ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਇਕ ਹੋਰ ਅਦਾਕਾਰਾ ਗਿ੍ਰਫ਼ਤਾਰ, ਕੰਮ ਦਾ ਲਾਲਚ ਦੇ ਕੇ ਫਸਾਉਂਦੀ ਸੀ ਕੁੜੀਆਂ

Saturday, Jul 31, 2021 - 12:49 PM (IST)

ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਇਕ ਹੋਰ ਅਦਾਕਾਰਾ ਗਿ੍ਰਫ਼ਤਾਰ, ਕੰਮ ਦਾ ਲਾਲਚ ਦੇ ਕੇ ਫਸਾਉਂਦੀ ਸੀ ਕੁੜੀਆਂ

ਮੁੰਬਈ: ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ’ਚ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਪੋਰਨ ਫ਼ਿਲਮਾਂ ਦੇ ਮਾਮਲੇ ’ਚ ਕਈ ਲੋਕਾਂ ਅਤੇ ਅਭਿਨੇਤਰੀਆਂ ਦੇ ਨਾਂ ਸਾਹਮਣੇ ਆ ਰਹੇ ਹਨ। ਇਸ ਦੌਰਾਨ ਹੁਣ ਹਾਲ ਹੀ ’ਚ ਕੋਲਕਾਤਾ ਪੁਲਸ ਨੇ ਇਕ ਮਾਡਲ-ਅਦਾਕਾਰਾ ਨੰਦਿਤਾ ਦੱਤ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਹੈ। 
ਮੀਡੀਆ ਰਿਪੋਰਟਸ ਮੁਤਾਬਕ ਪੁਲਸ ਨੇ 30 ਸਾਲ ਦੀ ਨੰਦਿਤਾ ਦੱਤਾ ਦੇ ਨਾਲ ਉਸ ਦੇ ਦੋਸਤ ਮੌਨਾਕ ਘੋਸ਼ ਨੂੰ ਵੀ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ’ਤੇ ਦੋਸ਼ ਹੈ ਕਿ ਲੋਕ ਨਵੀਂਆਂ ਕੁੜੀਆਂ ਨੂੰ ਵੈੱਬ ਸੀਰੀਜ਼ ’ਚ ਕੰਮ ਦਾ ਲਾਲਚ ਦੇ ਕੇ ਅਤੇ ਧਮਕਾ ਕੇ ਜਬਰਨ ਅਸ਼ਲੀਲ ਫ਼ਿਲਮਾਂ ਸ਼ੂਟ ਕਰਦੇ ਸਨ। ਨੰਦਿਤਾ ਦੱਤਾ ਖ਼ੁਦ ਵੀ ਅਸ਼ਲੀਲ ਫ਼ਿਲਮਾਂ ’ਚ ਕੰਮ ਕਰ ਚੁੱਕੀ ਹੈ ਜਿਸ ’ਚ ਉਸ ਦੇ ਕਿਰਦਾਰ ਦਾ ਨਾਂ ਨੈਂਸੀ ਭਾਭੀ ਹੁੰਦਾ ਸੀ। ਨੰਦਿਤਾ ਅਤੇ ਮੌਨਾਕ ਦੇ ਖ਼ਿਲਾਫ਼ 26 ਜੁਲਾਈ ਨੂੰ 2 ਮਾਡਲਾਂ ਨੇ ਸ਼ਿਕਾਇਤ ਦਰਜ ਕੀਤੀ ਸੀ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਪੁਲਸ ਨੇ ਉਨ੍ਹਾਂ ਦੇ ਘਰ ’ਚੋਂ ਗਿ੍ਰਫ਼ਤਾਰ ਕਰ ਲਿਆ।
ਸ਼ਿਕਾਇਤ ਕਰਨ ਵਾਲੀ ਇਕ ਮਾਡਲ ਨੇ ਦੋਸ਼ ਲਗਾਇਆ ਕਿ ਬੈਲੀਗੰਜ ਸਥਿਤ ਇਕ ਸਟੂਡਿਓ ’ਚ ਉਨ੍ਹਾਂ ਦਾ ਜਬਰਨ ਅਸ਼ਲੀਲ ਵੀਡੀਓ ਸ਼ੂਟ ਕੀਤਾ ਗਿਆ ਸੀ। ਉਸ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਨਿਊ ਟਾਊਨ ਹੋਟਲ ’ਚ ਉਸ ਦੀ ਦੋਸਤ ਕੋਲੋਂ ਜ਼ਬਰਦਸਤੀ ਇਕ ਅਸ਼ਲੀਲ ਵੀਡੀਓ ’ਚ ਕੰਮ ਕਰਵਾਇਆ ਗਿਆ ਸੀ। 
ਇਸ ਮਾਮਲੇ ’ਚ ਪੁਲਸ ਨੇ ਇਕ ਸੀਨੀਅਰ ਅਧਿਕਾਰੀ ਨੂੰ ਕਿਹਾ ਕਿ ਅਸੀਂ ਲੋਕ ਨੰਦਿਤਾ ਤੋਂ ਉਨ੍ਹਾਂ ਦੇ ਹੋਰ ਦੋਸਤਾਂ ਦੇ ਬਾਰੇ ’ਚ ਪੁੱਛਗਿੱਛ ਕਰਾਂਗੇ ਅਤੇ ਪਤਾ ਲਗਾਵਾਂਗੇ ਕਿ ਕਿਥੇ ਇਹ ਲੋਕ ਸੰਗਠਿਤ ਤਰੀਕੇ ਨਾਲ ਅਸ਼ਲੀਲ ਕੰਟੈਂਟ ਸ਼ੂਟ ਕਰਦੇ ਸਨ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਵੀਡੀਓਜ਼ ਨੂੰ ਕਿੱਥੇ ਵੇਚਿਆ ਜਾਂਦਾ ਸੀ ਅਤੇ ਇਹ ਲੋਕ ਕਿਸੇ ਵੱਡੇ ਰੈਕੇਟ ਦਾ ਹਿੱਸਾ ਤਾਂ ਨਹੀਂ ਹਨ। 


author

Aarti dhillon

Content Editor

Related News