ਅੱਜ ਹੋਵੇਗਾ ‘ਕੌਨ ਬਨੇਗਾ ਕਰੋੜਪਤੀ 12’ ਦਾ ਗ੍ਰੈਂਡ ਫਿਨਾਲੇ, ਇਹ ਹੋਣਗੇ ਖ਼ਾਸ ਮਹਿਮਾਨ

01/22/2021 2:34:35 PM

ਨਵੀਂ ਦਿੱਲੀ : ‘ਕੌਨ ਬਨੇਗਾ ਕਰੋੜਪਤੀ 12’ ਦਾ ਗ੍ਰੈਂਡ ਫਿਨਾਲੇ ਅੱਜ ਸੋਨੀ ਟੀ. ਵੀ. 'ਤੇ ਪ੍ਰਸਾਰਿਤ ਹੋਵੇਗਾ। ਇਸ ਗੇਮਿੰਗ ਰਿਐਲਿਟੀ ਸ਼ੋਅ ਦਾ ਪ੍ਰੀਮੀਅਰ 28 ਸਤੰਬਰ ਨੂੰ ਹੋਇਆ ਸੀ। ਸੁਪਰਸਟਾਰ ਅਮਿਤਾਭ ਬੱਚਨ ਨੇ 11ਵੀਂ ਵਾਰ ਇਸ ਸ਼ੋਅ ਨੂੰ ਹੋਸਟ ਕੀਤਾ ਹੈ। 'ਕੇਬੀਸੀ 12' ਲਗਪਗ ਚਾਰ ਮਹੀਨੇ ਤਕ ਚਲਿਆ। ਸ਼ੁੱਕਵਾਰ 22 ਜਨਵਰੀ ਨੂੰ ਇਸ ਦਾ ਆਖਰੀ ਐਪੀਸੋਡ ਦਿੱਤਾ ਜਾਵੇਗਾ। ਦਰਸ਼ਕ ਫਾਈਨਲ ਐਪੀਸੋਡ ਨੂੰ ਸੋਨੀ ਐਂਟਰਟੇਨਮੈਂਟ ਟੈਲੀਵੀਜ਼ਨ 'ਤੇ ਰਾਤ 9 ਵਜੇ ਤੋਂ ਦੇਖ ਸਕਦੇ ਹਨ।

ਕੇਬੀਸੀ 12 ਗ੍ਰੈਂਡ ਫਿਨਾਲੇ 'ਚ ਕੌਣ ਆਵੇਗਾ ਨਜ਼ਰ?
'ਕੌਣ ਬਣੇਗਾ ਕਰੋੜਪਤੀ' ਦੇ ਗ੍ਰੈਂਡ ਫਿਨਾਲੇ 'ਚ ਕਾਰਗਿੱਲ ਯੁੱਧ ਦੇ ਨਾਇਕ ਪਰਮਵੀਰ ਚਰਕ ਪੁਰਸਕਾਰ ਪ੍ਰਾਪਤ ਸੂਬੇਦਾਰ ਮੇਜਰ ਯੋਗੇਂਦਰ ਸਿੰਘ ਯਾਦਵ ਤੇ ਸੂਬੇਦਾਰ ਸੰਜੈ ਸਿੰਘ ਨਜ਼ਰ ਆਉਣਗੇ। ਦੱਸ ਦਈਏ ਕਿ 'ਕੇਬੀਸੀ 12' ਦਾ ਪਹਿਲਾ ਐਪੀਸੋਡ ਕੋਰੋਨਾ ਯੋਧਿਆ ਨੂੰ ਸਮਰਪਿਤ ਸੀ। ਆਖਰੀ ਐਪੀਸੋਡ ਕਾਰਗਿੱਲ ਯੁੱਧ ਵੀਰਾਂ ਨੂੰ ਸਮਰਪਿਤ ਹੋਵੇਗਾ।

PunjabKesari

ਕਿਵੇਂ ਦੇਖ ਸਕੋਗੇ ਫਾਈਨਲ ਐਪੀਸੋਡ?
'ਕੇਬੀਸੀ 12' ਦਾ ਫਾਈਨਲ ਐਪੀਸੋਡ ਸੋਨੀ ਟੀ. ਵੀ. 'ਤੇ ਸੋਨੀਲਿਵ ਐਪ 'ਤੇ ਲਾਈਵ ਸਟ੍ਰੀਮਿੰਗ ਦੇਖਿਆ ਜਾ ਸਕਦਾ ਹੈ। ਦਰਸ਼ਕ ਸੋਨੀਲਿਵ ਐਪ ਗੂਗਲ ਪਲੇਅ ਸਟੋਰ ਤੇ ਐਪਲ ਸਟੋਰ ਤੋਂ ਡਾਊਨਲੋਡ ਕਕਰ ਸਕਦੇ ਹਨ। sonylive.com 'ਤੇ ਲਾਗਇਨ ਕਰਕੇ ਲਾਈਵ ਚੈਨਲ ਦੇਖ ਸਕਦੇ ਹਨ। ਹਾਲਾਂਕਿ ਇਸ ਸੇਵਾ ਦਾ ਲਾਭ ਚੁੱਕਣ ਲਈ ਪ੍ਰੀਮੀਅਮ ਸਰਵਿਸ ਦੀ ਮੈਂਬਸ਼ਿਪ ਲੈਣੀ ਜ਼ਰੂਰੀ ਹੈ।

PunjabKesari

ਕੇਬੀਸੀ 12 'ਚ ਚਾਰ ਮਹਿਲਾਵਾਂ ਬਣਾਈਆਂ ਕਰੋੜਪਤੀ
'ਕੇਬੀਸੀ 12' 'ਚ ਚਾਰ ਮਹਿਲਾਵਾਂ ਕਰੋੜਪਤੀ ਬਣੀਆਂ। ਇਸ ਸੀਜ਼ਨ ਦੀ ਪਹਿਲੀ ਕਰੋੜਪਤੀ ਨਾਜਿਆ ਨਸੀਮ ਸੀ, ਜੋ ਦਿੱਲੀ ਦੇ ਰਾਇਲਐੱਨਫੀਲਡ 'ਚ ਕਮਿਊਨੀਕੇਸ਼ਨ ਮੈਨੇਜਰ ਹੈ। ਦੂਸਰੀ ਕਰੋੜਪਤੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੀ ਮੋਹਿਤਾ ਸ਼ਰਮਾ ਰਹੀ। ਮੋਹਿਹਤਾ ਮੌਜੂਦਾ ਸਮੇਂ 'ਚ ਜੰਮੂ-ਕਸ਼ਮੀਰ 'ਚ ਸਹਾਇਕ ਪੁਲਿਸ ਸੁਪਰਡੈਂਟ ਦੇ ਰੂਪ 'ਚ ਸਾਂਬਾ 'ਚ ਤਾਇਨਾਤ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਸਾਨੂੰ ਜ਼ਰੂਰ ਦੱਸੋ।


sunita

Content Editor

Related News