ਅੱਲੂ ਅਰਜੁਨ ਦੇ ਇੰਸਟਾਗ੍ਰਾਮ ''ਤੇ ਪੂਰੇ ਹੋਏ 18 ਮਿਲੀਅਨ ਫੋਲੋਅਰਜ਼, ਖ਼ਾਸ ਅੰਦਾਜ਼ ''ਚ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ

Saturday, Apr 16, 2022 - 01:37 PM (IST)

ਅੱਲੂ ਅਰਜੁਨ ਦੇ ਇੰਸਟਾਗ੍ਰਾਮ ''ਤੇ ਪੂਰੇ ਹੋਏ 18 ਮਿਲੀਅਨ ਫੋਲੋਅਰਜ਼, ਖ਼ਾਸ ਅੰਦਾਜ਼ ''ਚ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ

ਮੁੰਬਈ- ਅਦਾਕਾਰ ਅੱਲੂ ਅਰਜੁਨ ਇੰਡਸਟਰੀ ਦਾ ਮਸ਼ਹੂਰ ਨਾਂ ਹੈ। ਅਦਾਕਾਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਚੰਗੀ ਫੈਨ ਫੋਲੋਇੰਗ ਹੈ। ਫਿਲਮ 'ਪੁਸ਼ਪਾ: ਦਿ ਰਾਈਜ਼' ਦੀ ਸਫ਼ਲਤਾ ਤੋਂ ਬਾਅਦ ਅੱਲੂ ਦੀ ਫੈਨ ਫੋਲੋਇੰਗ ਕਾਫੀ ਵਧ ਗਈ ਹੈ। ਅਦਾਕਾਰ ਦੇ ਇੰਸਟਗ੍ਰਾਮ 'ਤੇ 18 ਮਿਲੀਅਨ ਫੋਲੋਅਰਜ਼ ਪੂਰੇ ਹੋ ਗਏ ਹਨ। ਅਦਾਕਾਰ ਨੇ ਖਾਸ ਅੰਦਾਜ਼ 'ਚ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।

PunjabKesari
ਤਸਵੀਰ 'ਚ ਅੱਲੂ ਬਲੈਕ ਆਊਟਫਿੱਟ 'ਚ ਨਜ਼ਰ ਆ ਰਹੇ ਸਨ। ਅਦਾਕਾਰ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪ੍ਰਸ਼ੰਸਕਾਂ ਦਾ ਸ਼ੁੱਕਰੀਆਾ ਅਦਾ ਕਰਦੇ ਹੋਏ ਅੱਲੂ ਨੇ ਲਿਖਿਆ-'18M ਦੇ ਲਈ ਧੰਨਵਾਦ। ਤੁਹਾਡੇ ਸਭ ਦੇ ਪਿਆਰ ਲਈ ਧੰਨਵਾਦ। ਹਮੇਸ਼ਾ ਦੇ ਲਈ ਆਭਾਰ'। ਪ੍ਰਸ਼ੰਸਕ ਇਸ ਤਸਵੀਰ ਨੂੰ ਲਾਈਕ ਕਰ ਰਹੇ ਹਨ ਅਤੇ ਅਦਾਕਾਰ ਨੂੰ ਵਧਾਈ ਦੇ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਅੱਲੂ ਹਾਲ ਹੀ 'ਚ ਫਿਲਮ 'ਪੁਸ਼ਪਾ' 'ਚ ਨਜ਼ਰ ਆਏ ਸਨ। ਇਸ ਫਿਲਮ ਨੂੰ ਲੋਕਾਂ ਨੇ ਖੂਬ ਪਿਆਰ ਦਿੱਤਾ। ਫਿਲਮ ਦੇ ਗਾਣਿਆਂ ਨੂੰ ਵੀ ਖੂਬ ਪਸੰਦ ਕੀਤਾ ਗਿਆ। ਗਾਣਿਆਂ 'ਤੇ ਪ੍ਰਸ਼ੰਸਕਾਂ ਵੀ ਖੂਬ ਰੀਲਸ ਬਣਾਈਆਂ ਸਨ। ਹੁਣ ਖਬਰਾਂ ਆ ਰਹੀਆਂ ਹਨ ਕਿ 'ਪੁਸ਼ਪਾ 2' ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 


author

Aarti dhillon

Content Editor

Related News