ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ’ਚ ਨਹੀਂ ਦਿਖਣਗੇ ਅੱਲੂ ਅਰਜੁਨ, ਸਾਹਮਣੇ ਆਈ ਵੱਡੀ ਵਜ੍ਹਾ

Thursday, Mar 02, 2023 - 02:24 PM (IST)

ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ’ਚ ਨਹੀਂ ਦਿਖਣਗੇ ਅੱਲੂ ਅਰਜੁਨ, ਸਾਹਮਣੇ ਆਈ ਵੱਡੀ ਵਜ੍ਹਾ

ਮੁੰਬਈ (ਬਿਊਰੋ)– ਏਟਲੀ ਦੇ ਨਿਰਦੇਸ਼ਨ ’ਚ ਬਣ ਰਹੀ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹੈ। ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦਾ ਕ੍ਰੇਜ਼ ਉਦੋਂ ਹੋਰ ਵੱਧ ਗਿਆ, ਜਦੋਂ ਫ਼ਿਲਮ ’ਚ ‘ਪੁਸ਼ਪਾ’ ਫੇਮ ਅੱਲੂ ਅਰਜੁਨ ਦੇ ਨਜ਼ਰ ਆਉਣ ਦੀ ਚਰਚਾ ਛਿੜੀ ਪਰ ਹੁਣ ਸੁਣਨ ’ਚ ਆ ਰਿਹਾ ਹੈ ਕਿ ਸਾਊਥ ਸੁਪਰਸਟਾਰ ਨੇ ਏਟਲੀ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਅੱਲੂ ਅਰਜੁਨ ਨੂੰ ਫ਼ਿਲਮ ’ਚ ਸਪੈਸ਼ਲ ਕੈਮਿਓ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਸ ਆਫਰ ਨੂੰ ਠੁਕਰਾ ਕੇ ਕਈਆਂ ਦੇ ਦਿਲ ਤੋੜ ਦਿੱਤੇ ਹਨ।

ਖ਼ਬਰਾਂ ਮੁਤਾਬਕ ਅੱਲੂ ਅਰਜੁਨ ਨੇ ‘ਜਵਾਨ’ ਦੇ ਆਫਰ ਨੂੰ ਕਈ ਕਾਰਨਾਂ ਕਰਕੇ ਠੁਕਰਾ ਦਿੱਤਾ ਹੈ, ਜਿਨ੍ਹਾਂ ’ਚੋਂ ਇਕ ‘ਪੁਸ਼ਪਾ 2’ ਹੈ। ਪਿੰਕਵਿਲਾ ਦੀ ਰਿਪੋਰਟ ਮੁਤਾਬਕ ਅਦਾਕਾਰ ਇਨ੍ਹੀਂ ਦਿਨੀਂ ‘ਪੁਸ਼ਪਾ 2’ ਲਈ ਸਖ਼ਤ ਟ੍ਰੇਨਿੰਗ ਲੈ ਰਹੇ ਹਨ, ਜਿਸ ਕਾਰਨ ਉਨ੍ਹਾਂ ਕੋਲ ਕਿਸੇ ਹੋਰ ਪ੍ਰਾਜੈਕਟ ਲਈ ਸਮਾਂ ਨਹੀਂ ਹੈ। ਇਸ ਤੋਂ ਇਲਾਵਾ ‘ਪੁਸ਼ਪਾ 2’ ਦੀ ਸ਼ੂਟਿੰਗ ਵਿਜ਼ਾਗ ਤੇ ਹੈਦਰਾਬਾਦ ’ਚ ਤੇਜ਼ੀ ਨਾਲ ਚੱਲ ਰਹੀ ਹੈ, ਜਦਕਿ ਅੱਲੂ ਨੇ ਸ਼ਾਹਰੁਖ ਖ਼ਾਨ ਦੀ ‘ਜਵਾਨ’ ਬਾਰੇ ਸੋਚਣ ਲਈ ਆਪਣਾ ਸਮਾਂ ਕੱਢਿਆ, ਜਿਸ ’ਚ ਉਸ ਨੂੰ ‘ਜਵਾਨ’ ਲਈ ਇਕ ਛੋਟੀ ਜਿਹੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ‘ਪੁਸ਼ਪਾ 2’ ਨਾਲ ਉਸ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ’ਤੇ FIR ਦਰਜ, ਜਾਣੋ ਕੀ ਹੈ ਮਾਮਲਾ

ਇਨ੍ਹੀਂ ਦਿਨੀਂ ਅੱਲੂ ਅਰਜੁਨ ‘ਪੁਸ਼ਪਾ 2’ ਤੋਂ ਇਲਾਵਾ ਕਿਸੇ ਹੋਰ ਪ੍ਰਾਜੈਕਟ ਲਈ ਕੰਮ ਨਹੀਂ ਕਰਨਾ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ’ਚ ਰਸ਼ਮਿਕਾ ਮੰਦਾਨਾ ਤੇ ਫਹਾਦ ਫਾਸਿਲ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ‘ਪੁਸ਼ਪਾ 2’ ’ਚ ਸਾਈ ਪੱਲਵੀ ਦੀ ਐਂਟਰੀ ਦੀ ਖ਼ਬਰ ਸੀ, ਹਾਲਾਂਕਿ ਮੇਕਰਸ ਵਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖ਼ਾਨ ਦੀ ‘ਪਠਾਨ’ ਬਲਾਕਬਸਟਰ ਹਿੱਟ ਸਾਬਿਤ ਹੋਈ ਸੀ, ਜਦਕਿ ਹੁਣ ਉਸ ਦੀ ਅਗਲੀ ਵੱਡੀ ਰਿਲੀਜ਼ ‘ਜਵਾਨ’ ਹੈ। ਇਸ ਫ਼ਿਲਮ ‘ਚ ਕਿੰਗ ਖ਼ਾਨ ਦਾ ਡਬਲ ਰੋਲ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਇਸ ਫ਼ਿਲਮ ’ਚ ਨਯਨਤਾਰਾ ਤੇ ਵਿਜੇ ਸੇਤੂਪਤੀ ਵੀ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਦੇਸ਼ ਦੇ ਕਈ ਹਿੱਸਿਆਂ ਜਿਵੇਂ ਪੁਣੇ, ਮੁੰਬਈ, ਹੈਦਰਾਬਾਦ ਤੇ ਚੇਨਈ ’ਚ ਚੱਲ ਰਹੀ ਹੈ। ‘ਜਵਾਨ’ 2 ਜੂਨ, 2023 ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News