ਅੰਕਿਤਾ ਲੋਖੰਡੇ, ਤੇਜਸਵੀ ਪ੍ਰਕਾਸ਼ ਸਮੇਤ 25 ਹੋਰ ਮਸ਼ਹੂਰ ਹਸਤੀਆਂ ਹੋਈਆਂ ਧੋਖਾਧੜੀ ਦਾ ਸ਼ਿਕਾਰ
Monday, Mar 17, 2025 - 05:56 PM (IST)

ਐਂਟਰਟੇਨਮੈਂਟ ਡੈਸਕ- ਟੀਵੀ ਸੈਲੇਬ੍ਰਿਟੀਜ਼ ਦੀ ਪ੍ਰਸਿੱਧੀ ਬਾਲੀਵੁੱਡ ਸੈਲੇਬ੍ਰਿਟੀਜ਼ ਤੋਂ ਘੱਟ ਨਹੀਂ ਹੁੰਦੀ ਹੈ। ਲੋਕ ਉਨ੍ਹਾਂ ਨੂੰ ਵੀ ਬਹੁਤ ਪਿਆਰ ਕਰਦੇ ਹਨ ਅਤੇ ਟੀਵੀ ਸੀਰੀਅਲਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵਿੱਚ ਉਨ੍ਹਾਂ ਨੂੰ ਦੇਖਣਾ ਚਾਹੁੰਦੇ ਹਨ। ਇਸ ਕਾਰਨ ਕਰਕੇ ਟੀਵੀ ਸੈਲੇਬਸ ਵੀ ਬਹੁਤ ਸਾਰੇ ਐਡ ਕਰਦੇ ਹਨ। ਪਰ ਕੁਝ ਮਸ਼ਹੂਰ ਹਸਤੀਆਂ ਲਈ ਐਡ ਕਰਨਾ ਮਹਿੰਗਾ ਸਾਬਤ ਹੋਇਆ ਹੈ। ਅੰਕਿਤਾ ਲੋਖੰਡੇ, ਤੇਜਸਵੀ ਪ੍ਰਕਾਸ਼ ਅਤੇ ਅਰਜੁਨ ਬਿਜਲਾਨੀ ਸਮੇਤ 25 ਮਸ਼ਹੂਰ ਹਸਤੀਆਂ ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਈਆਂ ਹਨ।
ਇਹ ਵੀ ਪੜ੍ਹੋ- Orry ਖਿਲਾਫ ਦਰਜ ਹੋਇਆ ਕੇਸ, ਮਾਤਾ ਵੈਸ਼ਣੋ ਦੇਵੀ ਮੰਦਰ 'ਚ ਸ਼ਰਾਬ ਪੀ ਕੇ ਜਾਣ ਦਾ ਦੋਸ਼
ਰਿਪੋਰਟਾਂ ਅਨੁਸਾਰ ਇੱਕ ਐਡ ਏਜੰਸੀ ਨੇ ਇਨ੍ਹਾਂ ਸੈਲੇਬ੍ਰਿਟੀਜ਼ ਨਾਲ ਧੋਖਾ ਕੀਤਾ ਹੈ। ਇਹਨਾਂ ਸਿਤਾਰਿਆਂ ਤੋਂ ਇੱਕ ਐਨਰਜੀ ਡਰਿੰਕ ਦਾ ਐਡ ਕਰਵਾਇਆ ਗਿਆ। ਜਿਸ ਲਈ ਉਨ੍ਹਾਂ ਨੂੰ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਸੇਲਿਬ੍ਰਿਟੀ ਮੈਨੇਜਮੈਂਟ ਕੰਪਨੀ ਦੇ ਡਾਇਰੈਕਟਰ ਰੋਸ਼ਨ ਭਿੰਡਰ ਨੇ ਚੈਂਬੂਰ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਉਨ੍ਹਾਂ ਨੇ ਪੰਜ ਲੋਕਾਂ 'ਤੇ ਦੋਸ਼ ਲਗਾਏ ਹਨ।
1.5 ਕਰੋੜ ਦੀ ਧੋਖਾਧੜੀ
ਸੇਲਿਬ੍ਰਿਟੀ ਮੈਨੇਜਮੈਂਟ ਕੰਪਨੀ ਦੇ ਡਾਇਰੈਕਟਰ ਨੇ ਜਿਨ੍ਹਾਂ ਪੰਜ ਲੋਕਾਂ ਵਿਰੁੱਧ ਕੇਸ ਦਾਇਰ ਕੀਤਾ ਹੈ, ਉਨ੍ਹਾਂ ਦੇ ਨਾਮ ਤਨਿਸ਼ ਛੇਡਜਾ, ਮਨੂ ਸ਼੍ਰੀਵਾਸਤਵ, ਫੈਜ਼ਲ ਰਫੀਕ, ਅਬਦੁਲ ਅਤੇ ਰਿਤਿਕ ਪੰਚਾਲ ਹਨ। ਰਿਪੋਰਟਾਂ ਅਨੁਸਾਰ 1.5 ਕਰੋੜ ਰੁਪਏ ਦੀ ਰਕਮ ਅਜੇ ਵੀ ਬਕਾਇਆ ਹੈ।
ਇਹ ਵੀ ਪੜ੍ਹੋ- Airtel ਦਾ 84 ਦਿਨ ਵਾਲਾ ਸਸਤਾ ਪਲਾਨ, ਮੁਫਤ ਕਾਲਿੰਗ ਤੇ ਪਲਾਨ ਦੀ ਟੈਨਸ਼ਨ ਹੋਈ ਖਤਮ
ਇਹ ਹੈ ਮਾਮਲਾ
ਸ਼ਿਕਾਇਤ ਦਰਜ ਕਰਵਾਉਣ ਵਾਲੇ ਰੋਸ਼ਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇੱਕ ਐਡ ਏਜੰਸੀ ਤੋਂ ਫ਼ੋਨ ਆਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਇੱਕ ਐਨਰਜੀ ਡਰਿੰਕ ਐਡ ਲਈ 25 ਕਲਾਕਾਰਾਂ ਦੀ ਲੋੜ ਹੈ। ਕਾਲ ਤੋਂ ਬਾਅਦ ਰੋਸ਼ਨ ਨੂੰ 10 ਲੱਖ ਰੁਪਏ ਦੀ ਰਸੀਦ ਭੇਜੀ ਗਈ ਪਰ ਪੈਸੇ ਉਸਦੇ ਖਾਤੇ ਵਿੱਚ ਨਹੀਂ ਆਏ। ਇਸ ਤੋਂ ਬਾਅਦ ਉਸਨੂੰ ਦਾਦਰ ਵਿੱਚ ਇੱਕ ਪਾਰਟੀ ਵਿੱਚ 100 ਮਸ਼ਹੂਰ ਹਸਤੀਆਂ ਨੂੰ ਲਿਆਉਣ ਲਈ ਕਿਹਾ ਗਿਆ। ਜਿੱਥੇ 25 ਸੈਲੇਬ੍ਰਿਟੀ ਚੁਣੇ ਗਏ ਸਨ। ਇਸ ਤੋਂ ਬਾਅਦ 1.32 ਕਰੋੜ ਰੁਪਏ ਦਾ ਸੌਦਾ ਅੰਤਿਮ ਰੂਪ ਦਿੱਤਾ ਗਿਆ। ਇਨ੍ਹਾਂ ਮਸ਼ਹੂਰ ਹਸਤੀਆਂ ਨੇ ਇਸ ਐਡ ਨੂੰ ਸ਼ੂਟ ਕੀਤਾ ਅਤੇ ਇਸਨੂੰ ਆਪਣੇ ਸੋਸ਼ਲ ਮੀਡੀਆ 'ਤੇ ਵੀ ਸਾਂਝਾ ਕੀਤਾ। ਇਨ੍ਹਾਂ ਮਸ਼ਹੂਰ ਹਸਤੀਆਂ ਨੂੰ 2 ਲੱਖ ਅਤੇ 90 ਹਜ਼ਾਰ ਰੁਪਏ ਦੇ ਦੋ ਚੈੱਕ ਦਿੱਤੇ ਗਏ ਸਨ ਪਰ ਬਾਅਦ ਵਿੱਚ ਉਹ ਬਾਊਂਸ ਹੋ ਗਏ।
ਇਹ ਵੀ ਪੜ੍ਹੋ- BSNL ਨੇ ਕਰੋੜਾਂ ਮੋਬਾਇਲ ਯੂਜ਼ਰਜ਼ ਦੀ ਕਰਵਾਈ ਮੌਜ਼, ਲਾਂਚ ਕੀਤਾ 84 ਦਿਨ ਵਾਲਾ ਸਸਤਾ ਰਿਚਾਰਜ਼
ਅੰਕਿਤਾ ਲੋਖੰਡੇ ਅਤੇ ਜੈ ਭਾਨੁਸ਼ਾਲੀ ਸਮੇਤ ਕੁਝ ਅਦਾਕਾਰਾਂ ਨੂੰ 35 ਲੱਖ ਰੁਪਏ ਪਹਿਲਾਂ ਹੀ ਮਿਲੇ ਸਨ। ਬਾਅਦ ਵਿੱਚ ਉਨ੍ਹਾਂ ਨੂੰ 80 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਜੋ ਬਾਊਂਸ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8