‘ਕੇ. ਬੀ. ਸੀ.’ ਦਾ ਇਕ ਐਪੀਸੋਡ ਹੋਸਟ ਕਰਨ ਦੇ ਇੰਨੇ ਕਰੋੜ ਰੁਪਏ ਲੈਂਦੇ ਨੇ ਅਮਿਤਾਭ, ਸੁਣ ਤੁਸੀਂ ਵੀ ਹੋਵੋਗੇ ਹੈਰਾਨ

Saturday, Nov 21, 2020 - 02:26 PM (IST)

‘ਕੇ. ਬੀ. ਸੀ.’ ਦਾ ਇਕ ਐਪੀਸੋਡ ਹੋਸਟ ਕਰਨ ਦੇ ਇੰਨੇ ਕਰੋੜ ਰੁਪਏ ਲੈਂਦੇ ਨੇ ਅਮਿਤਾਭ, ਸੁਣ ਤੁਸੀਂ ਵੀ ਹੋਵੋਗੇ ਹੈਰਾਨ

ਮੁੰਬਈ (ਬਿਊਰੋ)– ‘ਕੌਣ ਬਣਗੇ ਕਰੋੜਪਤੀ’ ਇਕ ਅਜਿਹਾ ਚਰਚਿਤ ਟੀ. ਵੀ. ਰਿਐਲਿਟੀ ਸ਼ੋਅ ਹੈ, ਜਿਸ ਨੂੰ ਪਰਿਵਾਰ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਇਕੱਠੇ ਬੈਠ ਕੇ ਦੇਖਦੇ ਹਨ। ਸਾਲ 2000 ’ਚ 1 ਕਰੋੜ ਦੀ ਇਨਾਮੀ ਰਾਸ਼ੀ ਨਾਲ ਸ਼ੁਰੂ ਹੋਇਆ ‘ਕੌਣ ਬਣੇਗਾ ਕਰੋੜਪਤੀ’ ਅੱਜ 20 ਸਾਲ ਪੂਰੇ ਹੋਣ ਤਕ ਚੱਲ ਰਿਹਾ ਹੈ। ਹੁਣ ਸਭ ਤੋਂ ਵੱਡੀ ਇਨਾਮੀ ਰਾਸ਼ੀ 7 ਕਰੋੜ ਰੁਪਏ ਹੈ। ਸ਼ੋਅ ਨੂੰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਹੋਸਟ ਕਰਦੇ ਹਨ। ਅਮਿਤਾਭ ਤੋਂ ਬਿਨਾਂ ‘ਕੌਣ ਬਣੇਗਾ ਕਰੋੜਪਤੀ’ ਵੀ ਅਧੂਰਾ ਲੱਗਦਾ ਹੈ। ਸ਼ੋਅ ਦਾ ਇਸ ਸਮੇਂ 12ਵਾਂ ਸੀਜ਼ਨ ਚੱਲ ਰਿਹਾ ਹੈ। ਸਿਰਫ ਤੀਜਾ ਸੀਜ਼ਨ ਸ਼ਾਹਰੁਖ ਖਾਨ ਵਲੋਂ ਹੋਸਟ ਕੀਤਾ ਗਿਆ ਸੀ, ਇਸ ਤੋਂ ਇਲਾਵਾ ਹੁਣ ਤਕ ਹਰ ਸੀਜ਼ਨ ਅਮਿਤਾਭ ਬੱਚਨ ਵਲੋਂ ਹੋਸਟ ਕੀਤਾ ਜਾਂਦਾ ਰਿਹਾ ਹੈ।

ਅਮਿਤਾਭ ਬੱਚਨ ਸ਼ੋਅ ਨੂੰ ਹੋਸਟ ਕਰਨ ਦੀ ਮੋਟੀ ਫੀਸ ਲੈਂਦੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਸੀਜ਼ਨ ਦੌਰਾਨ ਅਮਿਤਾਭ ਬੱਚਨ ਇਕ ਐਪੀਸੋਡ ਦੇ 3 ਤੋਂ 5 ਕਰੋੜ ਰੁਪਏ ਲੈ ਰਹੇ ਹਨ। ਉਥੇ ਪਿਛਲੇ ਸਾਲ ਖਬਰਾਂ ਸਨ ਕਿ ਅਮਿਤਾਭ ਨੇ ਇਕ ਐਪੀਸੋਡ ਲਈ 2 ਕਰੋੜ ਰੁਪਏ ਦੀ ਫੀਸ ਲਈ ਸੀ। ਜ਼ਾਹਿਰ ਤੌਰ ’ਤੇ ਇਸ ਸੀਜ਼ਨ ’ਚ ਉਨ੍ਹਾਂ ਨੇ ਫੀਸ ਵਧਾ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਪੂਰੇ ਸੀਜ਼ਨ ਨੂੰ ਹੋਸਟ ਕਰਨ ਦੇ ਅਮਿਤਾਭ ਬੱਚਨ 250 ਕਰੋੜ ਰੁਪਏ ਲੈ ਸਕਦੇ ਹਨ।

ਦੱਸਣਯੋਗ ਹੈ ਕਿ ‘ਕੇ. ਬੀ. ਸੀ.’ ਦਾ ਸਫਰ ਸਾਲ 2000 ’ਚ ਸ਼ੁਰੂ ਹੋਇਆ ਸੀ। ਪਹਿਲੇ ਸੀਜ਼ਨ ’ਚ ਜਿੱਤ ਦੀ ਸਭ ਤੋਂ ਵੱਡੀ ਰਕਮ 1 ਕਰੋੜ ਰੁਪਏ ਰੱਖੀ ਗਈ ਸੀ। ਇਸ ਰਕਮ ਨੂੰ ਜਿੱਤਣ ਲਈ ਮੁਕਾਬਲੇਬਾਜ਼ ਨੂੰ 14 ਸਵਾਲਾਂ ਦੇ ਜਵਾਬ ਦੇਣੇ ਪੈਂਦੇ ਸਨ। 19 ਅਕਤੂਬਰ, 2000 ਨੂੰ ‘ਕੇ. ਬੀ. ਸੀ.’ ਨੂੰ ਆਪਣਾ ਪਹਿਲਾ ਕਰੋੜਪਤੀ ਹਰਸ਼ਵਰਧਨ ਨਵਾਥੇ ਦੇ ਰੂਪ ’ਚ ਮਿਲਿਆ। ਉਸ ਨੇ ਇਕ ਕਰੋੜ ਰੁਪਏ ਦੀ ਰਾਸ਼ੀ ਜਿੱਤੀ ਸੀ। ਇਸ ਤੋਂ ਬਾਅਦ ਵਿਜੇ ਰਾਹੁਲ, ਅਰੁਨਧਤੀ ਤੇ ਰਵੀ ਸੈਣੀ ਨੇ 1-1 ਕਰੋੜ ਰੁਪਏ ਦਾ ਇਨਾਮ ਆਪਣੇ ਨਾਂ ਕੀਤਾ ਸੀ।

ਇਸ ਤੋਂ ਬਾਅਦ ਸਾਲ 2011 ’ਚ ‘ਕੇ. ਬੀ. ਸੀ.’ ਨੇ ਸਭ ਤੋਂ ਵੱਡੀ ਇਨਾਮੀ ਰਾਸ਼ੀ 5 ਕਰੋੜ ਰੁਪਏ ਕਰ ਦਿੱਤੀ ਸੀ। 2011 ’ਚ ਬਿਹਾਰ ਦੇ ਮੋਤੀਹਾਰੀ ਜ਼ਿਲੇ ਦੇ ਸੁਸ਼ੀਲ ਕੁਮਾਰ ਨੇ ਇਹ ਰਕਮ ਆਪਣੇ ਨਾਂ ਕੀਤੀ। ਉਸ ਤੋਂ ਬਾਅਦ ਸਨਮੀਤ ਕੌਰ ਨੇ ਇਹ ਰਕਮ ਜਿੱਤੀ। ਜਾਣਕਾਰੀ ਮੁਤਾਬਕ ਇਸ ਸਾਲ ਹੁਣ ਤਕ ਨਾਜ਼ੀਆ ਨਸੀਮ ਤੇ ਮੋਹਿਤ ਸ਼ਰਮਾ ਨੇ 1 ਕਰੋੜ ਦੀ ਧਨਰਾਸ਼ੀ ਜਿੱਤੀ ਹੈ। ਇਸ ਸਾਲ ਸਭ ਤੋਂ ਵੱਧ ਇਨਾਮੀ ਰਾਸ਼ੀ 7 ਕਰੋੜ ਰੁਪਏ ਹੈ।


author

Rahul Singh

Content Editor

Related News