ਅਮਿਤਾਭ ਬੱਚਨ ਨੇ ਫੁੱਟਬਾਲ ਸਟਾਰ ਮੈਸੀ ਤੇ ਰੋਨਾਲਡੋ ਨਾਲ ਕੀਤੀ ਮੁਲਾਕਾਤ

Friday, Jan 20, 2023 - 11:20 AM (IST)

ਅਮਿਤਾਭ ਬੱਚਨ ਨੇ ਫੁੱਟਬਾਲ ਸਟਾਰ ਮੈਸੀ ਤੇ ਰੋਨਾਲਡੋ ਨਾਲ ਕੀਤੀ ਮੁਲਾਕਾਤ

ਮੁੰਬਈ (ਬਿਊਰੋ) : ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਸਾਊਦੀ ਅਰਬ ਦੇ ਦੌਰੇ 'ਤੇ ਹਨ। ਇੱਥੇ ਅਮਿਤਾਭ ਬੱਚਨ ਨੇ ਰਿਆਦ ਐਸਟੀ ਇਲੈਵਨ ਅਤੇ ਪੈਰਿਸ ਸੇਂਟ ਜਰਮਨ (ਪੀ. ਐਸ. ਜੀ) (ਪੀ. ਐਸ. ਜੀ ਬਨਾਮ ਰਿਆਦ ਇਲੈਵਨ) ਵਿਚਕਾਰ ਖੇਡੇ ਗਏ ਫੁੱਟਬਾਲ ਮੈਚ 'ਚ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਅਮਿਤਾਭ ਬੱਚਨ ਨੇ ਫੁੱਟਬਾਲ ਦੇ ਦੋ ਦਿੱਗਜਾਂ ਕ੍ਰਿਸਟੀਆਨੋ ਰੋਨਾਲਡੋ ਅਤੇ ਮੇਸੀ ਨਾਲ ਖ਼ਾਸ ਮੁਲਾਕਾਤ ਕੀਤੀ। ਇਸ ਤੋਂ ਬਾਅਦ ਬਿੱਗ ਬੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।

ਅਮਿਤਾਭ ਦੀ ਮੈਸੀ ਤੇ ਰੋਨਾਲਡੋ ਨਾਲ ਮੁਲਾਕਾਤ
ਅਮਿਤਾਭ ਬੱਚਨ ਨੇ ਅੱਜ ਯਾਨੀਕਿ ਸ਼ੁੱਕਰਵਾਰ ਸਵੇਰੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਅਮਿਤਾਭ ਬੱਚਨ ਸਾਊਦੀ ਦੇ ਕਿੰਗ ਫਾਹਦ ਇੰਟਰਨੈਸ਼ਨਲ ਸਟੇਡੀਅਮ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਅਮਿਤਾਭ ਰਿਆਦ ST-11 ਅਤੇ PSG ਫੁੱਟਬਾਲ ਟੀਮ ਦੇ ਖਿਡਾਰੀਆਂ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਬਿੱਗ ਬੀ ਨੇ ਫੁੱਟਬਾਲ ਦੇ ਦੋ ਵੱਡੇ ਸੁਪਰਸਟਾਰ ਲਿਓਨੇਲ ਮੇਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਨਾਲ ਵੀ ਖ਼ਾਸ ਗੱਲਬਾਤ ਕੀਤੀ।

PunjabKesari

ਅਮਿਤਾਭ ਨੇ ਸੋਸ਼ਲ ਮੀਡੀਆ 'ਤੇ ਲਿਖੀ ਇਹ ਗੱਲ
ਅਮਿਤਾਭ ਬੱਚਨ ਨੇ ਇਸ ਵੀਡੀਓ ਦੇ ਕੈਪਸ਼ਨ 'ਤੇ ਲਿਖਿਆ ਹੈ ਕਿ- ਰਿਆਦ 'ਚ ਇੱਕ ਸ਼ਾਮ, ਕਿਆ ਸ਼ਾਮ ਹੈ। ਕ੍ਰਿਸਟੀਆਨੋ ਰੋਨਾਲਡੋ, ਲਿਓਨੇਲ ਮੇਸੀ, ਐਮਬਾਪੇ ਅਤੇ ਨੇਮਾਰ ਵਰਗੇ ਖਿਡਾਰੀ ਇਕੱਠੇ ਖੇਡ ਰਹੇ ਹਨ। ਪੀ. ਐਸ. ਜੀ. ਅਤੇ ਰਿਆਦ ਇਲੈਵਨ ਦਾ ਮਹਿਮਾਨ ਵਜੋਂ ਇਸ ਮੈਚ ਦਾ ਉਦਘਾਟਨ ਕਰਨਾ ਕਾਫ਼ੀ ਜ਼ਬਰਦਸਤ ਸੀ।

PunjabKesari

ਸ਼ੋਸ਼ਲ ਮੀਡੀਆ 'ਤੇ ਛਾਈ ਵੀਡੀਓ
ਸੁਪਰਸਟਾਰ ਅਮਿਤਾਭ ਬੱਚਨ ਨੂੰ ਫੁੱਟਬਾਲ ਦੇ ਦਿੱਗਜ ਕ੍ਰਿਸਟੀਆਨੋ ਰੋਨਾਲਡੋ ਅਤੇ ਲਿਓਨਲ ਮੇਸੀ ਨਾਲ ਮਿਲਣ ਦਾ ਹਰ ਕੋਈ ਬਹੁਤ ਸ਼ੌਕੀਨ ਹੈ। ਰਿਆਦ ਐਸਟੀ ਇਲੈਵਨ ਅਤੇ ਪੀ. ਐਸ. ਜੀ (ਪੀਐਸਜੀ ਬਨਾਮ ਰਿਆਦ ਇਲੈਵਨ) ਵਿਚਾਲੇ ਖੇਡੇ ਗਏ ਪ੍ਰਦਰਸ਼ਨੀ ਮੈਚ ਦੇ ਨਤੀਜੇ ਦੀ ਗੱਲ ਕਰੀਏ ਤਾਂ ਲਿਓਨਲ ਮੈਸੀ ਦੀ ਟੀਮ ਨੇ ਰੋਨਾਲਡੋ ਦੀ ਟੀਮ ਨੂੰ 5-4 ਦੇ ਫਰਕ ਨਾਲ ਹਰਾਇਆ ਹੈ।

PunjabKesari

PunjabKesari

PunjabKesari


ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News