ਚੈੱਕ ਬਾਊਂਸ ਮਾਮਲਾ : ਅਮੀਸ਼ਾ ਪਟੇਲ ਨੇ ਕੀਤਾ ਅਦਾਲਤ ’ਚ ਆਤਮ ਸਮਰਪਣ, ਮਿਲੀ ਜ਼ਮਾਨਤ

Sunday, Jun 18, 2023 - 05:29 PM (IST)

ਚੈੱਕ ਬਾਊਂਸ ਮਾਮਲਾ : ਅਮੀਸ਼ਾ ਪਟੇਲ ਨੇ ਕੀਤਾ ਅਦਾਲਤ ’ਚ ਆਤਮ ਸਮਰਪਣ, ਮਿਲੀ ਜ਼ਮਾਨਤ

ਰਾਂਚੀ (ਭਾਸ਼ਾ)– ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਨੇ ਚੈੱਕ ਬਾਊਂਸ ਮਾਮਲੇ ’ਚ ਸ਼ਨੀਵਾਰ ਨੂੰ ਇਥੇ ਰਾਂਚੀ ਦੀ ਸਿਵਲ ਅਦਾਲਤ ’ਚ ਆਤਮ ਸਮਰਪਣ ਕੀਤਾ। ਸੀਨੀਅਰ ਡਵੀਜ਼ਨ ਜੱਜ ਡੀ. ਐੱਨ. ਸ਼ੁਕਲਾ ਨੇ ਅਦਾਕਾਰਾ ਨੂੰ ਜ਼ਮਾਨਤ ਦੇ ਦਿੱਤੀ ਤੇ ਉਨ੍ਹਾਂ ਨੂੰ 21 ਜੂਨ ਨੂੰ ਨਿੱਜੀ ਤੌਰ ’ਤੇ ਅਦਾਲਤ ’ਚ ਪੇਸ਼ ਹੋਣ ਲਈ ਕਿਹਾ।

ਇਹ ਮਾਮਲਾ 2018 ਦਾ ਹੈ, ਜਦੋਂ ਝਾਰਖੰਡ ਦੇ ਫ਼ਿਲਮ ਨਿਰਮਾਤਾ ਅਜੇ ਕੁਮਾਰ ਸਿੰਘ ਨੇ ਅਦਾਕਾਰਾ ਖ਼ਿਲਾਫ਼ ਧੋਖਾਦੇਹੀ ਤੇ ਚੈੱਕ ਬਾਊਂਸ ਦਾ ਮਾਮਲਾ ਦਰਜ ਕਰਵਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਦ੍ਰੀਸ਼ਾ ਆਚਾਰੀਆ ਨਾਲ ਵਿਆਹ ਦੇ ਬੰਧਨ ’ਚ ਬੱਝੇ ਸੰਨੀ ਦਿਓਲ ਦੇ ਪੁੱਤਰ ਕਰਨ ਦਿਓਲ, ਦੇਖੋ ਤਸਵੀਰਾਂ

ਸ਼ਿਕਾਇਤਕਰਤਾ ਦੇ ਵਕੀਲ ਵਿਜੇ ਲਕਸ਼ਮੀ ਸ਼੍ਰੀਵਾਸਤਵ ਨੇ ਕਿਹਾ, “ਇਸ ਤੋਂ ਪਹਿਲਾਂ ਅਦਾਲਤ ਨੇ ਕਈ ਵਾਰ ਸੰਮਨ ਜਾਰੀ ਕੀਤੇ ਸਨ ਪਰ ਉਹ ਪੇਸ਼ ਨਹੀਂ ਹੋਈ। ਬਾਅਦ ’ਚ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤਾ।’’

ਸ਼ਿਕਾਇਤ ਦੇ ਅਨੁਸਾਰ ਸਿੰਘ ਨੇ ‘ਦੇਸੀ ਮੈਜਿਕ’ ਫ਼ਿਲਮ ਦੇ ਨਿਰਮਾਣ ਲਈ ਅਦਾਕਾਰਾ ਦੇ ਬੈਂਕ ਖਾਤੇ ’ਚ 2.5 ਕਰੋੜ ਰੁਪਏ ਜਮ੍ਹਾ ਕਰਵਾਏ ਸਨ। ਹਾਲਾਂਕਿ ਅਮੀਸ਼ਾ ਨੇ ਫ਼ਿਲਮ ’ਚ ਕੰਮ ਨਹੀਂ ਕੀਤਾ ਤੇ 2.5 ਕਰੋੜ ਰੁਪਏ ਦਾ ਚੈੱਕ ਭੇਜ ਦਿੱਤਾ ਪਰ ਇਹ ਬਾਊਂਸ ਹੋ ਗਿਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News