75TH INDEPENDENCE DAY: ਜਸ਼ਨ ਮਨਾਉਣ ਪਹੁੰਚੀ ਅੰਕਿਤਾ ਲੋਖੰਡੇ, ਸਾੜ੍ਹੀ ਲੁੱਕ ’ਚ ਆਈ ਨਜ਼ਰ

08/08/2022 5:47:14 PM

ਮੁੰਬਈ- 15ਅਗਸਤ ਨੂੰ ਭਾਰਤ ਆਜ਼ਾਦੀ ਦੇ 75 ਸਾਲ ਪੂਰੇ ਕਰਨ ਵਾਲਾ ਹੈ। ਦੇਸ਼ ਭਰ ’ਚ ਆਜ਼ਾਦੀ  ਦਿਹਾੜਾ ਮਨਾਇਆ ਜਾ ਰਿਹਾ ਹੈ। ਅਜਿਹੇ ’ਚ ਇਸ ਦਾ ਜਸ਼ਨ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਹਾਲ ਹੀ ’ਚ ਸੱਭਿਆਚਾਰਕ ਮੰਤਰਾਲੇ ਨੇ 75 ਵੇਂ ਆਜ਼ਾਦੀ  ਦਿਹਾੜਾ ਤੋਂ ਪਹਿਲਾਂ 75 ਡਿਜੀਟਲ ਨਿਰਮਾਤਾਵਾਂ ਨੂੰ ਕਲਚਰਲ ਐਂਬੇਸਡਰ ਵਜੋਂ ਮਾਨਤਾ ਦਿੱਤੀ ਹੈ। ਆਜ਼ਾਦੀ ਦਾ ਤਿਉਹਾਰ ਮਨਾਉਣ ਲਈ ਬਾਲੀਵੁੱਡ ਤੋਂ ਲੈ ਕੇ ਟੀ.ਵੀ ਇੰਡਸਟਰੀ ਤੱਕ ਦੇ ਸਿਤਾਰੇ ਇਕ ਛੱਤ ਹੇਠਾਂ ਇਕੱਠੇ ਹੋਏ।

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਧੀ ਅਤੇ ਪਤੀ ਨਾਲ ਪੂਲ ’ਚ ਕਰ ਰਹੀ ਮਸਤੀ, ਮਾਲਤੀ ਮੈਰੀ ਮਾਂ ਦੀਆਂ ਬਾਹਾਂ ’ਚ ਆਈ ਨਜ਼ਰ

ਸਿਤਾਰਿਆਂ ਨੇ ਇਵੈਂਟ ਦੇ ਰੈੱਡ ਕਾਰਪੇਟ ’ਤੇ ਆਪਣੇ ਸ਼ਾਨਦਾਰ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ। ਆਪਣੀ ਰਵਾਇਤੀ ਲੁੱਕ ਨਾਲ ਹਮੇਸ਼ਾ ਪ੍ਰਭਾਵਿਤ ਕਰਨ ਵਾਲੀ ਅਦਾਕਾਰਾ ਅੰਕਿਤਾ ਲੋਖੰਡੇ ਨੇ ਵੀ ਇਸ ਦੌਰਾਨ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਅੰਕਿਤਾ ਲੋਖੰਡੇ ਬਲੈਕ ਅਤੇ ਵਾਈਟ ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਮਿਨਿਮਲ ਮੇਕਅੱਪ, ਨਿਊਡ ਲਿਪਸਟਿਕ ਅੰਕਿਤਾ ਦੇ ਲੁੱਕ ਨੂੰ ਪਰਫ਼ੈਕਟ ਬਣਾ ਰਹੇ ਹਨ। ਇਸ ਦੇ ਨਾਲ ਹੀ ਅੰਕਿਤਾ ਨੇ ਵਾਲਾਂ ਦਾ ਮੈਸੀ ਬੰਨ ਬਣਾਇਆ ਸੀ। ਅੰਕਿਤਾ ਨੇ ਸਟਾਈਲਿਸ਼ ਅੰਦਾਜ਼ ’ਚ ਪੋਜ਼ ਦਿੱਤੇ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਬਚਪਨ ਦੇ ਦਿਨਾਂ ਨੂੰ ਯਾਦ ਕਰਕੇ ਆਮਿਰ ਦੀਆਂ ਅੱਖਾਂ ਨਮ ਹੋ ਗਈਆਂ, ਕਿਹਾ- ਸਕੂਲ ਦੀ ਫ਼ੀਸ ਨਾ ਦੇਣ ’ਤੇ ਭਰੀ ਸਭਾ...’

ਅਦਾਕਾਰਾ ਦੇ ਟੀ.ਵੀ ’ਚ ਕੰਮ ਦੀ ਗੱਲ ਕਰੀਏ ਤਾਂ ਅੰਕਿਤਾ ਹਾਲ ਹੀ ’ਚ ਪਤੀ ਵਿੱਕੀ ਜੈਨ ਨਾਲ ਰਿਐਲਟੀ ਸ਼ੋਅ ’ਚ ਨਜ਼ਰ ਆਈ। ਜੋੜੇ ਨੇ ਇਸ ਸ਼ੋਅ ’ਚ ਪਹਿਲੇ ਸੀਜ਼ਨ  ਦੀ ਟਰਾਫ਼ੀ ਆਪਣੇ ਨਾਮ ਕੀਤੀ।

PunjabKesari


Shivani Bassan

Content Editor

Related News