ਜਨਮਦਿਨ ਮੌਕੇ ਅੰਮ੍ਰਿਤ ਮਾਨ ਨੇ ਮਾਂ ਨੂੰ ਯਾਦ ਕਰਦਿਆਂ ਸਾਂਝੀ ਕੀਤੀ ਭਾਵੁਕ ਪੋਸਟ

6/10/2021 2:05:10 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਅੱਜ ਜਨਮਦਿਨ ਹੈ। ਅੰਮ੍ਰਿਤ ਮਾਨ 29 ਸਾਲਾਂ ਦੇ ਹੋ ਗਏ ਹਨ। ਜਿਥੇ ਅੰਮ੍ਰਿਤ ਮਾਨ ਨੂੰ ਜਨਮਦਿਨ ਦੀ ਖੁਸ਼ੀ ਹੈ, ਉਥੇ ਉਨ੍ਹਾਂ ਨੂੰ ਆਪਣੀ ਮਾਂ ਦੇ ਦਿਹਾਂਤ ਦਾ ਦੁੱਖ ਵੀ ਹੈ।

ਇਸ ਬਾਰੇ ਅੰਮ੍ਰਿਤ ਨੇ ਅੱਜ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਹ ਲਿਖਦੇ ਹਨ, ‘ਅੱਜ ਮੇਰਾ ਜਨਮਦਿਨ ਹੈ। ਖੁਸ਼ੀ ਬਹੁਤ ਹੈ, ਬਸ ਇਕੋ ਘਾਟ ਹੈ ਕਿ ਕਾਸ਼ ਜਨਮ ਦੇਣ ਵਾਲੀ ਮਾ ਵੀ ਅੱਜ ਮੇਰੇ ਨਾਲ ਕੇਕ ਕੱਟਦੀ।’

 
 
 
 
 
 
 
 
 
 
 
 
 
 
 
 

A post shared by Amrit Maan (@amritmaan106)

ਅੰਮ੍ਰਿਤ ਨੇ ਅੱਗੇ ਲਿਖਿਆ, ‘ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ, ਜਿੰਨੇ ਜੋਗਾ ਮੈਂ ਹੈਗਾ, ਉਸ ਤੋਂ ਕਿਤੇ ਵੱਧ। ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ।’

ਦੱਸ ਦੇਈਏ ਕਿ ਅੰਮ੍ਰਿਤ ਮਾਨ ਦਾ ਅਸਲ ਨਾਂ ਅੰਮ੍ਰਿਤਪਾਲ ਸਿੰਘ ਮਾਨ ਹੈ। ਅੰਮ੍ਰਿਤ ਮਾਨ ਨੇ ਸਾਲ 2015 ’ਚ ਰਿਲੀਜ਼ ਹੋਏ ਗੀਤ ‘ਦੇਸੀ ਦਾ ਡਰੱਮ’ ਨਾਲ ਸੰਗੀਤ ਜਗਤ ’ਚ ਸ਼ੋਹਰਤ ਖੱਟੀ। ਇਨ੍ਹੀਂ ਦਿਨੀਂ ਉਹ ਆਪਣੀ ਐਲਬਮ ‘ਆਲ ਬੰਬ’ ਨੂੰ ਲੈ ਕੇ ਕਾਫੀ ਚਰਚਾ ’ਚ ਹਨ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor Rahul Singh