ਬਿਕਨੀ ਪਹਿਨ ਅਮੀਸ਼ਾ ਪਟੇਲ ਨੇ ਸਵਿਮਿੰਗ ਪੂਲ ’ਚ ਬਿਖੇਰੇ ਹੁਸਨ ਦੇ ਜਲਵੇ, ਇੰਟਰਨੈੱਟ ਦਾ ਵਧਾਇਆ ਪਾਰਾ

Monday, Mar 07, 2022 - 01:32 PM (IST)

ਬਿਕਨੀ ਪਹਿਨ ਅਮੀਸ਼ਾ ਪਟੇਲ ਨੇ ਸਵਿਮਿੰਗ ਪੂਲ ’ਚ ਬਿਖੇਰੇ ਹੁਸਨ ਦੇ ਜਲਵੇ, ਇੰਟਰਨੈੱਟ ਦਾ ਵਧਾਇਆ ਪਾਰਾ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਮੀਸ਼ਾ ਪਟੇਲ ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਫ਼ਿਲਮ ਇੰਡਸਟਰੀ ਤੋਂ ਦੂਰ ਹੈ ਪਰ ਇਸ ਦੇ ਬਾਵਜੂਦ ਉਹ ਅਕਸਰ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ।

ਇਸ ਦਾ ਕਾਰਨ ਹੈ ਸਿਰਫ ਤੇ ਸਿਰਫ ਅਮੀਸ਼ਾ ਪਟੇਲ ਦੀ ਬੋਲਡਨੈੱਸ। ਇਨ੍ਹੀਂ ਦਿਨੀਂ ਉਹ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਨਿੱਜੀ ਜ਼ਿੰਦਗੀ ਕਾਰਨ ਚਰਚਾ ’ਚ ਹੈ।

ਇਹ ਖ਼ਬਰ ਵੀ ਪੜ੍ਹੋ : 4 ਸਾਲ ਪਰਾਣੇ ਕੇਸ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ

ਅਮੀਸ਼ਾ ਨੇ ਆਪਣੇ ਅਭਿਨੈ ਨਾਲ ਤਾਂ ਕਰੋੜਾਂ ਦਰਸ਼ਕਾਂ ਦੇ ਦਿਲ ਜਿੱਤੇ ਹਨ ਪਰ ਅੱਜਕਲ ਉਹ ਆਪਣੀ ਬੋਲਡਨੈੱਸ ਕਾਰਨ ਸੁਰਖ਼ੀਆਂ ’ਚ ਹੈ। ਲਗਭਗ ਹਰ ਦਿਨ ਅਮੀਸ਼ਾ ਦੀਆਂ ਹੌਟ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਹੁਣ ਮੁੜ ਉਸ ਨੇ ਆਪਣੀ ਬੋਲਡਨੈੱਸ ਨਾਲ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਅਸਲ ’ਚ ਅਮੀਸ਼ਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਸ ਦੀ ਪੋਸਟ ’ਚ ਖ਼ਾਸ ਤੌਰ ’ਤੇ ਉਸ ਦੇ ਛੁੱਟੀਆਂ ਮਨਾਉਣ ਦੀ ਝਲਕ ਦੇਖਣ ਨੂੰ ਮਿਲਦੀ ਹੈ, ਜਿਥੇ ਉਹ ਬੋਲਡ ਅੰਦਾਜ਼ ’ਚ ਦਿਖਦੀ ਹੈ।

ਅਮੀਸ਼ਾ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਵੀਡੀਓ ’ਚ ਅਮੀਸ਼ਾ ਫਲੋਰਲ ਪ੍ਰਿੰਟ ਬਿਕਨੀ ਪਹਿਨੀ ਸਵਿਮਿੰਗ ਪੂਲ ’ਚ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆ ਰਹੀ ਹੈ। ਉਸ ਦੇ ਇਸ ਅੰਦਾਜ਼ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News