ਰਾਸ਼ਟਰਪਤੀ ਭਵਨ ਤੋਂ ਅਨੁਪਮ ਖ਼ੇਰ ਨੇ ਰਜਨੀਕਾਂਤ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਦਿੱਤੀ ਬੇਹੱਦ ਸ਼ਾਨਦਾਰ ਕੈਪਸ਼ਨ

08/07/2022 3:30:45 PM

ਬਾਲੀਵੁੱਡ ਡੈਸਕ- ਫ਼ਿਲਮੀ ਦੁਨੀਆ ’ਚ ਤਾਂ ਬਹੁਤ ਅਦਾਕਾਰ ਹਨ ਜਿਨ੍ਹਾਂ ਦੀ ਦੋਸਤੀ ਬੇਮਿਸਾਲ ਹੈ। ਅੱਜ ਫ੍ਰੈਂਡਸ਼ਿਪ ਡੇਅ ਦੇ ਮੌਕੇ ’ਤੇ ਫ਼ਿਲਮਾਂ ਦੀਆਂ ਦੋ ਮਹਾਨ ਹਸਤੀਆਂ ਮਿਲ ਰਹੀਆਂ ਹਨ। ਇਹ ਦੋ ਮਹਾਨ ਹਸਤੀਆਂ  ਹਨ ਸਾਊਥ ਇੰਡਸਟਰੀ ਦੇ ਰਜਨੀਕਾਂਤ ਅਤੇ ਬਾਲੀਵੁੱਡ ਦੇ ਦਮਦਾਰ ਅਦਾਕਾਰ ਅਨੁਪਮ ਖ਼ੇਰ। ਇਨ੍ਹਾਂ ਦੀ ਦੋਸਤੀ ਦੇ ਬਾਰੇ ਸ਼ਾਇਦ ਹੀ ਸੁਣਿਆ ਹੋਵੇਗਾ।

PunjabKesari

ਇਹ ਵੀ ਪੜ੍ਹੋ : ਕਰਨ ਜੌਹਰ ਨੇ ਰੱਖੀ ‘ਜੁੱਗ ਜੁੱਗ ਜੀਓ’ ਦੀ ਸਕਸੈੱਸ ਪਾਰਟੀ, ਵਰੁਣ-ਕਿਆਰਾ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

ਅਨੁਪਮ ਖ਼ੇਰ ਨੇ ਰਜਨੀਕਾਂਤ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਅਨੁਪਮ ਖ਼ੇਰ ਨੇ ਰਾਸ਼ਟਰਪਤੀ ਭਵਨ ਤੋਂ ਰਜਨੀਕਾਂਤ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਅਨੁਪਮ ਖ਼ੇਰ ਅਤੇ ਰਜਨੀਕਾਂਤ ਕੈਮਰੇ ਦੇ ਸਾਹਮਣੇ ਹੱਸਦੇ ਹੋਏ ਦਿਖਾਈ ਦੇ ਰਹੇ ਹਨ।  ਦੋਵੇਂ ਇਕੱਠੇ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।

PunjabKesari
 

ਅਨੁਪਮ ਖ਼ੇਰ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਕਿ ‘ਮੇਰੇ ਦੋਸਤ ਰਜਨੀਕਾਂਤ ਵਰਗਾ ਨਾ ਕੋਈ ਸੀ, ਨਾ ਕੋਈ ਹੈ ਅਤੇ ਨਾ ਹੀ ਹੋਵੇਗਾ, ਬਹੁਤ ਵਧੀਆ ਲਗਾ ਅੱਜ ਮਿਲਕੇ, ਜੈ ਹੋ,ਆਜ਼ਾਦੀ ਦਾ ਅੰਮ੍ਰਿਤ ਤਿਉਹਾਰ।’ 

ਇਹ ਵੀ ਪੜ੍ਹੋ : ਆਲੀਆ ਨੇ ਆਪਣੀ ਡਿਲੀਵਰੀ ਡੇਟ ਕੀਤੀ ਪ੍ਰਸ਼ੰਸਕਾਂ ਨਾਲ ਕੀਤੀ ਸਾਂਝੀ, ਜਲਦ ਹੀ ਆਉਣ ਵਾਲਾ ਛੋਟਾ ਮਹਿਮਾਨ

ਦੱਸ ਦੇਈਏ ਕਿ ਅਨੁਪਮ ਖ਼ੇਰ ਅਤੇ ਰਜਨੀਕਾਂਤ ਦੀ ਤਸਵੀਰ ਰਾਸ਼ਟਰੀ ਭਵਨ ਦੀ ਹੈ। ਦੋਵਾਂ ਦੀ ਮੁਲਾਕਾਤ ਰਾਸ਼ਟਰਪਤੀ ਭਵਨ ’ਚ ਆਯੋਜਿਤ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਪ੍ਰੋਗਰਾਮ ’ਚ ਹੋਈ ਸੀ। ਇਸ ਦੌਰਾਨ ਅਨੁਪਮ ਖ਼ੇਰ ਨੇ ਰਜਨੀਕਾਂਤ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਆਪਣਾ ਦੋਸਤ ਕਿਹਾ। ਦੋਵਾਂ ਦੀ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦੇ ਰਹੇ ਹਨ।


Shivani Bassan

Content Editor

Related News