ਸੰਨੀ ਦਿਓਲ ਤੀਜੀ ਵਾਰ ਬਣਨਗੇ ''ਤਾਰਾ ਸਿੰਘ'', ਨਿਰਦੇਸ਼ਕ ਨੇ ਦਿੱਤੀ ''ਗਦਰ 3'' ਦੀ ਨਵੀਂ ਅਪਡੇਟ

Wednesday, Aug 21, 2024 - 01:36 PM (IST)

ਮੁੰਬਈ (ਬਿਊਰੋ) - ‘ਗਦਰ: ਏਕ ਪ੍ਰੇਮ ਕਥਾ’ ਤੋਂ ਬਾਅਦ ‘ਗਦਰ 2’ ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਇਸ ਲਈ ਫ਼ਿਲਮ ਨਿਰਮਾਤਾ ਅਨਿਲ ਸ਼ਰਮਾ ਨੇ ਇਸ ਦੇ ਤੀਜੇ ਭਾਗ ‘ਗਦਰ 3’ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਫ਼ਿਲਮ ਨੂੰ ਲੈ ਕੇ ਅਪਡੇਟ ਦਿੱਤੀ ਹੈ। ਨਿਰਦੇਸ਼ਕ ਨੇ ਦੱਸਿਆ ਕਿ ਸੁਪਰਸਟਾਰ ਸੰਨੀ ਦਿਓਲ ਇਸ ਦੇ ਤੀਜੇ ਭਾਗ ਦਾ ਹਿੱਸਾ ਹੋਣਗੇ। IANS ਨਾਲ ਗੱਲ ਕਰਦੇ ਹੋਏ ਅਨਿਲ ਸ਼ਰਮਾ ਨੇ ਕਿਹਾ, ‘ਅਸੀਂ ‘ਗਦਰ 3’ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਜਦੋਂ ਫ਼ਿਲਮ ਨਾਲ ਜੁੜੀ ਹਰ ਗੱਲ ਪੂਰੀ ਹੋ ਜਾਵੇਗੀ ਤਾਂ ਸ਼ੇਅਰ ਕਰਾਂਗੇ, ਅਜੇ ਕੁਝ ਸਮਾਂ ਹੈ। ‘ਗਦਰ 2’ ਨੂੰ ਬਣਾਉਣ ‘ਚ 20 ਸਾਲ ਲੱਗੇ ਸਨ। ਅਨਿਲ ਸ਼ਰਮਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਫ਼ਿਲਮ ‘ਗਦਰ: ਏਕ ਪ੍ਰੇਮ ਕਥਾ’ ਅਤੇ ‘ਗਦਰ 2’ ਨਾਲੋਂ ਭਾਵਨਾਵਾਂ ਦੇ ਲਿਹਾਜ਼ ਨਾਲ ਵੱਡਾ ਪੈਕੇਜ ਹੋਵੇ। ‘ਗਦਰ 2’ ਸਾਲ 2023 ਦੀ ਪੰਜਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਹੈ ਅਤੇ ਹੁਣ ਤੱਕ ਦੀ ਅੱਠਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਹੈ।'

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

‘ਗਦਰ 3’ ਹੋਰ ਵੀ ਹੋਵੇਗੀ ਸ਼ਾਨਦਾਰ
ਨਿਰਦੇਸ਼ਕ ਨੇ ਅੱਗੇ ਕਿਹਾ, ‘ਗਦਰ 3’ ਉਦੋਂ ਆਵੇਗੀ ਜਦੋਂ ਸਕ੍ਰਿਪਟ ਪੂਰੀ ਹੋ ਜਾਵੇਗੀ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਭਾਵਨਾਵਾਂ ਦਾ ਹੜ੍ਹ ਨਹੀਂ ਹੈ, ਸਗੋਂ ਭਾਵਨਾਵਾਂ ਦਾ ਐਟਮ ਬੰਬ ਹੈ। ਪਹਿਲੇ ਦੋ ਭਾਗਾਂ ਵਿੱਚ ਸੰਨੀ ਨੇ ਤਾਰਾ ਸਿੰਘ ਦਾ ਸ਼ਾਨਦਾਰ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦੇ ਨਾਲ ਸਕੀਨਾ ਦਾ ਕਿਰਦਾਰ ਨਿਭਾਉਣ ਵਾਲੀ ਅਮੀਸ਼ਾ ਪਟੇਲ ਵੀ ਸੀ। ਉਤਕਰਸ਼ ਸ਼ਰਮਾ ਉਨ੍ਹਾਂ ਦੇ ਬੇਟੇ ਦੀ ਭੂਮਿਕਾ ‘ਚ ਸਨ।

ਇਹ ਖ਼ਬਰ ਵੀ ਪੜ੍ਹੋ - ਸਿਹਤ ਲਈ ਖ਼ਤਰਨਾਕ ਹੋ ਸਕਦੈ ਇਹ ਪ੍ਰਦੂਸ਼ਣ, ਮੌਤ ਦਾ ਵੀ ਬਣ ਸਕਦੈ ਕਾਰਨ, ਜਾਣੋ ਕੰਟਰੋਲ ਕਰਨ ਦੇ ਤਰੀਕੇ

2001 ‘ਚ ਰਿਲੀਜ਼ ਹੋਈ ‘ਗਦਰ: ਏਕ ਪ੍ਰੇਮ ਕਥਾ’
ਜਦੋਂ ਅਨਿਲ ਸ਼ਰਮਾ ਤੋਂ ਪੁੱਛਿਆ ਗਿਆ ਕਿ ਕੀ ਸੰਨੀ ਦਿਓਲ ਤੀਜੇ ਭਾਗ 'ਚ ਹੋਣਗੇ? ਤਾਂ ਫਿਲਮ ਨਿਰਮਾਤਾ ਨੇ ਕਿਹਾ, ‘ਮੇਰਾ ਮੰਨਣਾ ਹੈ ਕਿ ਕਹਾਣੀਆਂ ਜਾਰੀ ਰਹਿਣੀਆਂ ਚਾਹੀਦੀਆਂ ਹਨ। ਮੈਂ ਕਹਾਣੀ ਨੂੰ ਅੱਗੇ ਲਿਜਾਣਾ ਚਾਹੁੰਦਾ ਹਾਂ। 2001 'ਚ ਰਿਲੀਜ਼ ਹੋਈ ‘ਗਦਰ: ਏਕ ਪ੍ਰੇਮ ਕਥਾ’, 1947 'ਚ ਭਾਰਤ ਦੀ ਵੰਡ ਦੌਰਾਨ ਇੱਕ ਦੁਖਦਾਈ ਪ੍ਰੇਮ ਕਹਾਣੀ ਸੀ, ਜਿਸ 'ਚ ਤਾਰਾ ਸਿੰਘ ਨਾਂ ਦਾ ਟਰੱਕ ਡਰਾਈਵਰ ਸਕੀਨਾ ਨਾਂ ਦੀ ਪਾਕਿਸਤਾਨੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਦੂਜੀ ਕਿਸ਼ਤ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਤੈਅ ਕੀਤੀ ਗਈ ਸੀ। ਫ਼ਿਲਮ 'ਚ ਤਾਰਾ ਸਿੰਘ ਨੂੰ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਕੈਦ ਕੀਤੇ ਗਏ ਆਪਣੇ ਪੁੱਤਰ ਜੀਤਾ ਨੂੰ ਛੁਡਾਉਣ ਲਈ ਪਾਕਿਸਤਾਨ ਪਰਤਦਾ ਦਿਖਾਇਆ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News