ਬੱਬੂ ਮਾਨ ਦਾ ਪੱਖ ਪੂਰਨਾ ਅਨਮੋਲ ਗਗਨ ਮਾਨ ਨੂੰ ਪਿਆ ਮਹਿੰਗਾ

Monday, Aug 24, 2020 - 06:09 PM (IST)

ਬੱਬੂ ਮਾਨ ਦਾ ਪੱਖ ਪੂਰਨਾ ਅਨਮੋਲ ਗਗਨ ਮਾਨ ਨੂੰ ਪਿਆ ਮਹਿੰਗਾ

ਜਲੰਧਰ (ਬਿਊਰੋ) — ਹਾਲ ਹੀ 'ਚ ਸ਼ੁਰੂ ਹੋਏ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਵਿਵਾਦ 'ਚ ਜੋ ਵੀ ਕੋਈ ਬੋਲ ਰਿਹਾ ਹੈ ਉਹ ਫਸਦਾ ਹੀ ਜਾ ਰਿਹਾ ਹੈ। ਕੁਝ ਕਲਾਕਾਰਾਂ ਨੇ ਸਿੱਧੂ ਮੂਸੇ ਵਾਲਾ ਦਾ ਸਮਰਥਨ ਕਰ ਰਹੇ ਹਨ ਅਤੇ ਕੁਝ ਕਲਾਕਾਰ ਬੱਬੂ ਮਾਨ ਦੇ ਹੱਕ 'ਚ ਹਨ। ਇਸ ਆਪਸੀ ਲੜਾਈ 'ਚ ਦੋਵਾਂ ਦੇ ਪ੍ਰਸ਼ੰਸਕ ਵੀ ਖ਼ੂਬ ਬਵਾਲ ਖੜ੍ਹਾ ਕਰ ਰਹੇ ਹਨ, ਜਿਸ ਦੀ ਇੱਕ ਉਦਾਹਰਣ ਹਾਲ ਹੀ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦੀ ਇੱਕ ਪੋਸਟ 'ਤੇ ਦੇਖਣ ਨੂੰ ਮਿਲੀ ਹੈ।
PunjabKesari
ਅਨਮੋਲ ਗਗਨ ਮਾਨ ਨੇ ਬੱਬੂ ਮਾਨ ਦੇ ਸਮਰਥਨ 'ਚ ਇਹ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਸ ਨੇ ਲਿਖਿਆ, 'ਮੈਂ ਸਭ ਦੀ ਰਿਸਪੈਕਟ ਕਰਦੀ ਆ ਤੇ ਅੱਜ ਤੱਕ ਸਭ ਦੇ ਗਾਣੇ ਵੀ ਸੁਣੇ ਜੋ ਚੰਗਾ ਲੱਗਦਾ ਪਰ ਅਸੀਂ ਅੱਜ ਕੱਲ੍ਹ ਦੇ ਆਰਟਿਸਟ 'ਬੱਬੂ ਮਾਨ' ਬਾਈ ਵਰਗੇ ਬਾਕਮਾਲ ਆਰਟਿਸਟ ਦੀ ਇਹੋ ਜਿਹੇ ਬੋਲ ਵਰਤ ਕੇ ਡੀਸਰਿਸਪੈਕਟ (ਬੇਇੱਜਤੀ) ਕਿਵੇਂ ਕਰ ਸਕਦੇ ਹਾਂ। ਦਿਲ ਦੁੱਖੀ ਹੋ ਗਿਆ ਇਹ ਸਭ ਦੇਖ ਕੇ ਸਿਆਣੇ ਬਣੋ......
PunjabKesari
ਇਸ ਪੋਸਟ 'ਤੇ ਕਈ ਫੇਕ ਆਈ. ਡੀ. ਵਾਲਿਆਂ ਨੇ ਕੁਮੈਂਟ ਕੀਤੇ ਹਨ ਅਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ। ਇਸ ਦੇ ਜਵਾਬ 'ਚ ਅਨਮੋਲ ਗਗਨ ਮਾਨ ਲਿਖਦੀ ਹੈ, 'ਆ ਕੀ ਡਰਾਮਾ ਚੱਲ ਰਿਹਾ ਹੈ ਫੇਕ ਆਈ ਡੀ ਵਾਲਿਆਂ ਦੀ ਸਰਵਿਸ ਪੁਲਸ ਵਾਲਿਆਂ ਤੋਂ ਕਰਵਾਉਣੀ ਚਾਹੀਦੀ ਹੈ, ਪੰਗਾ ਕਿਦੇ ਨਾਲ ਲੈ ਰਹੇ ਹੋ, ਦਿਮਾਗ 'ਚ ਰੱਖੋ ਗੱਲ। ਕਿਵੇ ਫੇਕ ਆਈ ਡੀ ਤੋਂ ਕਾਪੀ ਪੇਸਟ ਕਰਨ ਲੱਗੇ ਆ ਨਲੇਕ ਜਿਹੇ।'
PunjabKesari
ਇਸ ਤੋਂ ਇਲਾਵਾ ਆਖਿਰ 'ਚ ਅਨਮੋਲ ਗਗਨ ਮਾਨ ਲਿਖਦੀ ਹੈ, 'ਕੁੜੀ ਆ ਮੈਂ ਇਹ ਮੇਰੀ ਸਭ ਤੋਂ ਵੱਡੀ ਤਾਕਤ ਹੈ ਆਖ਼ਰੀ ਵਾਰਨਿੰਗ। ਮੈਨੂੰ ਪਤਾ ਇਸ ਸਭ ਪਿਛੇ ਕੌਣ ਹੈ?
PunjabKesari

PunjabKesari


author

sunita

Content Editor

Related News