ਐਮੀ ਵਿਰਕ ਨੇ ਖਰੀਦੀ ਇਕ ਹੋਰ ਥਾਰ, ਦੇਖੋ ਵੀਡੀਓ

Friday, Jan 14, 2022 - 10:01 AM (IST)

ਐਮੀ ਵਿਰਕ ਨੇ ਖਰੀਦੀ ਇਕ ਹੋਰ ਥਾਰ, ਦੇਖੋ ਵੀਡੀਓ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਹਾਲ ਹੀ ’ਚ ਬਾਲੀਵੁੱਡ ਫ਼ਿਲਮ ‘83’ ਰਿਲੀਜ਼ ਹੋਈ ਹੈ। ਇਸ ਫ਼ਿਲਮ ’ਚ ਉਸ ਦੇ ਅਭਿਨੈ ਦੀ ਕਾਫੀ ਤਾਰੀਫ਼ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਦੇ ਮੰਗੇਤਰ ਸਾਜ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਾਇਰਲ, ਪਤਨੀ ਤੋਂ ਹੈ ਇਕ ਧੀ, ਕੋਰਟ ਪੁੱਜਾ ਮਾਮਲਾ

ਉਥੇ ਐਮੀ ਵਿਰਕ ਨੇ ਫ਼ਿਲਮ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਇਕ ਹੋਰ ਖ਼ੁਸ਼ਖ਼ਬਰੀ ਦਿੱਤੀ ਹੈ। ਦਰਅਸਲ ਐਮੀ ਵਿਰਕੀ ਨੇ ਨਵੀਂ ਥਾਰ ਖਰੀਦੀ ਹੈ। ਦੱਸ ਦੇਈਏ ਕਿ ਇਹ ਐਮੀ ਵਿਰਕ ਦੀ ਦੂਜੀ ਥਾਰ ਹੈ।

ਜਦੋਂ ਥਾਰ ਲਾਂਚ ਹੋਈ ਸੀ, ਉਦੋਂ ਵੀ ਐਮੀ ਵਿਰਕ ਨੇ ਇਸ ਗੱਡੀ ਨੂੰ ਖਰੀਦਿਆ ਸੀ ਤੇ ਹੁਣ ਉਸ ਨੇ ਆਪਣੀ ਕਾਰ ਕਲੈਕਸ਼ਨ ’ਚ ਇਕ ਹੋਰ ਥਾਰ ਦਾ ਵਾਧਾ ਕੀਤਾ ਹੈ।

ਇਸ ਗੱਲ ਦੀ ਜਾਣਕਾਰੀ ਪਟਿਆਲਾ ਮੋਸ਼ਨ ਪਿਕਚਰਜ਼ ਦੇ ਮਾਲਕ ਅਮਨੀਤਸ਼ੇਰ ਕਾਕੂ ਨੇ ਦਿੱਤੀ ਹੈ। ਅਮਨੀਤ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

ਐਮੀ ਵਿਰਕ ਵੀਡੀਓ ’ਚ ਅਮਨੀਤ ਤੇ ਹੋਰਨਾਂ ਦੋਸਤਾਂ ਨਾਲ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਐਮੀ ਵਿਰਕ ਤੋਂ ਥਾਰਾਂ ਤੋਂ ਇਲਾਵਾ ਇਕ ਰੇਂਜ ਰੋਵਰ ਗੱਡੀ ਵੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News