ਸਰਜਰੀ ਤੋਂ ਬਾਅਦ ਅਮਿਤਾਭ ਬੱਚਨ ਨੇ ਕੀਤਾ ਕਮਬੈਕ, ਪ੍ਰਸ਼ੰਸਕ ਹੋਏ ਹੈਰਾਨ

Saturday, Mar 13, 2021 - 02:59 PM (IST)

ਸਰਜਰੀ ਤੋਂ ਬਾਅਦ ਅਮਿਤਾਭ ਬੱਚਨ ਨੇ ਕੀਤਾ ਕਮਬੈਕ, ਪ੍ਰਸ਼ੰਸਕ ਹੋਏ ਹੈਰਾਨ

ਮੁੰਬਈ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਹਾਲ ਹੀ ’ਚ ਅੱਖ ਦੀ ਸਰਜਰੀ ਹੋਈ ਸੀ। ਸਰਜਰੀ ਦੀ ਖ਼ਬਰ ਸੁਣ ਕੇ ਅਮਿਤਾਭ ਬੱਚਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਸਲਾਮਤੀ ਲਈ ਦੁਆ ਕਰ ਰਹੇ ਸਨ। ਹੁਣ ਸਰਜਰੀ ਤੋਂ ਬਾਅਦ ਮਹਾਨਾਇਕ ਠੀਕ ਹੋ ਕੇ ਆਪਣੇ ਕੰਮ ’ਤੇ ਵਾਪਸ ਆ ਗਏ ਹਨ। ਅਮਿਤਾਭ ਬੱਚਨ ਨੇ ਹਾਲ ਹੀ ’ਚ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਅਤੇ ਸਲੋਅ ’ਚ ਵੀਡੀਓ ਸਾਂਝੀ ਕੀਤੀ ਹੈ।

PunjabKesari
ਇਸ ਵੀਡੀਓ ’ਚ ਬਿਗ ਬੀ ਦਾ ਜੋਸ਼ ਦੇਖਦੇ ਲਾਈਕ ਹੈ। ਪ੍ਰਸ਼ੰਸਕ ਮੈਗਾਸਟਾਰ ਦੇ ਜੋਸ਼ ਨੂੰ ਦੇਖਦੇ ਹੋਏ ਹੈਰਾਨ ਹੋ ਗਏ ਹਨ। ਵੀਡੀਓ ਦੇਖ ਕੇ ਅਜਿਹਾ ਬਿਲਕੁੱਲ ਨਹੀਂ ਲੱਗਦਾ ਕਿ ਅਮਿਤਾਭ ਬੱਚਨ ਸਰਜਰੀ ਤੋਂ ਬਾਅਦ ਵਾਪਸ ਆਏ ਹਨ। ਉੱਧਰ ਤਸਵੀਰ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹ ਮਿਊਜ਼ਿਕ ਦੇ ਕੁਝ ਕੰਮ ’ਚ ਰੁੱਝੇ ਹਨ। 

PunjabKesari
ਤਸਵੀਰ ਸਾਂਝੀ ਕਰਦੇ ਹੋਏ ਬਿਗ ਬੀ ਨੇ ਲਿਖਿਆ ਕਿ ‘ਜੇਕਰ ਪਿਆਰ ਦਾ ਖਾਣਾ ਸੰਗੀਤ ਹੈ ਤਾਂ ਇਸ ਨੂੰ ਵੱਜਣ ਦੇਣਾ ਚਾਹੀਦਾ ਹੈ ਅਤੇ ਮੈਨੂੰ ਇਸ ਦਾ ਅਕਸੈਸ ਚਾਹੀਦਾ’। ਅਮਿਤਾਭ ਬੱਚਨ ਦੀ ਇਸ ਤਸਵੀਰ ’ਤੇ ਨਾਤਿਨ ਨਵਿਆ ਨਵੇਲੀ ਨੰਦਾ ਨੇ ਢੇਰ ਸਾਰਾ ਪਿਆਰ ਲੁਟਾਇਆ ਹੈ। ਨਵਿਆ ਨੇ ਨਾਨਾ ਦੀ ਤਸਵੀਰ ’ਤੇ ਦਿਲ ਦੀ ਇਮੋਜੀ ਸਾਂਝੀ ਕਰਦੇ ਹੋਏ ਲਵ ਯੂ ਲਿਖਿਆ ਹੈ।


ਅਮਿਤਾਬ ਬੱਚਨ ਦੀ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ ਪਾਈਪਲਾਈਨ ’ਚ ਕਈ ਫ਼ਿਲਮਾਂ ਹਨ। ਹਾਲ ਹੀ ’ਚ ਉਨ੍ਹਾਂ ਦੀ ਫ਼ਿਲਮ ‘ਚਿਹਰੇ’ ਦਾ ਟੀਜ਼ਰ ਰਿਲੀਜ਼ ਹੋਇਆ ਸੀ। ਇਸ ਤੋਂ ਇਲਾਵਾ ਉਹ ‘ਬ੍ਰਹਮਾਸਤਰ’, ‘ਚਿਹਰੇ’, ‘ਝੁੰਡ’, ‘ਮੇਡੇ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆਉਣਗੇ।


author

Aarti dhillon

Content Editor

Related News