ਅਮਿਤਾਭ ਬੱਚਨ ਨੂੰ ਮੁੜ ਆਈ ਰੇਖਾ ਦੀ ਯਾਦ, ਭਾਵੁਕ ਹੋ ਤਸਵੀਰਾਂ ਕੀਤੀਆਂ ਸ਼ੇਅਰ

Thursday, Jul 30, 2015 - 10:45 PM (IST)

ਅਮਿਤਾਭ ਬੱਚਨ ਨੂੰ ਮੁੜ ਆਈ ਰੇਖਾ ਦੀ ਯਾਦ, ਭਾਵੁਕ ਹੋ ਤਸਵੀਰਾਂ ਕੀਤੀਆਂ ਸ਼ੇਅਰ
ਮੁੰਬਈ- ਅਮਿਤਾਭ ਬੱਚਨ, ਜਯਾ ਬੱਚਨ ਤੇ ਰੇਖਾ ਸਟਾਰਰ 1981 ''ਚ ਆਈ ਪ੍ਰਸਿੱਧ ਫਿਲਮ ''ਸਿਲਸਿਲਾ'' ਦੇ 34 ਸਾਲ ਪੂਰੇ ਹੋ ਗਏ ਹਨ। ਅਮਿਤਾਭ ਨੇ ਕਿਹਾ ਕਿ ਫਿਲਮ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ। ਅਮਿਤਾਭ ਨੇ ਆਪਣੇ ਬਲਾਗ ''ਚ ਲਿਖਿਆ, ''ਫਿਲਮ ਸਿਲਸਿਲਾ ਦੇ 34 ਸਾਲ ਪੂਰੇ ਹੋ ਗਏ। ਉਨ੍ਹਾਂ ਯਾਦਾਂ ਨੂੰ ਸਾਂਝਾ ਕਰਨ ''ਚ ਕਾਫੀ ਮੁਸ਼ੱਕਤ ਕਰਨੀ ਪਵੇਗੀ ਪਰ ਕਦੇ ਨਾ ਕਦੇ ਇਹ ਤਾਂ ਹੋਵੇਗਾ ਹੀ। ਇਥੇ, ਉਥੇ, ਕਿਤੇ ਵੀ।''
ਯਸ਼ ਚੋਪੜਾ ਨਿਰਦੇਸ਼ਿਤ ਸਿਲਸਿਲਾ ਦੀ ਕਹਾਣੀ ਵਿਆਹੁਤਾ ਸਬੰਧਾਂ ''ਤੇ ਹੈ, ਜਿਸ ''ਚ ਅਭਿਨੈ ਦੇ ਭਰਾ ਦੀ ਹਾਦਸੇ ''ਚ ਮੌਤ ਹੋ ਜਾਣ ਕਾਰਨ ਪਰਿਵਾਰ ਦੇ ਦਬਾਅ ''ਚ ਆ ਕੇ ਉਸ ਨੂੰ ਭਰਾ ਦੀ ਮੰਗੇਤਰ ਨਾਲ ਵਿਆਹ ਕਰਵਾਉਣਾ ਪੈਂਦਾ ਹੈ, ਜਦਕਿ ਪਿਆਰ ਉਹ ਕਿਸੇ ਹੋਰ ਨਾਲ ਕਰਦਾ ਹੈ। ਇਕ ਦੌਰ ''ਚ ਵੱਡੇ ਪਰਦੇ ਦੀ ਸਭ ਤੋਂ ਪ੍ਰਸਿੱਧ ਰਹੀ ਅਮਿਤਾਭ ਤੇ ਰੇਖਾ ਦੀ ਜੋੜੀ ਦੀ ਇਕੱਠਿਆਂ ਆਖਰੀ ਫਿਲਮ ਸੀ। ਇਸ ਜੋੜੀ ਨੇ ਇਸ ਤੋਂ ਪਹਿਲਾਂ ਮਿਸਟਰ ਨਟਵਰਲਾਲ, ਦੋ ਅਨਜਾਨੇ ਤੇ ਮੁਕੱਦਰ ਕਾ ਸਿਕੰਦਰ ਵਰਗੀਆਂ ਫਿਲਮਾਂ ''ਚ ਕੰਮ ਕੀਤਾ ਸੀ।

Related News