦੀਆਂ ਬੇਹੱਦ ਪਿਆਰੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਤਬਾਹੀ ਮਚਾ ਰਹੀਆਂ ਹਨ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ: ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹੁੰਚੀ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ, ਦੋਵਾਂ ਨੇ ਲੋਕਾਂ ਨੂੰ ਕੀਤਾ ਦਿਵਾਨਾ

ਅਨੁਸ਼ਕਾ ਦੇ ਕੰਮ ਦੀ ਗੱਲ ਕਰੀਏ ਤਾਂ ਅਨੁਸ਼ਕਾ ਬਹੁਤ ਜਲਦੀ ਫ਼ਿਲਮ ‘ਚਕਦਾ ਐਕਸਪ੍ਰੈਸ’ ’ਚ ਨਜ਼ਰ ਆਵੇਗੀ। ਇਸ ਫ਼ਿਲਮ ਰਾਹੀਂ ਅਦਾਕਾਰਾ 3 ਸਾਲ ਬਾਅਦ ਪਰਦੇ ’ਤੇ ਵਾਪਸੀ ਕਰ ਰਹੀ ਹੈ। ਇਸ ਫ਼ਿਲਮ ਲਈ ਅਨੁਸ਼ਕਾ ਨੇ ਕਾਫ਼ੀ ਮੇਹਨਤ ਵੀ ਕੀਤੀ ਹੈ। ਇਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

PunjabKesari


author

Anuradha

Content Editor

Related News