ਹੁਣ ਐਮੀ ਵਿਰਕ ਦੀ ਸਾਊਥ ਅਦਾਕਾਰਾ ਨਿੱਕੀ ਗਲਰਾਨੀ ਨਾਲ ਬਣੀ ਜੋੜੀ, ਜਲਦ ਰਿਲੀਜ਼ ਹੋਵੇਗਾ ਨਵਾਂ ਪ੍ਰਾਜੈਕਟ

Monday, Oct 18, 2021 - 11:49 AM (IST)

ਹੁਣ ਐਮੀ ਵਿਰਕ ਦੀ ਸਾਊਥ ਅਦਾਕਾਰਾ ਨਿੱਕੀ ਗਲਰਾਨੀ ਨਾਲ ਬਣੀ ਜੋੜੀ, ਜਲਦ ਰਿਲੀਜ਼ ਹੋਵੇਗਾ ਨਵਾਂ ਪ੍ਰਾਜੈਕਟ

ਚੰਡੀਗੜ੍ਹ : ਦੋ ਦਿਨ ਪਹਿਲਾਂ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਪ੍ਰੇਮ ਕਹਾਣੀ 'ਤੇ ਆਧਾਰਿਤ ਆਪਣੇ ਨਵੇਂ ਗੀਤ 'ਪਿਆਰ ਦੀ ਕਹਾਣੀ' ਦਾ ਪੋਸਟਰ ਜਾਰੀ ਕੀਤਾ ਸੀ। ਹੁਣ ਐਮੀ ਵਿਰਕ ਨੇ ਇੱਕ ਹੋਰ ਪੋਸਟਰ ਜਾਰੀ ਕੀਤਾ ਹੈ, ਜਿਸ 'ਚ ਇਸ ਗੀਤ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਕੀਤਾ ਹੈ। ਕੁਝ ਮਹੀਨੇ ਪਹਿਲਾਂ ਐਮੀ ਵਿਰਕ ਦੀ ਇੱਕ ਤਸਵੀਰ ਦੱਖਣੀ ਭਾਰਤੀ ਫ਼ਿਲਮਾਂ ਦੀ ਇੱਕ ਹੀਰੋਇਨ ਨਿੱਕੀ ਗਲਰਾਨੀ ਨਾਲ ਰਿਲੀਜ਼ ਹੋਈ ਸੀ। ਉਨ੍ਹਾਂ ਦੇ ਪ੍ਰਸ਼ੰਸਕ ਆਪਣੇ ਮਨਪਸੰਦ ਅਦਾਕਾਰ ਨੂੰ ਵੇਖ ਕੇ ਡਾਢੇ ਉਤਸ਼ਾਹਿਤ ਹੋਏ ਸਨ।

PunjabKesari

'ਪਿਆਰ ਦੀ ਕਹਾਣੀ'ਦਾ ਗੀਤ ਖ਼ਾਸ ਕਰਕੇ ਐਮੀ ਵਿਰਕ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹੇਗਾ ਕਿਉਂਕਿ ਉਹ ਸਭ ਗਾਇਕ ਦੇ ਇੱਕ ਹੋਰ ਭਾਵਨਾਤਮਕ ਅਤੇ ਲਵ ਟਰੈਕ ਦੀ ਉਡੀਕ ਕਰ ਰਹੇ ਹਨ।

ਦੱਸਣਯੋਗ ਹੈ ਕਿ ਹੁਣ ਇਹ ਰੋਮਾਂਟਿਕ ਗੀਤ ਆਉਂਦੀ 19 ਅਕਤੂਬਰ ਨੂੰ 'ਸਾਰੇਗਾਮਾ ਓਰਿਜਨਲਜ਼' ਦੇ ਲੇਬਲ ਅਧੀਨ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਗੀਤ ਰਾਜ ਫ਼ਤਿਹਪੁਰੀਆ ਨੇ ਲਿਖਿਆ ਹੈ ਅਤੇ ਸੰਗੀਤ ਸੰਨੀ ਵਿਕ ਦਾ ਹੈ। ਇਸ ਗੀਤ ਦਾ ਨਿਰਦੇਸ਼ਨ ਵੀਡੀਓ ਨੂੰ ਨਵੀਜਤ ਬੁੱਟਰ ਨੇ ਦਿੱਤਾ ਹੈ। ਇਸ ਗੀਤ ਰਾਹੀਂ ਨਿੱਕੀ ਗਲਰਾਨੀ ਪਹਿਲੀ ਵਾਰ ਪੰਜਾਬੀ ਫ਼ਿਲਮ ਉਦਯੋਗ ਦੇ ਰੂਬਰੂ ਹੋਣਗੇ। ਇਸ ਲਈ ਵੀ ਦਰਸ਼ਕਾਂ ਤੇ ਪ੍ਰਸ਼ੰਸਕਾਂ ਨੂੰ ਇਸ ਲਵ ਟਰੈਕ ਦੀ ਡਾਢੀ ਉਡੀਕ ਹੈ।

ਨੋਟ - ਐਮੀ ਵਿਰਕ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News